ਨਵੀਂ ਦਿੱਲੀ, 3 ਮਾਰਚ,ਬੋਲੇ ਪੰਜਾਬ ਬਿਊਰੋ :
ਅਮਰੀਕੀ ਅਰਬਪਤੀ ਐਲਨ ਮਸਕ ਜਲਦ ਹੀ ਭਾਰਤ ’ਚ ਟੇਸਲਾ ਦਾ ਸ਼ੋਅਰੂਮ ਖੋਲ੍ਹਣ ਜਾ ਰਹੇ ਹਨ। ਇਹ ਸ਼ੋਅਰੂਮ ਮੁੰਬਈ ’ਚ ਖੋਲ੍ਹਿਆ ਜਾਵੇਗਾ, ਜਿਸ ਲਈ ਟੇਸਲਾ ਦੇ ਅਧਿਕਾਰੀ ਜਗ੍ਹਾ ਦੀ ਭਾਲ ਕਰ ਰਹੇ ਹਨ।
ਕੰਪਨੀ ਸ਼ੁਰੂਆਤ ’ਚ ਬਰਲਿਨ ਤੋਂ ਟੇਸਲਾ ਕਾਰਾਂ ਦੀ ਦਰਾਮਦ ਕਰਕੇ ਭਾਰਤ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਭਾਰਤੀ ਬਾਜ਼ਾਰ ਲਈ 25 ਹਜ਼ਾਰ ਡਾਲਰ ਤੋਂ ਘੱਟ ਕੀਮਤ ਵਾਲੀ ਈਵੀ ਲਿਆਉਣ ਦੀ ਯੋਜਨਾ ਵੀ ਹੈ।
