ਕਪੂਰਥਲਾ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ਦੀ ਰਾਜਨੀਤੀ ’ਚ ਹਲਚਲ ਮਚਾਉਣ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਖਿਲਾਫ ਅੱਜ Enforcement Directorate (ED) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।ਸੂਤਰਾਂ ਮੁਤਾਬਕ, ਰਾਣਾ ਸ਼ੂਗਰ ਮਿਲਜ਼ ਨਾਲ ਜੁੜੀ ₹22.02 ਕਰੋੜ ਦੀ ਜਾਇਦਾਦ ਨੂੰ FEMA ਕਾਨੂੰਨ ਅਧੀਨ ਜ਼ਬਤ ਕਰ ਲਿਆ ਗਿਆ ਹੈ।
ED ਦਾ ਕਹਿਣਾ ਹੈ ਕਿ 2005 ਤੋਂ 2007 ਤੱਕ ਰਾਣਾ ਗੁਰਜੀਤ ਸਿੰਘ ਨੇ ਕਰੀਬ ₹100 ਕਰੋੜ (18 ਮਿਲੀਅਨ ਡਾਲਰ) ਦੀ ਰਕਮ ਵਿਦੇਸ਼ੀ ਬੈਂਕਾਂ ਤੋਂ GDRs (Global Depository Receipts) ਰਾਹੀਂ ਇਕੱਠੀ ਕੀਤੀ ਸੀ, ਜਿਸ ਬਾਰੇ ਨਾ ਤਾਂ SEBI ਨੂੰ ਜਾਣਕਾਰੀ ਦਿੱਤੀ ਗਈ, ਨਾ ਹੀ RBI ਨੂੰ।
ਇਹ ਮਾਮਲਾ ਪਹਿਲਾਂ ਵੀ ਰੌਸ਼ਨੀ ’ਚ ਆਇਆ ਸੀ। 2018 ਵਿੱਚ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ ਪੁੱਤਰ ਨੂੰ ਇਸੀ ਮਾਮਲੇ ’ਚ ਈ.ਡੀ. ਨੇ ਪੁੱਛਗਿੱਛ ਲਈ ਸੱਦਿਆ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਣਾ ਸ਼ੂਗਰਜ਼ ਨੇ USD 2.56 ਮਿਲੀਅਨ ਦੀ ਵਿਦੇਸ਼ੀ ਰਕਮ ਦੇਸ਼ ’ਚ ਵਾਪਸ ਨਹੀਂ ਲਿਆਂਦੀ, ਜੋ ਕਿ ₹22 ਕਰੋੜ ਦੇ ਕਰੀਬ ਬਨਦੀ ਹੈ।
SEBI ਨੇ ਵੀ 2024 ਵਿੱਚ ਇਸ ਕੰਪਨੀ ’ਤੇ ਫੰਡਾਂ ਦੇ ਗਲਤ ਇਸਤੇਮਾਲ ਨੂੰ ਲੈ ਕੇ ₹63 ਕਰੋੜ ਦਾ ਜੁਰਮਾਨਾ ਲਾਇਆ ਸੀ।












