ਲੁਧਿਆਣਾ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਆਤਮ ਨਗਰ ਹਲਕੇ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਡਾ: ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਲਈ ਹੱਥ ‘ਚ ਬੰਦੂਕ ਲੈ ਕੇ ਲੁਧਿਆਣਾ ਪਹੁੰਚੇ। ਉਸ ਨੇ ਖਾਲਿਸਤਾਨ ਪੱਖੀ ਅੱਤਵਾਦੀ ਗੁਰਪਤਵੰਤ ਪੰਨੂ ਵਲੋਂ ਬਾਬਾ ਸਾਹਿਬ ਦੀ ਜਯੰਤੀ ਮਨਾਉਣ ‘ਤੇ ਧਮਾਕਾ ਕਰਨ ਦੀ ਧਮਕੀ ਦਾ ਜਵਾਬ ਬੰਦੂਕ ਤਾਣ ਕੇ ਦਿੱਤਾ। ਉਨ੍ਹਾਂ ਕਿਹਾ ਕਿ ਜੋ ਵੀ ਡਾ: ਅੰਬੇਡਕਰ ਦਾ ਨਿਰਾਦਰ ਕਰੇਗਾ ਉਹ ਸਟਰੈਚਰ ‘ਤੇ ਹੀ ਜਾਵੇਗ
ਦੱਸ ਦਈਏ ਕਿ 10 ਅਪ੍ਰੈਲ ਨੂੰ ਖਾਲਿਸਤਾਨੀ ਅੱਤਵਾਦੀ ਪੰਨੂ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਪੰਜਾਬ ‘ਚ ਕੋਈ ਵੀ ਨੇਤਾ ਡਾ: ਅੰਬੇਡਕਰ ਦੀ ਜੈਯੰਤੀ ਨਾ ਮਨਾਵੇ। ਅਜਿਹਾ ਕੀਤਾ ਤਾਂ ਧਮਾਕੇ ਹੋਣਗੇ। ਇਸ ਸਬੰਧੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (ਐਸਜੇਐਫ) ਨੇ ਵੀ ਲੁਧਿਆਣਾ ਦੇ ਇੱਕ ਪਿੰਡ ਦੇ ਸੈਕੰਡਰੀ ਸਕੂਲ ਦੀ ਕੰਧ ‘ਤੇ ਅੰਬੇਡਕਰ ਵਿਰੋਧੀ ਨਾਅਰੇ ਲਿਖੇ ਸਨ।
