ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਆਪਕਾਂ ਦੁਆਰਾ ਵਧੀਆ ਪ੍ਰਬੰਧ: ਵਿਜੇ ਮੈਨਰੋ
ਰਾਜਪੁਰਾ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ ਨੇ ਬਲਾਕ ਰਾਜਪੁਰਾ-2 ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਕਾਰਜਾਂ ਅਤੇ ਤਿਆਰੀਆਂ ਦਾ ਮੁਆਇਨਾ ਕੀਤਾ ਜਿੱਥੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣੇ ਹਨ।
ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ ਲੋਂ ਸਮੂਹ ਹਲਕਿਆਂ ਵਿੱਚ ਸਿੱਖਿਆ ਕੋਆਰਡੀਨੇਟਰ ਲਗਾਏ ਗਏ ਹਨ। ਇਸੇ ਲੜੀ ਦੌਰਾਨ ਉਨ੍ਹਾਂ ਨੇ ਦਮਨਹੇੜੀ, ਦੇਵੀਨਗਰ ਅਤੇ ਧਮੌਲੀ ਵਿਖੇ ਸਥਿਤ ਸਕੂਲਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ, ਜਿੱਥੇ ਸਕੂਲਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਹਾਜ਼ਰੀ ਅਤੇ ਸਿੱਖਿਆ ਨਾਲ ਜੁੜੇ ਹੋਰ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਇਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਲੂਣਾ ਅਤੇ ਉਕਸੀ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾ ਕੇ ਉੱਥੇ ਦੇ ਪ੍ਰਿੰਸੀਪਲਾਂ ਨਾਲ ਵੀ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਰਚਾ ਕੀਤੀ।
ਇਸ ਦੌਰਾਨ ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹਾਂ ਦੀ ਤਿਆਰੀਆਂ ਦਾ ਵੀ ਮੁਆਇਨਾ ਕੀਤਾ ਗਿਆ। ਵਿਜੇ ਮੈਨਰੋ ਨੇ ਸਮਾਰੋਹ ਸਥਲਾਂ ਤੇ ਚੁਸਤ ਪ੍ਰਬੰਧ, ਸਾਫ਼-ਸਫ਼ਾਈ, ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਮੂਲੀਅਤ ਸੰਬੰਧੀ ਅਗਵਾਈ ਵੀ ਕੀਤੀ।
ਉਨ੍ਹਾਂ ਨਾਲ ਇਸ ਦੌਰੇ ਦੌਰਾਨ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2, ਰਾਜਿੰਦਰ ਸਿੰਘ ਚਾਨੀ, ਪਿਆਰਾ ਸਿੰਘ, ਇੰਦਰਪ੍ਰੀਤ ਸਿੰਘ, ਮੇਜਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਕੌਰ ਅਤੇ ਰੇਨੂੰ ਰਹੇਜਾ ਵੀ ਮੌਜੂਦ ਰਹੇ