ਆਦਮਪੁਰ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਆਦਮਪੁਰ ਦੇ ਭੋਗਪੁਰ ਕਸਬੇ ਵਿੱਚ ਖੰਡ ਮਿੱਲ ਅਹਾਤੇ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਖ਼ਿਲਾਫ਼ ਸਥਾਨਕ ਲੋਕ ਪਿਛਲੇ ਅੱਠ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
23 ਅਪਰੈਲ ਨੂੰ ਕੌਮੀ ਮਾਰਗ ’ਤੇ ਕੀਤੇ ਗਏ ਰੋਸ ਮਾਰਚ ਅਤੇ ਧਰਨੇ ਕਾਰਨ ਜਲੰਧਰ ਪੁਲੀਸ ਨੇ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਕਿਸਾਨ ਜਥੇਬੰਦੀਆਂ ਦੇ ਵਰਕਰਾਂ ਅਤੇ ਸੈਂਕੜੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੂਤਰਾਂ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਅਧਿਕਾਰੀ ਜਸਵੰਤ ਕੁਮਾਰ ਦੇ ਬਿਆਨਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਜਸਵੰਤ ਸਿੰਘ NHAI ਦਾ ਸਾਈਟ ਇੰਜੀਨੀਅਰ ਹੈ। ਪਠਾਨਕੋਟ ਚੌਕ ਤੋਂ ਜੰਮੂ-ਕਸ਼ਮੀਰ ਤੱਕ ਦੀ ਨਿਗਰਾਨੀ ਜਸਵੰਤ ਕੋਲ ਹੈ।
