ਓਟਾਵਾ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਆਗੂ ਜਗਮੀਤ ਸਿੰਘ ਨੇ ਆਪਣੀ ਹਾਰ ਤੋਂ ਬਾਅਦ ਲੀਡਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਇਹ ਸਫ਼ਰ ਆਸਾਨ ਨਹੀਂ ਸੀ, ਪਰ ਮੈਂ ਹਰ ਪਲ ਪਾਰਟੀ ਦੇ ਸਿਧਾਂਤਾਂ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ।”
ਜਗਮੀਤ ਨੇ ਆਪਣੀ ਟੀਮ, ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਹਿਨਤ ਅਤੇ ਭਰੋਸਾ ਹੀ ਸੀ ਜੋ ਪਾਰਟੀ ਨੇ ਕਈ ਮੁਸ਼ਕਲ ਦੌਰਾਂ ’ਚ ਵੀ ਮਜਬੂਤੀ ਬਣਾਈ ਰੱਖੀ।
