ਖਰਾਬ ਮੌਸਮ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਨੈਸ਼ਨਲ

ਨਵੀਂ ਦਿੱਲੀ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤੇਜ ਹਵਾਵਾਂ ਤੇ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡੇ ਤੋਂ ਦੋ-ਤਿਹਾਈ ਰਵਾਨਾ ਹੋਣ ਵਾਲੀਆਂ ਉਡਾਣਾਂ ਅਤੇ 61 ਪ੍ਰਤੀਸ਼ਤ ਆਉਣ ਵਾਲੀਆਂ ਉਡਾਣਾਂ ਤੈਅ ਸਮੇਂ ਨਾਲੋਂ ਦੇਰੀ ਨਾਲ ਚੱਲੀਆਂ।
ਡਾਟਾ ਮੁਤਾਬਕ, ਰਵਾਨਾ ਹੋਣ ਵਾਲੀਆਂ ਉਡਾਣਾਂ ਵਿੱਚ ਔਸਤਨ 24 ਮਿੰਟ ਦੀ ਦੇਰੀ ਰਿਕਾਰਡ ਕੀਤੀ ਗਈ, ਜਦਕਿ ਆਉਣ ਵਾਲੀਆਂ ਉਡਾਣਾਂ 22 ਮਿੰਟ ਦੇ ਲਗਭਗ ਪਿੱਛੇ ਰਹੀਆਂ। ਦਿੱਲੀ ਹਵਾਈ ਅੱਡੇ ਦੀ ਸੰਚਾਲਨ ਏਜੰਸੀ ਡਾਇਲ ਨੇ ਸੋਮਵਾਰ ਸਵੇਰੇ ਹੀ ਯਾਤਰੀਆਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਸੀ ਕਿ ਮੌਸਮ ਦੇ ਬਦਲਦੇ ਰੁਖ ਕਾਰਨ ਉਡਾਣਾਂ ’ਚ ਬਦਲਾਅ ਆ ਸਕਦਾ ਹੈ।
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਡਾਣ ਤੋਂ ਪਹਿਲਾਂ ਆਪਣੇ ਏਅਰਲਾਈਨ ਨਾਲ ਸੰਪਰਕ ਕਰਕੇ ਨਵੀਨਤਮ ਜਾਣਕਾਰੀ ਲੈਣ। ਹਵਾਈ ਅੱਡੇ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਯਾਤਰੀ ਪ੍ਰੇਸ਼ਾਨੀ ’ਚ ਦਿੱਖੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।