ਚਾਰਧਾਮ ਯਾਤਰਾ ਭਲਕੇ ਤੋਂ ਸ਼ੁਰੂ, ਵੀਆਈਪੀ ਦਰਸ਼ਨਾਂ ‘ਤੇ ਪਾਬੰਦੀ

ਨੈਸ਼ਨਲ

ਨਵੀਂ ਦਿੱਲੀ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਚਾਰਧਾਮ ਯਾਤਰਾ ਭਲਕੇ (30 ਅਪ੍ਰੈਲ) ਤੋਂ ਸ਼ੁਰੂ ਹੋ ਰਹੀ ਹੈ। ਇਹ 6 ਨਵੰਬਰ ਤੱਕ ਚੱਲੇਗੀ। ਸਭ ਤੋਂ ਪਹਿਲਾਂ ਯਮੁਨੋਤਰੀ ਅਤੇ ਗੰਗੋਤਰੀ ਦੇ ਦਰਵਾਜ਼ੇ 30 ਅਪ੍ਰੈਲ, ਕੇਦਾਰਨਾਥ ਧਾਮ 2 ਮਈ ਅਤੇ ਬਦਰੀਨਾਥ ਧਾਮ 4 ਮਈ ਨੂੰ ਖੁੱਲ੍ਹਣਗੇ।
ਅੱਜ 29 ਅਪ੍ਰੈਲ ਨੂੰ ਮਾਤਾ ਗੰਗਾ ਦੀ ਪਾਲਕੀ ਮੁਖਾਬਾ ਤੋਂ ਗੰਗੋਤਰੀ ਧਾਮ ਲਈ ਰਵਾਨਾ ਹੋਵੇਗੀ। ਭੈਰੋ ਘਾਟੀ ‘ਚ ਆਰਾਮ ਕਰਨ ਤੋਂ ਬਾਅਦ ਪਾਲਕੀ 30 ਅਪ੍ਰੈਲ ਨੂੰ ਸਵੇਰੇ 9 ਵਜੇ ਗੰਗੋਤਰੀ ਧਾਮ ਪਹੁੰਚੇਗੀ। ਇਸ ਤੋਂ ਬਾਅਦ ਰਸਮੀ ਤੌਰ ‘ਤੇ ਯਾਤਰਾ ਸ਼ੁਰੂ ਹੋਵੇਗੀ।
ਹੁਣ ਤੱਕ 20 ਲੱਖ ਤੋਂ ਵੱਧ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਉਤਰਾਖੰਡ ਸਰਕਾਰ ਨੇ ਯਾਤਰਾ ਤੋਂ ਇਕ ਮਹੀਨੇ ਪਹਿਲਾਂ ਵੀਆਈਪੀ ਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।