ਮੈਟ੍ਰਿਕੁਲੇਸ਼ਨ ਪਾਸ ਆਊਟ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਕਰਕੇ ਦਿੱਤੇ ਗਏ ਸਰਟੀਫਿਕੇਟ, ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ: ਸੁਧਾ ਕੁਮਾਰੀ ਹੈੱਡ ਮਿਸਟ੍ਰੈਸ ਸਹਸ ਰਾਜਪੁਰਾ ਟਾਊਨ

ਪੰਜਾਬ

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਪਹਿਲੀ ਵਾਰ ਕਰਵਾਈ ਗਈ ਦਸਵੀਂ।ਜਮਾਤ ਪਾਸ ਆਊਟ ਵਿਦਿਆਰਥੀਆਂ ਦੀ ਕਨਵੋਕੇਸ਼ਨ: ਰਾਜਿੰਦਰ ਸਿੰਘ ਚਾਨੀ ਸਸ ਮਾਸਟਰ

ਰਾਜਪੁਰਾ, 7 ਜੁਲਾਈ,ਬੋਲੇ ਪੰਜਾਬ ਬਿਉਰੋ;

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਹੇਠ ਡਿਪਟੀ ਡੀਈਓ ਸੈਕੰਡਰੀ ਡਾ. ਰਵਿੰਦਰਪਾਲ ਸ਼ਰਮਾ ਦੀ ਪ੍ਰੇਰਨਾ ਰਾਹੀਂ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਦਸਵੀਂ ਜਮਾਤ ਦੇ ਮਾਰਚ 2025 ਵਿੱਚ ਪਾਸ ਹੋਏ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਕਨਵੋਕੇਸ਼ਨ ਸਮਾਗਮ ਆਯੋਜਿਤ ਕੀਤਾ ਗਿਆ।
ਇਹ ਸਮਾਗਮ ਸਕੂਲ ਇਤਿਹਾਸ ਵਿੱਚ ਪਹਿਲੀ ਵਾਰ ਵੱਖਰੇ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਉਨ੍ਹਾਂ ਦੇ ਡਿਟੇਲ ਮਾਰਕਸ ਕਾਰਡ ਗੌਰਵਸ਼ਾਲੀ ਤਰੀਕੇ ਨਾਲ ਭੇਂਟ ਕੀਤੇ ਗਏ। ਸਮਾਰੋਹ ਦੀ ਅਗਵਾਈ ਕਰ ਰਹੀ ਸਕੂਲ ਦੀ ਹੈੱਡ ਮਿਸਟ੍ਰੈਸ ਸ਼੍ਰੀਮਤੀ ਸੁਧਾ ਕੁਮਾਰੀ ਨੇ ਇਸ ਮੌਕੇ ਬੱਚਿਆਂ ਨੂੰ ਆਪਣੀ ਹੋਰ ਪੜ੍ਹਾਈ ਵਿਚ ਨਿਰੰਤਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਤਸ਼ਾਹਜਨਕ ਸਮਾਰੋਹ ਬੱਚਿਆਂ ਵਿੱਚ ਵਿੱਦਿਆ ਪ੍ਰਤੀ ਰੁਚੀ ਅਤੇ ਜ਼ਿੰਮੇਵਾਰੀ ਦੋਹਾਂ ਨੂੰ ਵਧਾਉਂਦੇ ਹਨ।
ਸਮਾਰੋਹ ਵਿੱਚ ਦਸਵੀਂ ਜਮਾਤ ਦੇ ਇੰਚਾਰਜ ਅਤੇ ਸਮਾਜਿਕ ਸਿੱਖਿਆ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਇਸ ਵਾਰ ਵਿਸ਼ੇਸ਼ ਤੌਰ ‘ਤੇ ਸਕੂਲ ਵੱਲੋਂ ਸੋਚਿਆ ਗਿਆ ਕਿ ਮਾਰਕਸ਼ੀਟ ਸਰਟੀਫਿਕੇਟ ਸਿੱਧੇ-ਸਿੱਧੇ ਦੇਣ ਦੀ ਥਾਂ ਵਿਦਿਆਰਥੀਆਂ ਲਈ ਇੱਕ ਮ ਕਨਵੋਕੇਸ਼ਨ ਸਮਾਗਮ ਰੱਖਿਆ ਜਾਵੇ, ਤਾਂ ਜੋ ਬੱਚਿਆਂ ਨੂੰ ਆਪਣੀ ਸਫਲਤਾ ‘ਤੇ ਮਾਣ ਮਹਿਸੂਸ ਹੋਵੇ। ਇਸ ਵਿਚਾਲੇ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਕਦਮ ਸਕੂਲ ਮੁਖੀ ਸੁਧਾ ਕੁਮਾਰੀ ਦੀ ਇਕ ਨਵੀਂ ਕੋਸ਼ਿਸ਼ ਹੈ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਆਤਮ-ਵਿਸ਼ਵਾਸ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਸਮਾਗਮ ਦੌਰਾਨ ਦਸਵੀਂ ਦੇ ਸ਼ੈਕਸ਼ਨਾਂ ਦੇ ਇੰਚਾਰਜ ਰਾਜਿੰਦਰ ਸਿੰਘ ਚਾਨੀ ਸਮਾਜਿਕ ਸਿੱਖਿਆ ਮਾਸਟਰ, ਰੋਜੀ ਭਟੇਜਾ ਹਿੰਦੀ ਮਿਸਟ੍ਰੈਸ), ਅਤੇ ਜਸਵਿੰਦਰ ਕੌਰ (ਸਾਇੰਸ ਮਿਸਟ੍ਰੈਸ) ਨੇ ਵੀ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੀ ਮਿਹਨਤ ਨਾਲ ਵਿਦਿਆਰਥੀਆਂ ਲਈ ਮਾਰਕਸ ਕਾਰਡ, ਅਤੇ ਹੋਰ ਸਮੱਗਰੀ ਸੁਚੱਜੇ ਢੰਗ ਨਾਲ ਤਿਆਰ ਕਰਕੇ ਉਪਲਬਧ ਕਰਵਾਈ ਗਈ। ਉਨ੍ਹਾਂ ਨੇ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਅਗਲੇ ਪੜਾਅ ਵਿੱਚ ਚੰਗੀ ਤਰ੍ਹਾਂ ਤਿਆਰੀ ਕਰਕੇ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਵਿੱਚ ਸਕੂਲ ਦੇ ਹੋਰ ਅਧਿਆਪਕ ਨਰੇਸ਼ ਧਮੀਜਾ ਕੰਪਿਊਟਰ ਫੈਕਲਿਟੀ, ਗੁਲਜਾਰ ਖਾਂ ਡੀਪੀਈ, ਮਨਪ੍ਰੀਤ ਸਿੰਘ ਕੰਪਿਊਟਰ ਫੈਕਲਿਟੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਰਹੇ। ਹਰਪ੍ਰੀਤ ਕੌਰ ਦੀ ਮਾਤਾ ਅਤੇ ਹੋਰ ਮਾਪਿਆਂ ਵੱਲੋਂ ਸਕੂਲ ਵਲੋਂ ਕੀਤੇ ਗਏ ਇਸ ਉੱਦਮ ਦੀ ਖੁੱਲ੍ਹੀ ਦਿਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਬੱਚਿਆਂ ਦੇ ਮਨੋਵਿਗਿਆਨ ‘ਤੇ ਜਿਆਦਾ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਅਤੇ ਉਨ੍ਹਾਂ ਨੂੰ ਉੱਚੇ ਉਦੇਸ਼ਾਂ ਨੂੰ ਛੂਹਣ ਲਈ ਉਤਸ਼ਾਹਿਤ ਕਰਦਾ ਹੈ।
ਸਕੂਲ ਪੱਧਰ ਤੇ ਹੋਏ ਇਸ ਅਨੋਖੇ ਉਪਰਾਲੇ ਨੇ ਰਾਜਪੁਰਾ ਖੇਤਰ ਵਿੱਚ ਇਕ ਨਵਾਂ ਰੁਝਾਨ ਸੈੱਟ ਕੀਤਾ ਹੈ ਜਿਸ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹ ਕਦਮ ਨਿਸ਼ਚਤ ਤੌਰ ‘ਤੇ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਨਵੀਆਂ ਅਤੇ ਵਿਗਿਆਨਕ ਪੱਧਰ ਦੀਆਂ ਨੀਤੀਆਂ ਨੂੰ ਪ੍ਰਯੋਗ ਵਿਚ ਲਿਆਉਣ ਵੱਲ ਇਕ ਵਧੀਆ ਪਗ ਹੈ।
ਕਨਵੋਕੇਸ਼ਨ 2025 ਨਾ ਸਿਰਫ ਇੱਕ ਦਸਤਾਵੇਜ਼ੀ ਕਾਰਵਾਈ ਸੀ, ਬਲਕਿ ਉਹ ਇੱਕ ਉਤਸਵ ਬਣ ਗਿਆ ਜਿਸ ਵਿਚ ਹਰ ਵਿਦਿਆਰਥੀ ਨੇ ਆਪਣੇ ਜੀਵਨ ਦੀ ਸਿੱਖਿਆਤਮਕ ਉਡਾਣ ਦੀ ਸ਼ੁਰੂਆਤ ਉਤਸ਼ਾਹਤ ਢੰਗ ਨਾਲ ਕਰਨ ਦੀ ਸੇਧ ਲਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।