ਕਿਵੇਂ ਬਣਾਈਏ ਫਾਸਟੈਗ ਦਾ ਸਾਲਾਨਾ ਪਾਸ, ਕਿਵੇਂ ਮਿਲੇਗਾ ਅਤੇ ਕਿੱਥੇ ਵਰਤਿਆ ਜਾਵੇਗਾ, ਆਓ ਜਾਣੀਏ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 8 ਅਗਸਤ,ਬੋਲੇ ਪੰਜਾਬ ਬਿਊਰੋ;
ਕੇਂਦਰ ਸਰਕਾਰ ਦੇ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਘਰੇਲੂ ਵਰਤੋਂ ਵਾਲਿਆਂ ਵਾਹਨਾਂ ਲਈ ਫਾਸਟੈਗ ਸਾਲਾਨਾ ਪਾਸ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਪਾਸ 15 ਅਗਸਤ ਤੋਂ ਲਾਗੂ ਹੋ ਜਾਵੇਗਾ ਅਤੇ ਇਸ ਦੀ ਲਾਗਤ ₹3000 ਹੋਵੇਗੀ।
ਜਦੋਂ ਇਹ ਪਾਸ ਜਾਰੀ ਕੀਤਾ ਜਾਵੇਗਾ , ਉਸ ਤੋਂ ਇੱਕ ਸਾਲ ਤੱਕ ਜਾਂ 200 ਟੋਲ ਯਾਤਰਾਵਾਂ (ਜੋ ਵੀ ਪਹਿਲਾਂ ਪੂਰੀ ਹੋ ਜਾਵੇ) ਲਈ ਵੈਧ ਰਹੇਗਾ।
ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਫਾਸਟੈਗ ਹੈ, ਤਾਂ ਵੱਖਰੇ ਤੌਰ ’ਤੇ ਨਵਾਂ ਲੈਣ ਦੀ ਲੋੜ ਨਹੀਂ। ਸਾਲਾਨਾ ਪਾਸ ਤੁਹਾਡੇ ਮੌਜੂਦਾ ਫਾਸਟੈਗ ’ਚ ਹੀ ਜੋੜ ਦਿੱਤਾ ਜਾਵੇਗਾ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤੁਹਾਡਾ ਫਾਸਟੈਗ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੋਵੇ, ਵਾਹਨ ਦੇ ਰਜਿਸਟ੍ਰੇਸ਼ਨ ਨਾਲ ਜੁੜਿਆ ਹੋਵੇ ਅਤੇ ਬਲੈਕਲਿਸਟ ਨਾ ਹੋ।
ਤੁਸੀਂ ਇਹ ਸਾਲਾਨਾ ਪਾਸ ਸਿਰਫ NHAI ਦੀ ਅਧਿਕਾਰਿਤ ਵੈੱਬਸਾਈਟ ਜਾਂ ‘Highway Saathi’ ਮੋਬਾਈਲ ਐਪ ਰਾਹੀਂ ਹੀ ਲੈ ਸਕਦੇ ਹੋ।
ਕਰਵਾਈ ਇਹ ਹੈ:
1. ਵੈੱਬਸਾਈਟ ਜਾਂ ਐਪ ’ਤੇ ਜਾਓ
2. ਸਾਲਾਨਾ ਪਾਸ ਚੁਣੋ ਅਤੇ ₹3000 ਦਾ ਭੁਗਤਾਨ ਕਰੋ
3. ਭੁਗਤਾਨ ਹੋਣ ’ਤੇ ਤੁਹਾਡੇ ਫਾਸਟੈਗ ਵਿੱਚ ਦੋ ਅਕਾਊਂਟ ਬਣ ਜਾਣਗੇ – ਇੱਕ ਆਮ ਅਤੇ ਦੂਜਾ ਸਾਲਾਨਾ ਪਾਸ ਲਈ।
ਸਾਲਾਨਾ ਪਾਸ ਸਿਰਫ਼ ਨੇਸ਼ਨਲ ਹਾਈਵੇਅਜ਼ ਦੇ ਟੋਲ ਪਲਾਜ਼ਿਆਂ ’ਤੇ ਹੀ ਲਾਗੂ ਹੋਵੇਗਾ। ਸੂਬਾਈ ਹਾਈਵੇਅਜ਼ ਜਾਂ ਹੋਰ ਰਸਤੇ ਦੇ ਟੋਲਾਂ ਉਤੇ ਇਹ ਲਾਗੂ ਨਹੀਂ ਹੋਵੇਗਾ।
ਅਗਰ ਤੁਸੀਂ ਰਾਸ਼ਟਰੀ ਰਾਜਮਾਰਗ ਤੋਂ ਗੁਜ਼ਰਦੇ ਹੋ, ਤਾਂ ਕਟੌਤੀ ਸਾਲਾਨਾ ਪਾਸ ਖਾਤੇ ਤੋਂ ਹੋਏਗੀ। ਪਰ ਜੇਕਰ ਸਟੇਟ ਹਾਈਵੇ ਤੋਂ ਜਾਂਦੇ ਹੋ, ਤਾਂ ਟੋਲ ਰਕਮ ਆਮ ਫਾਸਟੈਗ ਖਾਤੇ ਵਿੱਚੋਂ ਕੱਟੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।