2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰਾ ਸਮਾਗਮ ਦੀਆਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ : ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ
ਮੋਹਾਲੀ 9 ਸਤੰਬਰ ,ਬੋਲੇ ਪੰਜਾਬ ਬਿਊਰੋ;
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਪਾਵਨ ਤਿਉਹਾਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਐਮਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸੈਕਟਰ -79 ਸਥਿਤ ਗਰਾਊਂਡ ਵਿਖੇ 2 ਅਕਤੂਬਰ 2025 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸ਼ਹਿਰੇ ਨੂੰ ਮਨਾਏ ਜਾਣ ਸਬੰਧੀ -ਮੋਹਾਲੀ ਕਲਾ ਸੱਭਿਆਚਾਰ ਅਤੇ ਵੈਲਫੇਅਰ ਕਲੱਬ (ਰਜਿ:) ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਚੀਫ ਕੁਆਰਡੀਨੇਟਰ- ਪਰਮਜੀਤ ਸਿੰਘ ਚੌਹਾਨ ਅਤੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ, ਦੁਸ਼ਹਿਰਾ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ- ਫੂਲਰਾਜ ਸਿੰਘ- ਸਟੇਟ ਐਵਾਰਡੀ ਨੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮੋਹਾਲੀ ਤੋਂ ਵਿਧਾਇਕ -ਕੁਲਵੰਤ ਸਿੰਘ ਸ਼ਮੂਲੀਅਤ ਕਰਨਗੇ, ਜਦ ਕਿ ਇਸ ਮੌਕੇ ਤੇ ਕੌਂਸਲਰ ਅਤੇ ਯੂਥ ਨੇਤਾ- ਸਰਬਜੀਤ ਸਿੰਘ ਸਮਾਣਾ, ਮਨਪ੍ਰੀਤ ਸਿੰਘ ਸਮਾਣਾ, ਵੀ ਮੌਜੂਦ ਰਹਿਣਗੇ, ਕਲੱਬ ਦੇ ਚੀਫ ਕੁਆਰਡੀਨੇਟਰ- ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ- ਕੁਲਦੀਪ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਸ਼ਹਿਰੇ ਦੇ ਪਾਵਨ ਤਿਉਹਾਰ ਦੇ ਮੌਕੇ ਤੇ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ, ਅਤੇ ਅਜਿਹੇ ਤਿਉਹਾਰ ਜਦੋਂ ਸਭਨਾਂ ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਿਤ ਲੋਕੀ ਮਿਲ ਕੇ ਮਨਾਉਂਦੇ ਹਨ, ਤਾਂ ਇਸ ਨਾਲ ਸਾਡੇ ਚੌਗਿਰਦੇ ਵਿੱਚ ਸਮੁੱਚਾ ਵਾਤਾਵਰਨ ਸਾਫ ਹੁੰਦਾ ਹੈ, ਆਪਸੀ ਭਾਈਚਾਰ ਭਾਈਚਾਰਕ ਸਾਂਝ ਵੱਧਦੀ ਹੈ ਅਤੇ ਹਰ ਕੋਈ ਸਮਾਜਿਕ ਅਨੁਸ਼ਾਸਨ ਵਿੱਚ ਅਨੁਸ਼ਾਸਨ ਵਿੱਚ ਵੱਝ ਜਾਂਦਾ ਹੈ, ਜੋ ਕਿ ਸਭਨਾਂ ਲਈ ਲਾਹੇਵੰਦ ਸਿੱਧ ਹੁੰਦਾ ਹੈ, ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ- ਕੁਲਦੀਪ ਸਿੰਘ ਸਮਾਣਾ ਨੇ ਦੱਸਿਆ ਕਿ ਇਸ ਵਾਰ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰਾ ਸਮਾਗਮ ਨੂੰ ਲੈ ਕੇ ਕਲੱਬ ਦੇ ਸਭਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਆਪੋ -ਆਪਣੀਆਂ ਜਿੰਮੇਵਾਰੀਆਂ ਸੰਭਾਲ ਲਈਆਂ ਗਈਆਂ ਹਨ, ਅਤੇ ਸਮੁੱਚੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ,ਇਸ ਮੌਕੇ ਤੇ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ- ਦਮਨਜੀਤ ਸਿੰਘ ਔਜਲਾ, ਮੀਤ ਪ੍ਰਧਾਨ ਆਰ.ਪੀ. ਸ਼ਰਮਾ ਅਤੇ ਬਿਕਰਮਜੀਤ ਕੌਸ਼ਿਕ, ਖਜਾਨਚੀ- ਹਰਮਿੰਦਰ ਬਜਾਜ, ਪ੍ਰਬੰਧਕ ਸਕੱਤਰ- ਭੁਪਿੰਦਰ ਸਿੰਘ, ਸਹਾਇਕ ਸਕੱਤਰ – ਅਕਵਿੰਦਰ ਸਿੰਘ ਗੋਸਲ,ਮੁੱਖ ਸਲਾਹਕਾਰ- ਐਡਵੋਕੇਟ ਸੁਸ਼ੀਲ ਕੁਮਾਰ ਅਤਰੀ, ਮੀਡੀਆ ਸਲਾਹਕਾਰ- ਗੋਵਿੰਦਰ ਮਿੱਤਲ, ਸਲਾਹਕਾਰ- ਮਨਪ੍ਰੀਤ ਸਿੰਘ ਸਮਾਣਾ ਅਤੇ ਅਮਿਤ ਜੈਨ ਤੇ ਅਧਾਰਤ ਟੀਮ ਵੱਲੋਂ ਦੁਸ਼ਹਿਰਾ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਸਟੇਟ ਅਵਾਰਡੀ – ਫੂਲਰਾਜ ਸਿੰਘ ਨੇ ਦੱਸਿਆ ਕਿ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਸਮਾਗਮ ਦੇ ਦੌਰਾਨ ਭਗਵਾਨ ਸ੍ਰੀ ਰਾਮ ਅਤੇ ਰਾਵਣ ਵਿਚਕਾਰ ਯੁੱਧ ਦੀ ਅਦਭੁਤ ਕਲਾ ਨਾਲ ਸੰਬੰਧਿਤ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ, ਦੁਸ਼ਹਿਰਾ ਸਮਾਗਮ ਨੂੰ ਮਨਾਏ ਜਾਣ ਸਬੰਧੀ ਕਲੱਬ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਬੈਠਕ ਮੀਟਿੰਗ ਸੈਕਟਰ -79 ਵਿਖੇ ਹੋਈ ਹੋਈ, ਇਸ ਮੌਕੇ ਤੇ ਡਾ. ਸਤਵਿੰਦਰ ਸਿੰਘ ਭੰਵਰਾ, ਕੁਲਦੀਪ ਸਿੰਘ- ਪ੍ਰਧਾਨ, ਫੂਲਰਾਜ ਸਿੰਘ- ਜਨਰਲ ਸਕੱਤਰ, ਹਰਮੇਸ਼ ਸਿੰਘ ਕੁੰਬੜਾ, ਅਰੁਣ ਗੋਇਲ, ਹਰਬਿੰਦਰ ਸਿੰਘ, ਰਾਜੀਵ ਵਸ਼ਿਸ਼ਟ, ਹਰਪਾਲ ਸਿੰਘ ਬਰਾੜ, ਜਸਪਾਲ ਸਿੰਘ ਮਟੌਰ, ਡਾ. ਕੁਲਦੀਪ ਸਿੰਘ, ਗੁਰਪਾਲ ਸਿੰਘ ਗਰੇਵਾਲ, ਜਸਪਾਲ ਕੌਣੀ, ਅਮਰਜੀਤ ਸਿੰਘ ਸਿੱਧੂ, ਸੁਰੇਸ਼ ਸ਼ਰਮਾ, ਅਤੁਲ ਸ਼ਰਮਾ, ਡਾ. ਰਾਮ, ਓਮ ਪ੍ਰਕਾਸ਼, ਗੁਰਮੁੱਖ ਸਿੰਘ ਸੋਹਲ, ਸੁਰਿੰਦਰ ਸਿੰਘ ਰੋਡਾ, ਸੁਖਦੇਵ ਸਿੰਘ ਪਟਵਾਰੀ, ਸੁਖਚੈਨ ਸਿੰਘ ਵੀ ਹਾਜ਼ਰ ਸਨ।












