ਰਾਏਕੋਟ ਦੇ ਪਤਰਕਾਰ ਮਿੱਠਾ ਤੇ ਪੁਲਿਸ ਧੱਕੇ ਦੀ ਜਾਂਚ ਕਰੇਗਾ ਜਸਟਿਸ ਰੰਧਾਵਾ ਕਮਿਸ਼ਨ

ਪੰਜਾਬ

ਮੋਹਾਲੀ 1 ਜਨਵਰੀ 2026 ,ਬੋਲੇ ਪੰਜਾਬ ਬਿਊਰੋ:

AJUP (Active Journaliats Union of Punjab) ਦੀ ਜਰਨਲ ਬਾਡੀ ਦੀ ਬੈਠਕ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਹੋਈ. ਫੈਸਲਾ ਕੀਤਾ ਗਿਆ ਕੇ ਪਤਰਕਾਰ ਗੁਰਸੇਵਕ ਸਿੰਘ ਮਿੱਠਾ (ਰਾਏਕੋਟ) ਵਿਰੁੱਧ ਵਿਜੀਲੈਂਸ ਅਤੇ ਜ਼ਿਲਾ ਪੁਲਿਸ ਵੱਲੋਂ ਇਕ ਤਹਿਸੀਲਦਾਰ ਦੀ ਝੂਠੀ ਸ਼ਿਕਾਇਤ ਤੇ ਕੀਤੀ ਜਾ ਰਹੀ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਜਾਏ.

ਪਤਰਕਾਰ ਮਿੱਠਾ ਨੇ ਮੱਦਦ ਦੀ ਗੁਹਾਰ ਲਗਾਈ ਸੀ ਅਤੇ ਸਾਰੇ ਮਾਮਲੇ ਨੂੰ ਬਾਰੀਕੀ ਨਾਲ ਸਮਝਣ ਤੋਂ ਬਾਅਦ ਪਾਇਆ ਗਿਆ ਕੇ ਓਹ ਇਕ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਸਰਗਰਮ ਹੋਇਆ ਸੀ ਅਤੇ ਉਸਨੇ ਕਈ ਖਬਰਾਂ ਛਾਪੀਆਂ।

ਵਿਧਵਾ ਦੇ ਪਤੀ ਨੇ ਨਾਮ ਤੇ ਜਾਅਲੀ ਵਸੀਅਤ ਬਣਾ ਕੇ ਕੁਝ ਰਿਸ਼ਤੇਦਾਰਾਂ ਨੇ ਉਸਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਦੱਸਣ ਮੁਤਾਬਿਕ ਔਰਤ ਤੋਂ ਤਹਿਸੀਲਦਾਰ ਨੇ 1 ਲੱਖ ਰੁਪਏ ਰਿਸ਼ਵਤ ਵੀ ਲਈ ਪਰ ਦੂਜੀ ਧਿਰ ਵਲੋਂ ਤਿਆਰ ਕੀਤੀ ਜਾਅਲੀ ਵਸੀਅਤ ਨਾਇਬ ਤਹਿਸੀਲਦਾਰ ਵਲੋਂ ਰਜਿਸਟਰ ਕਰ ਦਿੱਤੀ ਗਈ।
ਤਹਿਸੀਲਦਾਰ ਸਮਝ ਰਿਹਾ ਹੈ ਕੇ ਵਿਧਵਾ ਵਲੋਂ ਉਸ ਵਿਰੁੱਧ ਪ੍ਰੈਸ ਕਾਨਫਰੰਸ ਕਰਵਾਉਣ ਪਿੱਛੇ ਪਤਰਕਾਰ ਮਿੱਠੇ ਦਾ ਹੱਥ ਹੈ।

ਜਰਨਲ ਬਾਡੀ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ Independent Journalists Commission of Inquiry – ਜਿਸਦੇ ਮੁਖੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਰੰਧਾਵਾ ਹਨ – ਨੂੰ ਰੈਫਰ ਕਰ ਦਿੱਤਾ ਹੈ।
ਜਸਟਿਸ ਰੰਧਾਵਾ ਨਾਲ ਫੋਨ ਤੇ ਗੱਲ ਬਾਤ ਕੀਤੀ ਅਤੇ ਸੰਖੇਪ ਚ ਮਾਮਲਾ ਦੱਸਿਆ ਗਿਆ। ਓਹਨਾ ਨੇ ਇਸ ਮਾਮਲੇ ਨੂੰ ਜਾਂਚ ਯੋਗ ਦਸਿਆ।

AJUP ਦੀ ਐਗਜ਼ੇਕਤਿਵ ਕਮੇਟੀ ਦੇ ਮੈਂਬਰ ਕਮਿਸ਼ਨ ਦੇ ਤੀਨਾਂ ਮੈਂਬਰਾਂ ਨੂੰ 1 ਜਨਵਰੀ ਨੂੰ ਬਾਦ ਦੁਪਹਿਰ ਮਿਲਣਗੇ।

ਕਮਿਸ਼ਨ ਦੀ ਰਿਪੋਰਟ ਕਮਿਸ਼ਨ ਵਲੋਂ terms of reference ਮੁਤਾਬਿਕ ਜਨਤਕ ਕੀਤੀ ਜਾਏਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।