ਸਭ ਤੋ ਵੱਧ ਗੈਰ ਵਿਦਿਅਕ ਡਿਊਟੀਆਂ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਵੱਲ ਭੇਜਿਆ ਮੰਗ ਪੱਤਰ ਡੀ ਟੀ ਐੱਫ

ਪੰਜਾਬ

ਰੂਪਨਗਰ ,21 ਅਪ੍ਰੈਲ ,ਬੋਲੇ ਪੰਜਾਬ ਬਿਉਰੋ (ਮਲਾਗਰ ਖਮਾਣੋਂ);
ਡੈਮੋਕ੍ਰੈਟਿਕ ਟੀਚਰਜ਼ ਫਰੰਟ ਰੂਪਨਗਰ ਦੇ ਵਫਦ ਵਲੋ ਜਿਲ੍ਹਾ ਪ੍ਰਧਾਨ ਗਿਆਨ ਚੰਦ ਜਿਲ੍ਹਾ ਜਨਰਲ ਸਕੱਤਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਅਦਿਤਿਆ ਦਲਚਵਾਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਗੈਰ ਵਿਦਿਅਕ ਡਿਊਟੀਆਂ ਤੋ ਛੋਟ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਅਧਿਆਪਕਾਂ ਦੀਆਂ ਸਭ ਤੋ ਵੱਧ ਲਗਾਈਆਂ ਜਾ ਰਹੀਆਂ ਗੈਰ ਵਿਦਿਅਕ ਡਿਊਟੀਆਂ ਤੇ ਇਤਰਾਜ਼ ਵੀ ਦਰਜ ਕਰਵਾਇਆ ਗਿਆ। ਅਧਿਆਪਕਾਂ ਦੀਆਂ ਪਹਿਲਾਂ ਹੀ ਐੱਸ ਆਈ ਆਰ, ਬੀ ਐੱਲ ਓ, ਡਰੱਗ ਜਨ-ਗਣਨਾ ਡਿਊਟੀਆਂ ਲੱਗੀਆਂ ਹੋਈਆਂ ਹਨ। ਤੇ ਹੁਣ ਜਨ- ਗਨਣਾ 2027 ਦੀਆਂ ਡਿਊਟੀਆਂ ਆਉਣ ਨਾਲ ਸਕੂਲਾਂ ਵਿੱਚ ਵਿਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਭਵਿੱਖ ਡਾਵਾਂਡੋਲ ਹੋ ਰਿਹਾ ਹੈ।
ਵਫਦ ਵਲੋ ਡਿਪਟੀ ਕਮਿਸ਼ਨਰ ਰੂਪਨਗਰ ਤੋ ਇਹ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਹੋਰ ਵਿਭਾਗਾਂ ਨਾਲ ਅਨੁਪਾਤ ਵਿੱਚ ਲਗਾਈਆਂ ਜਾਣ, ਕਪਲ ਕੇਸ ਵਿੱਚ ਇੱਕ ਨੂੰ ਛੋਟ ਦਿੱਤੀ ਜਾਵੇ, ਗਰਵਵਤੀ ਔਰਤਾਂ ਅਤੇ 2 ਸਾਲ ਤੋ ਛੋਟੇ ਬੱਚਿਆਂ ਦੀ ਮਾਂਵਾਂ ਨੂੰ ਛੋਟ ਦਿੱਤੀ ਜਾਵੇ, ਗਭੀਰ ਬਿਮਾਰੀ ਤੋ ਪੀੜਤ ਅਧਿਆਪਕਾਂ ਨੂੰ ਡਿਊਟੀ ਤੋ ਛੋਟ ਦਿੱਤੀ ਜਾਵੇ, ਡਬਲ ਡਿਊਟੀ ਤੋ ਛੋਟ ਦਿੱਤੀ ਜਾਵੇ, ਅਣ-ਸਰਦੀ ਲੋੜ ਵਿੱਚ ਹੀ 50% ਤੋ ਘੱਟ ਸਟਾਫ਼ ਲਗਾਇਆ ਜਾਵੇ, ਤਕਨੀਕੀ ਆਪਰੇਟ ਮੁੱਹਈਆ ਕਰਵਾਇਆ ਜਾਵੇ ਤਾ ਜੋ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਰੂਪਨਗਰ ਵਲੋ ਜੱਥੇਬੰਦੀ ਵਲੋ ਦਿੱਤੇ ਸੁਝਾਵਾਂ ਅਨੁਸਾਰ ਜਨ- ਗਣਨਾ ਵਿੱਚ ਕੱਟ ਹੋਣ ਵਾਲੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਨੱਥੂ ਰਾਮ, ਗੁਰਚਰਨ ਸਿੰਘ, ਮਨੋਜ ਕੁਮਾਰ, ਅਮਰਦੀਪ ਸਿੰਘ ਸੰਧੂ, ਬਲਵਿੰਦਰ ਸਿੰਘ, ਬਲਜੀਤ ਸਿੰਘ, ਬਿਪਨ ਰਾਏ, ਦਿਪਕ ਵਰਮਾ, ਬੱਗਾ ਖਡਾਲ ਈ ਟੀ ਟੀ 5994 ਅਤੇ ਆਦਰਸ਼ ਕੁਮਾਰ, ਮਨੋਜ ਕੁਮਾਰ, ਬਿੰਦਰ ਸਿੰਘ , ਹਿੰਮਤ ਸਿੰਘ, ਸੁਖਦੇਵ ਸਿੰਘ,ਪ੍ਰਭਜੋਤ ਸਿੰਘ, ਸਤਿਨਾਮ ਸਿੰਘ, ਰਾਮ ਦਿਆਂ, ਜਸਕਰਨ ਸਿੰਘ, ਰਾਮ ਨਿਵਾਸ ਸਤਨਾਮ ਸਿੰਘ ਜਸਵੀਰ ਸਿੰਘ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।