ਪੰਜਾਬ ਹਾਈ ਕੋਰਟ ਨੇ ਬੰਦੀ ਸਿੰਘ ਹਰਚਰਨ ਸਿੰਘ, ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ ਜ਼ਮਾਨਤ ਕੀਤੀ ਮਨਜ਼ੂਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 23 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਮਈ 2019 ਤੋਂ ਜੇਲ ਵਿਚ ਨਜ਼ਰਬੰਦ ਉਮਰ ਕੈਦੀ ਬੰਦੀ ਸਿੰਘ ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ ਤੇ ਜਗਦੇਵ ਸਿੰਘ ਤਲਾਣੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਦੀਪਕ ਮਨਚੰਦਾ ਨੇ ਐਨਆਈਏ ਸਪੈਸ਼ਲ ਕੋਰਟ ਪੰਜਾਬ ਮਨਜੋਤ ਕੌਰ ਵਲੋਂ 2024 ਵਿਚ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਦਿਆਂ ਜ਼ਮਾਨਤ ਦੇ ਦਿੱਤੀ ਹੈ। ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਆਉਂਦੇ ਦਿਨਾਂ ਵਿਚ ਜਮਾਨਤੀ ਮੁਚਲਕੇ ਭਰਨ ਤੋਂ ਬਾਅਦ ਤਿੰਨਾਂ ਸਿੰਘਾਂ ਦੀ ਰਿਹਾਈ ਹੋ ਜਾਵੇਗੀ। ਹਾਈ ਕੋਰਟ ਵਿਚ ਹਰਚਰਨ ਸਿੰਘ ਵੱਲੋਂ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਵਲੋਂ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਤੇ ਜਗਦੇਵ ਸਿੰਘ ਵਲੋਂ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ। ਕੇਸ ਦੇ ਪੈਰਵਾਈ ਸਿੱਖ ਲੀਗਲ ਅਸਸਿਸਟੈਂਸ ਬੋਰਡ ਵੱਲੋਂ ਕੀਤੀ ਗਈ। ਜਿਕਰਯੋਗ ਹੈ ਕਿ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਕੁਲਵਿੰਦਰਜੀਤ ਸਿੰਘ ਖਾਨਪੁਰੀ, ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ ‘ਤੇ ਜਗਦੇਵ ਸਿੰਘ ਤਲਾਣੀਆ ਨੂੰ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਧਾਰਾ 121, ਅਜਿਹੀ ਜੰਗ ਲਈ ਸਾਜ਼ਿਸ਼ ਰਚਣ (ਧਾਰਾ 121A) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯੂਏਪੀਏ ਅਧੀਨ ਦੋਸ਼ੀ ਦਸਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ । ਜਿਸ ਵਿਰੁੱਧ ਇੰਨ੍ਹਾ ਵਲੋਂ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਮਾਮਲੇ ‘ਚ ਇੰਨਸਾਫ ਕਰਦੇ ਹੋਏ ਤਿੰਨਾਂ ਦੀ ਸਜ਼ਾ ਮੁਅਤਲ ਕਰਦੇ ਹੋਏ ਜਮਾਨਤ ਮੰਜੂਰ ਕਰ ਲਿੱਤੀ ਗਈ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।