ਅਖੰਡ ਕੀਰਤਨੀ ਜੱਥੇ ਦੇ ਪੰਜ ਪਿਆਰਿਆਂ ਵਲੋਂ ਨਿਸ਼ਕਾਮ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਣ ਦੇ ਫੈਸਲੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਨੈਸ਼ਨਲ ਪੰਜਾਬ

ਗੁਰਦੁਆਰਾ ਰਾਮਸਰ ਸਾਹਿਬ ਵਿਖ਼ੇ ਚਲਦੇ ਕੀਰਤਨ ਵਿਚ ਖਲੱਲ ਪਾਉਣ ਵਾਲੇ ਕੀਰਤਨੀ ਸਿੰਘ ਦੀ ਸਖ਼ਤ ਨਿਖੇਧੀ

ਨਵੀਂ ਦਿੱਲੀ 28 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਝੰਜੀਆ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਮ੍ਰਿਤਸੰਚਾਰ ਸੇਵਾ ਅੰਦਰ ਸਾਬਕਾ ਪੰਜ ਪਿਆਰਿਆਂ ਵਿਚ ਸੇਵਾ ਨਿਭਾ ਚੁੱਕੇ ਹਨ ਨੇ ਅਖੰਡ ਕੀਰਤਨੀ ਜਥਾ ਦੇ ਪੰਜ ਪਿਆਰਿਆਂ ਵਲੋਂ ਨਿਸ਼ਕਾਮ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਣ ਦੇ ਫੈਸਲੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਗੁਰਦੁਆਰਾ ਰਾਮਸਰ ਸਾਹਿਬ ਵਿਖ਼ੇ ਚਲਦੇ ਕੀਰਤਨ ਵਿਚ ਖਲੱਲ ਪਾਉਣ ਵਾਲੇ ਇਕ ਕੀਰਤਨੀ ਸਮੇਤ ਉਨ੍ਹਾਂ ਦੇ ਸਾਥੀਆਂ ਦੀ ਸਖ਼ਤ ਤਾੜਨਾ ਕੀਤੀ ਹੈ। ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਉਨ੍ਹਾਂ ਲਿਖਿਆ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਸਮੇਂ ਅਖੰਡ ਕੀਰਤਨੀ ਜਥੇ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੇਲੇ ਪੰਜਾਂ ਪਿਆਰਿਆਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਦ੍ਰਿਰੜਾਈ ਨਿਸ਼ਕਾਮ ਕੀਰਤਨ ਦੀ ਪ੍ਰਥਾ ਨੂੰ ਕਾਇਮ ਰੱਖਣ ਲਈ ਇਹ ਹੁਕਮ ਕੀਤਾ ਕਿ ਜਿਤਨੇ ਵੀ ਜਥੇ ਦੇ ਕੀਰਤਨੀਏ ਸਿੰਘ ਭੇਟਾਂ ਲੈ ਕੇ ਕੀਰਤਨ ਕਰਦੇ ਹਨ ਉਹਨਾਂ ਨੂੰ ਜਥੇ ਦੇ ਸਮਾਗਮਾਂ ਵਿੱਚ ਕੀਰਤਨ ਨ ਕਰਨ ਦਿੱਤਾ ਜਾਵੇ ਕਿਉਂਕਿ ਕਈ ਕੀਰਤਨੀਆਂ ਨੇ ਇਸ ਕੀਰਤਨ ਨੂੰ ਆਪਣੀ ਕਿਰਤ ਬਣਾ ਲਿਆ ਹੈ। ਅਖੰਡ ਕੀਰਤਨੀ ਜਥੇ ਦਾ ਇਹ ਸਿਧਾਂਤ ਹੈ ਕਿ ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਨਿਸ਼ਕਾਮ ਕੀਰਤਨ ਕਰਨਾ। ਇਹ ਹੁਕਮ ਪੰਜਾਂ ਪਿਆਰਿਆਂ ਵੱਲੋਂ ਕੇਵਲ ਤੇ ਕੇਵਲ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਹੀ ਸੰਬੋਧਨ ਕਰਕੇ ਲਿਆ ਗਿਆ ਸੀ, ਹੋਰ ਗੁਰਦੁਆਰਿਆਂ ਦੇ ਕੀਰਤਨੀਆਂ ਵਾਸਤੇ ਨਹੀਂ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਲਾਨਾ ਵਿਸਾਖੀ ਸਮਾਗਮ ਵੇਲੇ 13 ਅਪ੍ਰੈਲ ਸ਼ਾਮ ਦੇ ਸ੍ਰੀ ਰਾਮਸਰ ਸਾਹਿਬ ਵਿਖੇ ਹੋ ਰਹੇ ਕੀਰਤਨ ਸਮਾਗਮ ਵਿੱਚ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਉਸਦੇ ਸਾਥੀਆਂ ਨੇ ਜਬਰਦਸਤੀ ਆ ਕੇ ਕੀਰਤਨ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੰਜਾਂ ਪਿਆਰਿਆਂ ਦੀ ਹੁਕਮ ਅਦੂਲੀ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੇਹਦ ਗਲਤ ਤਰੀਕੇ ਨਾਲ ਜਬਰਦਸਤੀ ਕੀਰਤਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਪ੍ਰਬੰਧਕਾਂ ਨੇ ਅਤੇ ਸੰਗਤ ਨੇ ਵਿਰੋਧ ਕੀਤਾ, ਜਿਸ ਕਾਰਨ ਚਲਦੇ ਕੀਰਤਨ ਦੇ ਵਿੱਚ ਵਿਘਨ ਵੀ ਪਇਆ ਅਤੇ ਮਾਹੌਲ ਵੀ ਖਰਾਬ ਹੋਇਆ। ਅਸੀਂ ਅਖੰਡ ਕੀਰਤਨੀ ਜਥੇ ਦੇ ਮੁਢਲੇ ਸਿਧਾਂਤਾਂ ਤੋਂ ਜਾਣੂ ਹਾਂ ਇਸ ਜਥੇਬੰਦੀ ਦੀ ਪਰੰਪਰਾ ਅਤੇ ਸਿਧਾਂਤ ਹੈ ਕਿ ਇਸ ਜਥੇਬੰਦੀ ਦੇ ਸਾਰੇ ਮੈਂਬਰ ਆਪਣੀ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਦੇ ਹਨ ਅਤੇ ਬਾਕੀ ਸਮੇਂ ਨਿਸ਼ਕਾਮ ਕੀਰਤਨ ਦੀ ਸੇਵਾ ਵੀ ਕਰਦੇ ਹਨ ਇਸ ਜਥੇਬੰਦੀ ਦਾ ਸਿੱਖ ਧਰਮ ਵਿੱਚ ਵਿਸ਼ੇਸ਼ ਸਥਾਨ ਅਤੇ ਮਾਨ ਮਰਿਆਦਾ ਹੈ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਸਿਰ ਲੱਥ ਯੋਧਿਆਂ ਦੀ ਜਥੇਬੰਦੀ ਹੈ। ਅਸੀਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦੋਇ ਕਰ ਜੋੜ ਅਪੀਲ ਕਰਦੇ ਹਾਂ ਕਿ ਜੋ ਹੁਕਮ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਕੀਤਾ ਉਹ ਕੇਵਲ ਜਥੇਬੰਦੀ ਦੇ ਮੈਂਬਰਾਂ ਪ੍ਰਤੀ ਹੀ ਹੈ ਅਤੇ ਇਹ ਹੁਕਮ ਕੇਵਲ ਤੇ ਕੇਵਲ ਜਥੇਬੰਦੀ ਦੇ ਸਮਾਗਮਾਂ ਤੱਕ ਹੀ ਸੀਮਤ ਹੈ ਇਸ ਨੂੰ ਵਾਦ ਵਿਵਾਦ ਦਾ ਮੁੱਦਾ ਨਾ ਬਣਾਇਆ ਜਾਵੇ।
ਹੋਰ ਸੰਗਤਾਂ ਵਾਂਗ ਜਥੇਬੰਦੀ ਦੇ ਸਾਰੇ ਮੈਂਬਰ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਦੁਆਰੇ ਸਹਿਬਾਨਾ ਦੇ ਵਿੱਚ ਜਾ ਕੇ ਕੀਰਤਨ ਸਰਵਣ ਕਰਦੇ ਹਨ ਅਤੇ ਸੇਵਾ ਕਰਦੇ ਹਨ ਜੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।