ਮਜ਼ਦੂਰ ਜਮਾਤ ਦੀ ਏਕਤਾ ਦਾ ਸੱਦਾ ਦੇ ਗਿਆ ਨਾਟਕ ,ਜਥੇਬੰਦ ਹੋਵੋ ,
ਚਮਕੌਰ ਸਾਹਿਬ, 1 ਮਈ ,ਬੋਲੇ ਪੰਜਾਬ ਬਿਊਰੋ;
ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਗੁਲਾਬ ਚੰਦ ਚੌਹਾਨ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੇਬਰ ਚੌਂਕ ਵਿਖੇ ਮਜ਼ਦੂਰ ਕਾਨਫਰੰਸ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਕਾਨਫਰੰਸ ਤੋਂ ਪਹਿਲਾਂ ਯੂਨੀਅਨ ਵੱਲੋਂ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕਰਕੇ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ। ਕਾਨਫਰੰਸ ਵਿੱਚ ਮਿਸਤਰੀਆਂ ,ਮਜ਼ਦੂਰਾਂ ਤੋਂ ਇਲਾਵਾ ਮੁਲਾਜ਼ਮ, ਪੈਨਸ਼ਨਰ ਮਿਊਸੀਪਲ ਕਾਮਿਆਂ ਨੇ ਸਮੁਲੀਅਤ ਕੀਤੀ ।ਇਸ ਮੌਕੇ ਇਫਟੂ ਦੇ ਜ਼ਿਲ੍ਹਾ ਰੋਪੜ ਦੇ ਸਕੱਤਰ ਮਲਾਗਰ ਸਿੰਘ ਖਮਾਣੋ, ਪੈਨਸ਼ਨਰ ਮਹਾ ਸੰਘ ਦੇ ਪ੍ਰਧਾਨ ਧਰਮਪਾਲ ਸੋਹਲ, ਡੀਐਮਐਫ ਦੇ ਆਗੂ ਸੁਖਰਾਮ ਕਾਲੇਵਾਲ, ਨੇ ਸਬੋਧਨ ਕਰਦਿਆਂ ਕਿਹਾ ਕਿ ਮਈ ਦਿਸਵ ਦੀ ਵਿਰਾਸਤ ਤੇ ਪਹਿਰਾ ਦੇਣਾ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਜਦੋਂ ਇਹਨਾਂ ਸ਼ਹੀਦਾਂ ਨੇ ਅੱਠ ਘੰਟੇ ਦੀ ਦਿਹਾੜੀ ਦੀ ਮਹੱਤਤਾ ਨੂੰ ਸਮਝਦਿਆਂ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਸਰਮਾਏਦਾਰ ਪ੍ਰਬੰਧ ਆਰਥਿਕ ਸੰਕਟ ਦਾ ਸ਼ਿਕਾਰ ਸੀ ਅਤੇ ਅੱਜ ਵੀ ਅਮਰੀਕਾ ਸਾਮਰਾਜ ਆਪਣੀ ਨਿਘਰ ਰਹੀ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੈ। ਜਿਸ ਕਾਰਨ ਉਹ ਪਛੜੇ ਮੁਲਕਾਂ ਨੂੰ ਆਪਣੇ ਜੰਗੀ ਬੂਟਾਂ ਨਾਲ ਲਤਾੜ ਰਿਹਾ ਹੈ। ਇਹਨਾਂ ਜੰਗਾਂ ਦੀ ਮਾਰ ਭਾਰਤ ਦੀ ਮਜ਼ਦੂਰ ਵਰਗ ਚੱਲ ਰਹੀ ਹੈ। ਭਾਰਤੀ ਹਾਕਮ ਜਿੱਥੇ ਇਹਨਾਂ ਦੇ ਦਬਾਅ ਸਦਕਾ 37 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ , ਕਾਰਪੋਰੇਟ ਪੱਖੀ ਚਾਰ ਲੇਬਰ ਕੋਡਾ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਰਹੇ ਹਨ। ਉਥੇ ਹੀ ਮਈ ਦਿਸਵ ਦੀ ਵਿਰਾਸਤ ਨੂੰ ਫਿਰਕੂ ਰੰਗਤ ਦੇ ਕੇ ਸਾਡੇ ਮਹਾਨ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਘੱਟੇ ਰੋਲਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ।ਇਹਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਚਾਰ ਕਾਰਪੋਰੇਟ ਕੋਡਾਂ ਵਿਰੱਧ , ਉਜਰਤਾਂ ਦੇ ਵਾਧੇ, ਸਿਹਤ ਸਿੱਖਿਆ , ਬੁਨਿਆਦੀ ਮੰਗਾਂ ਦੇ ਤੇ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।ਇਸ ਮੌਕੇ ਜੱਥੇਬੰਦੀ ਦੇ ਜਿੱਤ ਦਾ ਪ੍ਰਤੀਕ ਲਾਲ ਝੰਡਾ ਲਹਿਰਾਇਆ ਗਿਆ ,ਇਸ ਮੌਕੇ ਮਜ਼ਦੂਰਾਂ ਦੇ ਬੱਚਿਆਂ ਜਿਨਾਂ ਨੇ ਪੜ੍ਹਾਈ ਜਾਂ ਹੋਰ ਖੇਤਰ ਵਿੱਚ ਨਿਮਾਣਾ ਖੱਟਿਆ ਹੈ ਸਮੇਤ ਹੋਰ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕ੍ਰਾਂਤੀ ਕਲਾ ਮੰਚ ਰੋਪੜ ਵੱਲੋਂ ਅਰਵਿੰਦਰ ਰਾਣਾ ਦੀ ਨਿਰਦੇਸ਼ਕਾ ਹੇਠ ਮਜ਼ਦੂਰਾਂ ਦੀ ਜ਼ਿੰਦਗੀ ਅਧਾਰਤ ਨਾਟਕ ‘ਜਥੇਬੰਦ ਹੋ ਜਾਵੋ ‘ਖੇਡਿਆ ਗਿਆ, ਜੋ ਮੌਜੂਦਾ ਸਮੇਂ ਠੇਕੇਦਾਰੀ ਪ੍ਰਥਾ ਨਾਲ ਜੂਝ ਰਹੇ ਮਜ਼ਦੂਰ ਦੀ ਵਿਥਿਆ ਬਿਆਨ ਕਰ ਗਿਆ ।ਇਸ ਮੌਕੇ ਯੂਨੀਅਨ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਵੀ ਲਾਇਆ ਗਿਆ। ਸਟੇਜ ਦੀ ਕਾਰਵਾਈ ਸਤਵਿੰਦਰ ਸਿੰਘ ਨੀਟਾ ਨੇ ਨਿਭਾਈ।ਇਸ ਮੌਕੇ ਅਜਾਇਬ ਸਿੰਘ ਸਮਾਣਾ, ਗੁਰਮੇਲ ਸਿੰਘ, ਕਮਲਜੀਤ ਸਿੰਘ ,ਜਸਵੀਰ ਸਿੰਘ ਜੱਸੀ, ਜਗਮੀਤ ਸਿੰਘ, ਪ੍ਰਿੰਸੀਪਲ ਲਛਮਣ ਸਿੰਘ, ਸੁਖਬੀਰ ਸਿੰਘ ਐਮ ਸੀ ,ਗੁਰਚਰਨ ਸਿੰਘ ਮਾਣੇ ਮਾਜਰਾ, ਹਰਜਿੰਦਰ ਸਿੰਘ ਖਮਾਣੋਂ, ਓਕਾਰ ਸਿੰਘ ,ਰਮੇਸ਼ ਕੁਮਾਰ ਕਾਕਾ ,ਜੀਵਨ ਸਿੰਘ ਆਦਿ ਹਾਜ਼ਰ ਸਨ।












