ਸਵਾਸਤਿਕ ਵਿਹਾਰ ਵਿੱਚ ਦਰਜਨਾਂ ਭਾਜਪਾ ਆਗੂਆਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲਾ
ਜ਼ੀਰਕਪੁਰ 3 ਮਈ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਅੱਜ ਆਮ ਆਦਮੀ ਪਾਰਟੀ ਕੋਲ ਵਿਕਾਸ ਦੇ ਮੁੱਦੇ ’ਤੇ ਗਿਨਾਉਣ ਲਈ ਕੁਝ ਵੀ ਨਹੀਂ ਹੈ। ਐੱਨ.ਕੇ. ਸ਼ਰਮਾ ਸਥਾਨਕ ਸਵਾਸਤਿਕ ਵਿਹਾਰ ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਮੰਡਲ 1 ਯੂਥ ਪ੍ਰਧਾਨ ਬਬੀਤਾ ਕਾਮਰਾ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਸਥਾਨਕ ਲੋਕ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਐੱਨ.ਕੇ ਸ਼ਰਮਾ ਨੇ ਕਿਹਾ ਕਿ ਅੱਜ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਿਹਾ ਹੈ। ਸੂਬੇ ਦੀ ਰਾਜਨੀਤੀ ਵਿੱਚ ਸਰਗਰਮ ਕਿਸੇ ਵੀ ਹੋਰ ਪਾਰਟੀ ਕੋਲ ਨਾ ਸਿਰਫ਼ ਪੰਜਾਬ, ਸਗੋਂ ਜ਼ੀਰਕਪੁਰ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਕੇਵਲ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਹੈ ਜਿਸਨੇ ਜ਼ੀਰਕਪੁਰ ਵਿੱਚ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਮਾਮਲੇ ਵਿੱਚ ਜ਼ੀਰਕਪੁਰ ਨੂੰ ਅਣਗੌਲਿਆ ਕੀਤਾ ਹੈ। ਨਗਰ ਕੌਂਸਲ ਨੇ ਲਗਭਗ ਇੱਕ ਸਾਲ ਤੋਂ ਇੱਥੇ ਇੱਕ ਵੀ ਮੀਟਿੰਗ ਨਹੀਂ ਕੀਤੀ।
ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਅਤੇ ਆਗੂਆਂ ਦਾ ਸਵਾਗਤ ਕਰਦਿਆਂ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਔਰਤਾਂ ਨੂੰ ਬਣਦਾ ਸਤਿਕਾਰ ਦਿੱਤਾ ਹੈ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪਹਿਲੇ ਦਿਨ ਤੋਂ ਹੀ ਔਰਤਾਂ ਦੇ ਹਿੱਤ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਦੀਪ ਸਿੱਕਾ, ਸੀਮਾ ਸਿੱਕਾ, ਜਤਿੰਦਰ, ਅਤੁਲ ਮਹਿਰਾ, ਪੰਕਜ ਬੱਤਰਾ, ਨੀਤੂ ਨੈਥਾਨੀ, ਸੰਦੀਪ ਗਰਗ, ਸੁਰੇਸ਼ ਸ਼ਰਮਾ, ਅੰਜੂ, ਸੰਗੀਤਾ ਸ਼ਰਮਾ, ਵਿਮਲ ਬੱਤਰਾ, ਬੀਨੂ ਬੱਤਰਾ, ਅਮਿਤ ਨਾਗਪਾਲ, ਅਮਰੀਕ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।












