ਨਵੀਂ ਦਿੱਲੀ 4 ਮਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਕੈਨੇਡਾ ਵਿਖ਼ੇ ਮੌਂਟਰੀਆਲ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਲਾਸਾਲ ਵਿਖ਼ੇ ਆਜ਼ਾਦੀਪਸੰਦ ਸਿੱਖਾਂ ਨੇ ਖ਼ਾਲਿਸਤਾਨ ਐਲਾਨਨਾਮਾ ਦਿਹਾੜਾ 29 ਅਪ੍ਰੈਲ 1986 ਦੀ 40ਵੀ ਵਰੇਗੰਢ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਗਏ ਆਜ਼ਾਦ ਸਿੱਖ ਰਾਜ ਦੇ ਐਲਾਨ ਦੀ ਯਾਦ ਵਿੱਚ ਮਨਾਇਆ। ਇਸ ਮੌਕੇ ਭਾਈ ਜਸਵਿੰਦਰ ਸਿੰਘ ਮੌਂਟਰੀਆਲ ਨੇ ਦਸਿਆ ਕਿ ਇਹ ਦਿਨ 29 ਅਪ੍ਰੈਲ 1986 ਦੀ ਉਸ ਇਤਿਹਾਸਕ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਿਸਤਾਨ ਦਾ ਰਸਮੀ ਐਲਾਨ ਕੀਤਾ ਸੀ। ਉਨ੍ਹਾਂ ਦਸਿਆ ਇਸ ਮੌਕੇ ਚੌਪਈ ਸਾਹਿਬ ਦੇ ਪਾਠ ਉਪਰੰਤ ਸ਼ਹੀਦ ਸਿੰਘ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਂਟ ਕਰਣ ਉਪਰੰਤ ਬੰਦੀ ਸਿੰਘਾਂ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕੈਨੇਡਾ ਸਮੇਤ ਦੁਨੀਆ ਭਰ ਦੇ ਸਿੱਖ ਇਸ ਦਿਨ ਰਾਹੀਂ ਆਪਣੀ ਸਿਆਸੀ ਆਜ਼ਾਦੀ ਅਤੇ ਸਵੈ-ਨਿਰਣੇ ਦੀ ਇੱਛਾ ਨੂੰ ਮੁੜ ਦੁਹਰਾਉਂਦੇ ਹਨ। ਉਨ੍ਹਾਂ ਦਸਿਆ ਮੌਂਟਰੀਆਲ ਅਤੇ ਕੈਨੇਡੀਅਨ ਸ਼ਹਿਰਾਂ ਸਮੇਤ ਵੱਖ ਵੱਖ ਦੇਸ਼ਾਂ ਵਿੱਚ ਸਿੱਖ ਜਥੇਬੰਦੀਆਂ ਖਾਲਿਸਤਾਨ ਦੀ ਸਥਾਪਤੀ ਲਈ (ਜਿਵੇਂ ਕਿ ਸਿੱਖਸ ਫਾਰ ਜਸਟਿਸ ਪੰਜਾਬ ਦੀ ਆਜ਼ਾਦੀ ਲਈ ਗੈਰ-ਸਰਕਾਰੀ ਰਾਏਸ਼ੁਮਾਰੀ (ਰੈਫਰੰਡਮ) ਕਰਵਾਉਣ ਦੀ ਮੰਗ ਕਰ ਰਹੀਆਂ ਹਨ ਅਤੇ ਕਈ ਦੇਸ਼ਾਂ ਵਿਚ ਸਫਲਤਾ ਨਾਲ ਰੈਫਰੰਡਮ ਭਾਰੀ ਗਿਣਤੀ ਵਿਚ ਹੋ ਚੁਕਿਆ ਹੈ । ਉਨ੍ਹਾਂ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹੋ ਰਹੇ ਕਥਿਤ ਜ਼ੁਲਮਾਂ ਨੂੰ ਬੰਦ ਕਰਨ ਅਤੇ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਹੱਕਾਂ ਦੀ ਗਰੰਟੀ ਦੀ ਮੰਗ ਕੀਤੀ ਹੈ। ਉਨ੍ਹਾਂ ਦਸਿਆ ਇਸ ਮੌਕੇ ਭਾਈ ਸੁਖਵਿੰਦਰ ਸਿੰਘ, ਭਾਈ ਗਰਦੀਪ ਸਿੰਘ, ਭਾਈ ਵਿਕਰਮ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਅੰਗਰੇਜ ਸਿੰਘ, ਭਾਈ ਸਲਿੰਦਰ ਸਿੰਘ, ਭਾਈ ਨਰਿੰਦਰ ਸਿੰਘ ਵੱਲੋ ਵਿਸ਼ੇਸ਼ ਤੌਰ ਤੇ ਹਾਜਰੀ ਭਰ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਖਾਲਿਸਤਾਨ ਦੀ ਅਜਾਦੀ ਤੱਕ ਸੰਘਰਸ਼ ਜਾਰੀ ਰਹੇਗਾ ਦਾ ਪ੍ਰਣ ਕੀਤਾ ਗਿਆ ਅਤੇ ਹਾਜ਼ਿਰੀ ਭਰ ਰਹੀ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।












