ਦਿੱਲੀ ਦੇ ਪ੍ਰਸਿੱਧ ਫਿਲਮਸਤਾਨ ਸਿਨੇਮਾ ਇਲਾਕੇ ਦੀ ਇੱਕ ਭੀੜੀ ਜਿਹੀ ਗਲੀ ਵਿੱਚ ਦਿੱਲੀ ਪੁਲਸ ਆਪ੍ਰੇਸ਼ਨ ਸੈੱਲ ਤੇ ਦੇਸ਼ ਦੀਆਂ ਦਰਜਨ ਕੁ ਉੱਚ ਸੁਰੱਖਿਆ ਏਜੰਸੀਆਂ ਤੇ ਉਹਨਾਂ ਦੇ ਅਫ਼ਸਰਾਂ ਅਤੇ 150 ਦੇ ਕਰੀਬ ਕਮਾਂਡੋਆਂ ਦਾ ਇੱਕ ਗਸ਼ਤੀ ਟੋਲਾ ਆਦਮ ਬੋਅ ਆਦਮ ਬੋਅ ਕਰਦਾ ਹੋਇਆ ਇੱਕ ਛੋਟੇ ਜਿਹੇ ਘਰ ਦੇ ਕਰੀਬ ਪਹੁੰਚਿਆ। ਇਨ੍ਹਾਂ ਵਿੱਚੋਂ ਕੁੱਝ ਕਮਾਂਡੋਆਂ ਨੇ ਆਲੇ ਦੁਆਲੇ ਦੇ ਮਕਾਨਾਂ ਦੀਆਂ ਛੱਤਾਂ ਅਤੇ ਕੁੱਝ ਨੇ ਗਲੀ ਵਿੱਚ ਹਥਿਆਰਬੰਦ ਪੁਜਿਸ਼ਨਾਂ ਲੈ ਲਈਆਂ ਤੇ ਕਿਸੇ ਤੱਕੜੇ ਅੱਤਵਾਦੀ ਦੀ ਗਿ੍ਰਫ਼ਤਾਰੀ ਦੀ ਊਡੀਕ ਕਰਨ ਲੱਗੇ। ਇਨ੍ਹਾਂ ਵਿੱਚ ਇੱਕ ਟੋਲਾ ਇੱਕ ਸਾਦੇ ਕੱਪੜਿਆਂ ਵਾਲੇ ਪੁਲਸ ਅਫ਼ਸਰ ਦੀ ਕਮਾਂਡ ਵਿੱਚ ਛੋਟੇ ਜਿਹੇ ਮੱਧਵਰਗੀ ਸਿੱਖ ਦੇ ਘਰ ਵਿੱਚ ਬੇਲਗਾਮ ਜਾਨਵਰਾਂ ਵਾਂਗ ਦਾਖਲ ਹੋਇਆ। ਘਰ ਦੇ ਬਾਹਰੀ ਹਿੱਸੇ ਬੈਠੀ ਮਾਤਾ ਬਸੰਤ ਕੌਰ ਆਪਣੇ ਅੰਦਰ ਚਲ ਰਹੇ ਗੁਰਮੰਤਰ ਦੇ ਅਜੱਪਾ ਜਾਪ ਦਾ ਆਨੰਦ ਲੈਂਦੀ ਹੋਈ ਕੁਰਸੀ ਤੇ ਬੈਠ ਕੇ ਚਾਹ ਪੀ ਰਹੀ ਸੀ ਤੇ ਬਾਪੂ ਗੁਰਬਖਸ਼ ਸਿੰਘ ਜੀ ਘਰ ਦੇ ਇੱਕ ਕਮਰੇ ਵਿੱਚ ਪ੍ਰਕਾਸ਼ਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਬਾਣੀ ਜਾਪ ਕਰ ਰਹੇ ਸਨ। ਗਸ਼ਤੀ ਟੋਲੇ ਦੀ ਆਮਦ ਨੇਂ ਉਹਨਾਂ ਦੇ ਇਸ ਦੈਵੀ ਕਾਰਜ ਵਿੱਚ ਕੋਈ ਅਸਰ ਨਾ ਪਾਇਆ ਤੇ ਦੋਵੇਂ ਜਣੇਂ ਆਪੋ ਆਪਣੇ ਸਥਾਨ ਤੇ ਰੂਹਾਨੀਅਤ ਦਾ ਆਨੰਦ ਮਾਣਦੇ ਰਹੇ। ਕ੍ਰੋਧ ਨਾਲ ਲਾਲ ਪੀਲੇ ਹੋਏ ਅਫ਼ਸਰ ਨੇਂ ਆਪਣਾ ਪਿਸਟਲ ਮਾਤਾ ਬਸੰਤ ਕਰ ਵੱਲ ਸੇਧਦੇ ਹੋਏ ਦੰਦ ਕਰੀਚ ਕੇ ਪੁੱਛਿਆ “ਕਹਾਂ ਹੈ ਤੁਮਾਹਰਾ ਬੇਟਾ ਜੋਗਿੰਦਰ ਸਿੰਹ (ਸਿੰਘ).? ਮਾਤਾ ਜੀ ਬੜੇ ਸਹਿਜ ਨਾਲ ਬੋਲੇ “ਮੁਝੇ ਕਿਆ ਪਤਾ ਤੁਮਕੋ ਪਤਾ ਹੋਗਾ ਜਹਾਂ ਮਿਲਤਾ ਹੈ ਢੂੰਢ ਲੋ”। ਪੁਲਸ ਅਫ਼ਸਰ ਨੇਂ ਗਰਜਵੀਂ ਅਵਾਜ਼ ਵਿੱਚ ਕਮਾਂਡੋਆਂ ਨੂੰ ਹੁਕਮ ਦਿੱਤਾ “ਘਰ ਕਾ ਕੋਨਾ ਕੋਨਾ ਛਾਣ ਮਾਰੋ ਜੋ ਬੀ ਮਰਦ ਘਰ ਮੇਂ ਮਿਲੇ ਉਸੇ ਉਠਾ ਲਾਉ ਤੇ ਫਿਰ ਮਾਤਾ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ਅੱਛਾ ਤੋ ਤੁਝੇ ਅਪਣੇ ਬੇਟੇ ਕਾ ਪਤਾ ਨਹੀਂ ਤੂ ਜਾਣਤੀ ਹੈ ਤੇਰੇ ਬੇਟੇ ਨੇ ਡਾ. ਤਿਆਗੀ ਕੋ ਮਾਰ ਦੀਆ ਹੈ। ਮਾਤਾ ਨੇਂ ਬੜੇ ਆਰਾਮ ਨਾਲ ਚਾਹ ਦਾ ਕੱਪ ਖਾਲੀ ਕਰਕੇ ਕੁਰਸੀ ਦੇ ਥੱਲੇ ਰੱਖਿਆ ਤੇ ਅਫ਼ਸਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੜੇ ਰਹੁਬਦਾਰ ਅੰਦਾਜ ਵਿੱਚ ਬੋਲੀ “ਹਮੇਂ ਕਿਆ ਪਤਾ ਕੌਣ ਹੈ ਡਾਕਟਰ ਤਿਆਗੀ? ਜਬ ਬੀ ਕੋਈ ਕੁੱਤਾ ਬਿੱਲਾ ਦਿੱਲੀ ਮੇਂ ਮਰ ਜਾਤਾ ਹੈ ਤੋ ਤੁਮ ਜੈਸੇ ਆ ਜਾਤੇ ਹੈਂ ਹਮਾਰੇ ਘਰ ਮੂੰਂਹ ਉਠਾਏ ਹੂਏ। ਕੁੱਝ ਕੁ ਪਲਾਂ ਵਿੱਚ ਹੀ ਕਮਾਂਡੋ ਜੁੱਤੀਆਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਕਮਰੇ ਵਿੱਚ ਦਾਖਲ ਹੋਏ ਤੇ ਤਾਬਿਆ ਬੈਠੇ ਬਾਪੂ ਗੁਰਬਖਸ਼ ਸਿੰਘ ਜੀ ਨੂੰ ਧੂਹ ਕੇ ਗਲੀ ਵਿੱਚ ਲੈ ਆਏ ਤੇ ਘੜੀਸਦਿਆਂ ਹੋਇਆਂ ਜਾ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ। ਅਫ਼ਸਰ ਫਿਰ ਕ੍ਰੋਧ ਨਾਲ ਚੀਕਦਿਆਂ ਹੋਇਆਂ ਮਾਤਾ ਨੂੰ ਕਹਿਣ ਲੱਗਾ “ ਲੇ ਚਲੇ ਹੈਂ ਇਸ ਬੁੱਢੇ ਕੋ ਜਬ ਤੇਰਾ ਬੇਟਾ ਆਏ ਤੋ ਉਸੇ ਕਹਿਣਾ ਥਾਣੇ ਸੇ ਅਪਣੇ ਬਾਪ ਕੋ ਛੁੜਵਾ ਕੇ ਲੇ ਜਾਏ। ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ਇਨ੍ਹਾਂ ਵਿੱਚ ਹੀ ਇੱਕ ਨੌਜਵਾਨ ਸ਼ਹੀਦ ਭਾਈ ਜੋਗਿੰਦਰ ਸਿੰਘ ਬੱਬਰ, ਮੁੱਖੀ ਬੱਬਰ ਖ਼ਾਲਸਾ ਜੋਨ ਦਿੱਲੀ ਇਸ ਪਰਿਵਾਰ ਨਾਲ ਸਬੰਧਤ ਸੀ। ਮਿਤੀ 17 ਫਰਵਰੀ 1968 ਨੂੰ ਬਾਪੂ ਗੁਰਬਖਸ਼ ਸਿੰਘ ਦੇ ਗ੍ਰਹਿ ਮਾਤਾ ਬਸੰਤ ਕਰ ਦੀ ਕੁੱਖੋਂ ਸ਼ਹੀਦ ਭਾਈ ਜਗਿੰਦਰ ਸਿੰਘ ਬੱਬਰ ਨੇ ਤੀਸਰੀ ਅਤੇ ਸਭ ਤੋ ਛੋਟੀ ਸੰਤਾਨ ਦੇ ਰੂਪ ਵਿੱਚ ਫਿਲਮਸਤਾਨ ਸਿਨੇਮਾ ਨੇੜੇ ਇੱਕ ਮੁਹੱਲੇ ਵਿੱਚ ਜਨਮ ਲਿਆ। ਪਿਤਾ ਗੁਰਬਖਸ਼ ਸਿੰਘ ਪਹਿਲਾਂ ਟਾਇਰਾਂ ਦੀ ਦੁਕਾਨ ਤੇ ਕੰਮ ਕਰਦੇ ਸਨ ਅਤੇ ਬਾਅਦ ਵਿੱਚ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲੱਗੇ। ਬਹੁਤ ਹੀ ਰੌਸ਼ਣ ਦਿਮਾਗ ਤਿੰਨੇ ਭੈਣ ਭਰਾਵਾਂ ਨੇ ਆਪਣੀ ਸਕੂਲ ਅਤੇ ਕਾਲਜ਼ ਦੀ ਉਚੇਰੀ ਸਿੱਖਿਆ ਪਿੰਡੀ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ਼ ਦਿੱਲੀ ਤੋਂ ਬੜੀ ਰੀਝ ਨਾਲ ਹਰ ਸਾਲ ਸਕਾਲਰਸ਼ਿਪ ਲੈਕੇ ਕੀਤੀ। ਸਾਕਾ ਨਵੰਬਰ 84 ਵੇਲੇ ਇਸ ਪਰਿਵਾਰ ਨੂੰ ਜਗਦੀਸ਼ ਟਾਈਟਲਰ ਤੇ ਉਸਦੇ ਗੁੰਡਿਆਂ ਨੇ ਭਾਰੀ ਤਸੀਹੇ ਦਿੱਤੇ ਅਤੇ ਬਹੁਤ ਹੀ ਮਾਲੀ ਨੁਕਸਾਨ ਵੀ ਕੀਤਾ। ਨਵੰਬਰ 84 ਦੇ ਪੀੜ੍ਹਤਾਂ ਦੀ ਸੇਵਾ ਕਰਨ ਵਿੱਚ ਭਾਈ ਜੋਗਿੰਦਰ ਸਿੰਘ ਦੇ ਬਚਪਨ ਦੇ ਦੋਸਤ ਭਾਈ ਗੁਲਸ਼ਨ ਸਿੰਘ ਨੇ ਦਿਨ ਰਾਤ ਸਾਥ ਦਿੱਤਾ। ਦੋਨਾਂ ਨੇ ਨਵੰਬਰ 84 ਵਿੱਚ ਸਿੱਖ ਨਸਲਕੁਸ਼ੀ ਸਮੇਂ ਗੁੰਡਿਆਂ ਵਲੋਂ ਸਾੜੇ ਅੱਧ ਸੜੇ ਬੱਚਿਆਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਹਸਪਤਾਲਾਂ ਵਿੱਚ ਪਹੁੰਚਾਇਆ ਅਤੇ ਪੂਰੀ ਤਰ੍ਹਾਂ ਸੜ ਚੁੱਕੇ ਬੱਚਿਆਂ ਦੀਆਂ ਲਾਸ਼ਾਂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕਰਕੇ ਰੋਂਦੀਆਂ ਕੁਰਲਾਉਂਦੀਆਂ ਮਾਵਾਂ ਦੇ ਦਰਦ ਨੂੰ ਆਪਣੀ ਰੂਹ ਉੱਤੇ ਹੰਢਾਇਆ। ਸਿਖ ਸੰਘਰਸ਼ ਨਾਲ ਇਨ੍ਹਾਂ ਦੋਹਾਂ ਦਾ ਰਾਬਤਾ ਕਿਵੇਂ ਤੇ ਕਦੋਂ ਹੋਇਆ ਇਹ ਭਾਵੇਂ ਰਹੱਸ ਹੀ ਹੈ ਪਰ ਦਿੱਲੀ ਦੀ ਸੰਗਤ ਨੇਂ ਇਨ੍ਹਾਂ ਦੋਹਾਂ ਵੀਰਾਂ ਨੂੰ ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਅਖੰਡ ਕੀਰਤਨੀ ਜੱਥੇ ਵਿੱਚ ਰੀਝ ਨਾਲ ਸੇਵਾ ਕਰਦਿਆਂ ਤੱਕਿਆ। ਦਿੱਲੀ ਪੁਲਸ ਨੇ ਦਿੱਲੀ ਬੰਬ ਧਮਾਕਿਆਂ ਵਿੱਚ ਭਾਈ ਸਾਹਿਬ ਜੀ ਦਾ ਨਾਮ ਝੂਠਾ ਫਸਾ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਤਾਂ ਖ਼ਾਲਸਾ ਕਾਲਜ ਸਮੇਤ ਹੋਰ ਅਨੇਕਾਂ ਕਾਲਜ਼ਾਂ ਦੇ ਵਿਦਿਆਰਥਿਆਂ ਨੇ ਰੋਸ ਮੁਜ਼ਾਹਰੇ ਅਤੇ ਹੜਤਾਲਾਂ ਸ਼ੁਰੂ ਕਰ ਦਿੱਤੀਆਂ। ਸੰਗਤ ਅਤੇ ਵਿਦਿਆਰਥੀਆਂ ਦੇ ਭਾਰੀ ਦਬਾਅ ਹੇਠ ਤੇ ਇਨ੍ਹਾਂ ਬੰਬ ਧਮਾਕਿਆਂ ਵਿੱਚ ਭਾਈ ਸਾਹਿਬ ਜੀ ਦਾ ਹੱਥ ਨਾ ਹੋਣ ਦੀ ਸੱਚਾਈ ਕਰਕੇ ਪੁਲਸ ਨੇ ਉਨ੍ਹਾਂ ਨੂੰ ਅਗਲੇ ਦਿਨ ਹੀ ਰਿਹਾਅ ਕਰ ਦਿੱਤਾ ਲੇਕਿਨ ਇਨ੍ਹਾਂ ਨੂੰ ਸਿੱਖ ਸੰਘਰਸ਼ ਤੇ ਖਾੜਕੂਵਾਦ ਨਾਲ ਜੋੜਣ ਦਾ ਸਿਲਸਿਲਾ ਦਿੱਲੀ ਪੁਲਸ ਅਤੇ ਖੂਫੀਆ ਏਜੰਸੀਆਂ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਸੀ। ਸਾਕਾ ਜੂਨ 84 ਅਤੇ ਸਾਕਾ ਨਵੰਬਰ 84 ਤੋਂ ਇਲਾਵਾ ਪੰਜਾਬ ਵਿੱਚ ਚਲ ਰਹੇ ਸ਼ਹੀਦੀ ਸਾਕਿਆਂ ਨੇ ਭਾਈ ਜੋਗਿੰਦਰ ਸਿੰਘ ਤੇ ਭਾਈ ਗੁਲਸ਼ਨ ਸਿੰਘ ਸਣੇ ਹਰ ਅਨੇਕਾਂ ਨੌਜਵਾਨ ਸਾਥੀਆਂ ਨੂੰ ਝੰਝੋੜ ਕੇ ਰੱਖਿਆ ਸੀ। ਦਿੱਲੀ ਦੇ ਤੀਸ ਹਜ਼ਾਰੀ ਕੋਰਟ ਅਤੇ ਦਿੱਲੀ ਪੁਲਸ ਹੈੱਡਕੁਆਰਟਰ ਵਿੱਚ ਇੱਕ ਦਿਨ ਇਕ ਸਮੇਂ ਹਏ ਬੰਬ ਧਮਾਕਿਆਂ ਪਿੱਛੇ ਇਨ੍ਹਾਂ ਸਿੰਘਾਂ ਦਾ ਹੀ ਹੱਥ ਸੀ। ਜਦੋਂ ਤੀਸ ਹਜ਼ਾਰੀ ਕੋਰਟ ਤੋਂ ਪੁਲਸ ਹੈੱਡਕੁਆਰਟਰ ਨੂੰ ਫੋਨ ਕਾਲ ਗਈ ਕਿ ਇੱਥੇ ਬੰਬ ਧਮਾਕਾ ਹੋਇਆ ਹੈ ਤਾਂ ਅੱਗ ਫੋਨ ਆਪ੍ਰੇਟਰ ਦਾ ਜਵਾਬ ਸੀ ਅਸੀਂ ਤੁਹਾਡਾ ਕੀ ਕਰੀਏ ਸਾਡੇ ਤਾਂ ਆਪ ਇੱਥੇ ਭਾਰੀ ਬੰਬ ਧਮਾਕਾ ਹੋਇਆ ਹੈ ਤੇ ਸਾਰੇ ਅਫ਼ਸਰ ਡਰਦੇ ਮਾਰੇ ਟੇਬਲਾਂ ਥੱਲੇ ਵੜੇ ਹੋਏ ਹਨ। ਇਨ੍ਹਾਂ ਦੋਹਾਂ ਉੱਚ ਸੁੱਰਿਖਆ ਵਾਲੇ ਸਥਾਨਾਂ ਤੇ ਇੱਕੋ ਦਿਨ ਇੱਕੋ ਸਮੇਂ ਇੱਕ ਸਕਿੰਟ ਦਾ ਵੀ ਫਰਕ ਪਏ ਬਿਨਾਂ ਹੋਏ ਬੰਬ ਧਮਾਕਿਆਂ ਸਬੰਧੀ ਉਦੋਂ ਦਿੱਲੀ ਪੁਲਸ ਦੇ ਕਮਿਸ਼ਨਰ ਵੇਦ ਮਰਵਾਹਾ ਨੇ ਤਕਰੀਬਨ ਪੰਦਰ੍ਹਾਂ ਮਿੰਟ ਦੂਰ ਦਰਸ਼ਨ ਤੇ ਆ ਕੇ ਇਹ ਝੂਠੀ ਕਹਾਣੀ ਸੁਣਾਈ ਸੀ ਕਿ ਇਹ ਬੰਬ ਧਮਾਕੇ ਕਰਨ ਵਾਲੇ ਪਾਕਿਸਤਾਨ ਤੋਂ ਟ੍ਰੈਨਿੰਗ ਲੈ ਕੇ ਆਏ ਸਨ। ਦਿੱਲੀ ਤੋਂ ਕਦੇ ਵੀ ਬਾਹਰ ਪੈਰ ਨਾ ਪਾਉਣ ਵਾਲੇ ਇਹ ਜੁਝਾਰੂ ਸਿੰੰਘ ਉਸਦੀਆਂ ਬੇਸਿਰ ਪੈਰ ਕਹਾਣੀਆਂ ਸੁਣ ਕੇ ਹੱਸਿਆ ਕਰਦੇ ਸਨ। ਸੰਘਰਸ਼ ਵਿੱਚ ਸਿੰਘਾਂ ਤੇ ਪੰਜਾਬ ਵਿਰੁੱਧ ਜ਼ਹਿਰ ਉਗਲਣ ਵਾਲਾ ਇੱਕ ਬਦਨਾਮ ਪੱਤਰਕਾਰ ਜੋ ਪੰਜਾਬ ਵਿੱਚ ਸਿੰਘਾਂ ਦੇ ਹਮਲਿਆਂ ਤੋਂ 2-3 ਵਾਰ ਬਚ ਗਿਆ ਸੀ ਤੇ ਦਿੱਲੀ ਵਿੱਚ ਨਾਮ ਤੇ ਭੇਸ ਬਦਲ ਕੇ ਕਿਸੇ ਅਖ਼ਬਾਰ ਵਿੱਚ ਕੰਮ ਕਰ ਰਿਹਾ ਸੀ ਪਤਾ ਨਹੀਂ ਕਿਵੇਂ ਇਹ ਉਸ ਸਮੇਂ ਤੀਸ ਹਜ਼ਾਰੀ ਕੋਰਟ ਕਿਸੇ ਕੰਮ ਪਹੁੰਚਿਆ ਅਤੇ ਧਮਾਕੇ ਵਾਲੀ ਥਾਂ ਤੋਂ 300 ਮੀਟਰ ਦੂਰ ਲੰਘ ਰਿਹਾ ਸੀ। ਉਦੋਂ ਹੀ ਧਮਾਕੇ ਵਿਚੋਂ ਉੱਡ ਕੇ ਨਿਕਲੀ ਇੱਕ ਕਿੱਲ ਉਸਦੇ ਸਿਰ ਵਿੱਚ ਜਾ ਵੜੀ ਤੇ ਇੱਕ ਮਹੀਨਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਦਾਖਲ ਰਹਿਣ ਤੋਂ ਬਾਅਦ ਉਹ ਮਰ ਗਿਆ। ਸਰਕਾਰ ਲਈ ਉਹ ਕਿੰਨਾ ਅਹਿਮ ਸੀ ਕਿ ਉਸਦੇ ਅੰਤਿਮ ਸੰਸਕਾਰ ਵੇਲੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਵਿਸ਼ੇਸ਼ ਤੌਰ ਤੇ ਹਾਜ਼ਰ ਵੇਖੇ ਗਏ। ਰਾਜੀਵ ਗਾਂਧੀ ਦੀ ਤਾਮਿਲਨਾਡੂ ਵਿੱਚ ਹੋਈ ਮੌਤ ਤੋਂ ਚੰਦ ਦਿਨ ਪਹਿਲਾਂ ਹੋਈਆਂ ਚੋਣਾਂ ਦੌਰਾਣ ਵੀ ਦਿੱਲੀ ਦੇ ਨਾਮਧਾਰੀ ਬਹੁਲਤਾ ਇਲਾਕੇ ਰਮੇਸ਼ ਨਗਰ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਹੋਏ ਇੱਕ ਭਰਵੇਂ ਹਮਲੇ ਦਾ ਰਹੱਸ ਵੀ ਲੰਬੇ ਸਮੇਂ ਤੱਕ ਛੁਪਿਆ ਹੀ ਰਿਹਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਚਿਤ ਪੁਸਤਕਾਂ ਜੇਲ੍ਹ ਚਿੱਠੀਆਂ ਤੇ ਰੰਗਲੇ ਸੱਜਣ ਅਤੇ ਸ਼ਹੀਦ ਭਾਈ ਅਨੋਖ਼ ਸਿੰਘ ਜੀ ਦੀਆਂ ਗੁਰਮਤਿ ਜੁਗਤ ਸਿੱਖਿਆਵਾਂ ਇਨ੍ਹਾਂ ਸਿੰਘਾਂ ਦੇ ਜੀਵਣ ਦਾ ਅਧਾਰ ਸਨ। ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਕਰਕੇ ਏਜੰਸੀਆਂ ਵਲੋਂ ਬੇਲੋੜੀ ਕਿੜ੍ਹ ਭਾਈ ਜੋਗਿੰਦਰ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਦਲੀਪ ਸਿੰਘ ਦੇ ਪਰਿਵਾਰਾਂ ਤੇ ਕੱਢੀ ਗਈ। ਭਾਈ ਦਲੀਪ ਸਿੰਘ ਦੇ ਪਰਿਵਾਰ, ਬਾਪੂ ਨਿਰੰਜਣ ਅਤੇ ਬਾਪੂ ਗੁਰਬਖਸ਼ ਸਿੰਘ ਉੱਤੇ ਤਸੀਹਿਆਂ ਦਾ ਪਹਾੜ ਹੀ ਟੁੱਟ ਪਿਆ, ਬਾਪੂ ਗੁਰਬਖਸ਼ ਸਿੰਘ ਜੀ ਦੀਆਂ ਦੋਹਾਂ ਲੱਤਾਂ, ਬਾਹਾਂ, ਛਾਤੀ ਅਤੇ ਚੂਲੇ ਦੀਆਂ ਹੱਡੀਆਂ ਨੂੰ ਲੱਗਭਗ 138 ਹਿੱਸਿਆਂ ਵਿੱਚ ਤੋੜ ਕੇ ਲਾਸ਼ ਦੇ ਰੂਪ ਵਿੱਚ ਉਨ੍ਹਾਂ ਦੇ ਘਰ ਫਿਲਮਸਤਾਨ ਨੇੜੇ ਸੁੱਟ ਦਿੱਤਾ ਗਿਆ ਅਤੇ ਸਾਰੇ ਸਰੀਰ ਤੇ ਪਲਸਤਰ ਲੱਗਣ ਤੇ ਹਸਪਤਾਲੋਂ ਛੇ ਮਹੀਨੇ ਬਾਅਦ ਜਦੋਂ ਉਹ ਘਰ ਆਏ ਤਾਂ ਵੀ ਖਿੱਝ ਕੱਡਣ ਲਈ ਸੁਰੱਖਿਆ ਏਜੰਸੀਆਂ ਕਈ ਵਾਰ ਘਰੋਂ ਚੁੱਕ ਕੇ ਉਨ੍ਹਾਂ ਨੂੰ ਲੈ ਜਾਂਦੀਆਂ ਤੇ ਅਣਮਨੁੱਖੀ ਤਸੀਹੇ ਦਿੰਦੀਆਂ ਰਹੀਆਂ। ਡਾਕਟਰ ਦਵਿੰਦਰ ਸਰੂਪ ਤਿਆਗੀ ਭਾਰਤ ਦਾ ਅੰਤਰਰਾਸ਼ਟਰੀ ਪੱਧਰ ਦਾ ਖੇਤੀ ਵਿਗਿਆਨੀ ਸੀ ਅਤੇ ਭਾਰਤ ਸਰਕਾਰ ਵਲੋਂ ਖੇਤੀਬਾੜੀ ਜਿੰਨਸਾਂ ਦੇ ਮੁੱਲ ਤੈਅ ਕਰਨ ਲਈ ਬਣਾਏ ਖੇਤੀਬਾੜੀ ਅਤੇ ਮੁੱਲ ਕਮਿਸ਼ਨ ਦਾ ਚੇਅਰਮੈਨ ਸੀ। ਭਾਈ ਸਾਹਬ ਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੀ ਰੂਚੀ ਉੱਚ ਪੱਧਰੀ ਬੁੱਧੀਜੀਵੀਆਂ ਤੇ ਵਿਦਵਾਨਾਂ ਰਚਿਤ ਪੁਸਤਕਾਂ ਅਤੇ ਗੰਭੀਰ ਲਿਖ਼ਤਾਂ ਪੜ੍ਹਣ ਵੱਲ ਰਹਿੰਦੀ ਸੀ। ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਵਿੱਚੋਂ ਨਿਕਲਦੀਆਂ ਪੰਜਾਬ ਦੀ ਖੇਤੀਬਾੜੀ ਤੇ ਆਰਥਿਕਤਾ ਸਬੰਧੀ ਰਾਜਾਂ ਤੇ ਕੇਂਦਰ ਸਰਕਾਰਾਂ ਦੀਆਂ ਕਮੀਨੀਆਂ ਚਾਲਾਂ ਅਤੇ ਪੰਜਾਬ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਰੇਗਿਸਤਾਨ ਬਣਾ ਦੇਣ ਦੀਆਂ ਕੋਝੀਆਂ ਚਾਲਾਂ ਦੀ ਭਾਈ ਸਾਹਬ ਨੂੰ ਡੂੰਘੀ ਸਮਝ ਸੀ। ਇਨ੍ਹਾਂ ਨੀਤੀਆਂ ਨੂੰ ਘੜਣ ਵਾਲੇ ਨੌਕਰਸ਼ਾਹਾਂ ਤੇ ਲੂਟੀਅਨਜ਼ ਦੀ ਦਿੱਲੀ ਦੇ ਸਾਊਥ ਬਲਾਕ ਤੇ ਨੋਰਥ ਬਲਾਕ ਵਿੱਚ ਬੈਠੇ ਸਿੱਖ ਵਿਰੋਧੀ ਫਿਰਕੂ ਸਾਜਿਸ਼ੀ ਅਫ਼ਸਰਾਂ ਵਲੋਂ ਸੱਤ ਪਰਦਿਆਂ ਪਿੱਛੇ ਲੁੱਕ ਕੇ ਹਿਲਾਈਆਂ ਜਾਣ ਵਾਲੀਆਂ ਤਾਰਾਂ ਦਾ ਇਨ੍ਹਾਂ ਸਿੰਘਾਂ ਨੂੰ ਚੋਖਾ ਅੰਦਾਜ਼ਾ ਸੀ। ਹੋਲੇ ਮੁੱਹਲੇ ਦੇ ਇੱਕ ਸਮਾਗਮ ਵਿੱਚ ਜਥੇਬੰਦੀ ਵਲੋਂ ਇੱਕ 6 ਪੰਨਿਆਂ ਦਾ ਦਸਤੀ ਪਰਚਾ ਜਾਰੀ ਕੀਤਾ ਗਿਆ ਤੇ ਇਸਦੀਆਂ ਲੱਖਾਂ ਹੀ ਕਾਪੀਆਂ ਆਨੰਦਪੁਰ ਹੋਲੇ ਮੁਹੱਲੇ ਤੇ ਵੰਡੀਆਂ ਗਈਆਂ ਸੀ। ਇਸ ਪਰਚੇ ਵਿੱਚ ਭਾਰਤ ਸਰਕਾਰ ਦੇ 7 ਪਰਦਿਆਂ ਪਿੱਛੇ ਲੁਕੇ ਸਿੱਖ ਵਿਰਧੀ ਚੇਹਰਿਆਂ ਤੇ ਦਿਮਾਗਾਂ ਵਾਲੇ ਨੌਕਰਸ਼ਾਹਾਂ ਦੀ ਨਾਵਾਂ ਤੇ ਅਹੁਦਿਆਂ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸਿੱਖ ਮਾਰੂ ਨੀਤੀਆਂ ਘੜ੍ਹਨੀਆਂ ਬੰਦ ਕਰ ਦੇਣ। ਇਸ ਪਰਚੇ ਨੂੰ ਸ਼ਾਇਦ ਸਰਕਾਰ ਨੇ ਸ਼ੁਰੂਆਤ ਵਿੱਚ ਹਲਕੇ ਵਿੱਚ ਲਿਆ ਹੋਵੇ ਪਰ ਸਿੰਘਾਂ ਵਲੋਂ ਸ਼ਰਾਬਬੰਦੀ ਦਾ ਐਲਾਨ ਕਰਨ ਤੋਂ ਬਾਅਦ ਇੱਕ ਐਕਸਾਇਜ਼ ਕਮਿਸ਼ਨਰ ਮਿਸ਼ਰਾ ਵਲੋਂ ਪੰਜਾਬ ਵਿੱਚ ਠੇਕਿਆਂ ਦੀ ਗਿਣਤੀ ਵਧਾਉਣ ਦਾ ਐਲਾਨ ਕਰਨ ਤੇ ਅਤੇ ਪੰਜਾਬ ਨੂੰ ਨਸ਼ਿਆਂ ਦੇ ਵਹਿਣ ਵਿੱਚ ਧੱਕਣ ਵਾਲੇ ਇਸ ਆਈ.ਏ.ਐਸ ਅਫ਼ਸਰ ਮਿਸ਼ਰਾ ਨੂੰ ਪਟਿਆਲਾ ਵਿੱਚ ਜਦੋਂ ਸੋਧ ਦਿੱਤਾ ਗਿਆ ਤਾਂ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਆਪ ਮੁਹਾਰੇ ਹੀ ਤਾਲੇ ਲੱਗ ਗਏ ਤੇ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ। ਭਾਰਤ ਦੇ ਆਲ ਇੰਡੀਆ ਰੇਡੀਓ ਤੇ ਦੂਰ ਦਰਸ਼ਨ ਵਲੋਂ ਜਦੋਂ ਸਿੰਘਾਂ ਦੀ ਕਿਰਦਾਰਕੁਸ਼ੀ ਆਰੰਭ ਕੀਤੀ ਗਈ ਤਾਂ ਜਥੇਬੰਦੀ ਵਲੋਂ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਸਰਕਾਰ ਆਪਣੀਆਂ ਸਿੱਖ ਵਿਰੋਧੀ ਨੀਤੀਆਂ ਤੋਂ ਬਾਝ ਨਾ ਆਈ ਤਾਂ ਉਸਦੇ ਇਸ ਅਖੌਤੀ ਸਰਕਾਰੀ ਮੀਡੀਆ ਤੇ ਅਖੌਤੀ ਚਾਣੱਕੀਆ ਦੀਆਂ ਔਲਾਦਾਂ ਦੇ ਟੁੱਕੜੇ ਕੱਲ੍ਹ ਵੱਖ-ਵੱਖ ਥਾਵਾਂ ਤੇ ਖਿਲ੍ਹਾਰ ਦਿੱਤੇ ਜਾਣਗੇ। ਪਰ ਜਦੋਂ ਇਸ ਮਹਿਕਮੇ ਦੇ ਇੱਕ ਉੱਚ ਪੱਧਰੀ ਆਈ.ਏ.ਐਸ ਅਧਿਕਾਰੀ ਮਨਚੰਦਾ ਤੇ ਸਿੰਘਾਂ ਦੀ ਇਸ ਚੇਤਾਵਨੀ ਦਾ ਕੋਈ ਅਸਰ ਨਾ ਹੋਇਆ ਤਾਂ ਉਸਨੇ ਆਪਣੀ ਸਿੱਖ ਵਿਰੋਧੀ ਨੀਤੀ ਜਾਰੀ ਰੱਖੀ। ਤਾਂ ਸ਼ਹੀਦ ਭਾਈ ਅਮਰੀਕ ਸਿੰਘ ਕੌਲੀ ਨੇ ਦਿਨੇਂ ਦੁਪਿਹਰੇ ਹੀ ਇਸਨੂੰ ਚੁੱਕ ਕੇ ਅਲੋਪ ਕਰ ਦਿੱਤਾ। ਸਰਕਾਰ ਨੇ ਆਪਣੇ ਸਰਕਾਰੀ ਮੀਡੀਆ ਦੇ ਇਸ ਤੋਤੇ ਦੀ ਰਿਹਾਈ ਕਰਵਾਉਣ ਦੀ ਥਾਂ ਇੱਕ ਮਹੀਨਾ ਵੱਖ-ਵੱਖ ਪਾਖੰਡ ਰਚਾਏ। ਅਖੀਰ ਨਾ ਚਹੁੰਦਿਆ ਹੋਇਆਂ ਵੀ ਜਥੇਬੰਦੀ ਨੇ ਕੌੜਾ ਘੁੱਟ ਭਰ ਕੇ ਇਸ ਨੂੰ ਸੋਧ ਦਿੱਤਾ। ਆਲ ਇੰਡੀਆ ਰੇਡੀਓ ਦੇ ਸਰਕਾਰੀ ਤੋਤੇ ਮਨਚੰਦਾ ਦੇ ਸਰੀਰ ਦੇ ਟੁੱਕੜੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਚੌਕਾਂ ਵਿੱਚ ਮਿਲੇ। ਸਿੰਘਾਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੋਂ ਸਰਕਾਰ ਤਿਲਮਿਲਾ ਉਠੀ ਸੀ। ਕਿਉਂਕਿ ਅਜਿਹੀਆਂ ਘਟਨਾਵਾਂ ਤੋਂ ਭੈਅਭੀਤ 600 ਤੋਂ ਵੱਧ ਆਈ.ਏ.ਐਸ ਅਧਿਕਾਰੀਆਂ ਨੇ ਬੁਲੇਟ ਪਰੂਫ ਗੱਡੀਆਂ ਤੇ ਸੁਰੱਖਿਆ ਦਸਤਿਆਂ ਦੀ ਮੰਗ ਕਰ ਲਈ ਸੀ ਜੋ ਸਰਕਾਰ ਦੇ ਵੱਸੋਂ ਬਾਹਰ ਸੀ। ਉਨ੍ਹਾਂ ਨੂੰ ਵੱਡੇ ਪੱਧਰ ਤੇ ਬੂਲੇਟ ਪਰੂਫ ਗੱਡੀਆਂ ਤੇ ਸੁਰੱਖਿਆ ਦਸਤੇ ਦੇਣ ਦਾ ਖਰਚਾ ਝੱਲਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਸੀ। ਮਈ 1992 ਵਿੱਚ ਦਿੱਲੀ ਦੇ ਅਤਿ ਉੱਚ ਸੁਰੱਖਿਆ ਵਾਲੇ ਗੋਲਫ਼ ਕਲੱਬ ਇਲਾਕੇ ਦੇ ਇੱਕ ਅਤਿ ਸੁਰੱਖਿਤ ਕੰਪਲੈਕਸ ਵਿੱਚ ਰਹਿਣ ਵਾਲੇ ਤੇ ਪੰਜਾਬ ਦੀ ਕਿਸਾਨੀ ਦਾ ਖੂਨ ਪੀਣ ਵਾਲੀਆਂ ਨੀਤੀਆਂ ਘੜ੍ਹਨ ਵਾਲੇ ਡਾਕਟਰ ਦਵਿੰਦਰ ਸਰੂਪ ਤਿਆਗੀ ਦੀ ਸੁਧਾਈ ਕਰਣ ਦਾ ਸਮਾਂ ਆ ਪਹੁੰਚਿਆ ਸੀ । ਇਸ ਦੀ ਸੁਧਾਈ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਸ਼ਹੀਦ ਭਾਈ ਬਲਵਿੰਦਰ ਸਿੰਘ ਗੰਗਾ ਜੀ ਦੇ ਨਿਰਦੇਸ਼ਾਂ ਤੇ ਭਾਈ ਗੁਰਮੀਤ ਸਿੰਘ ਮੁਕਤਸਰ ਉਰਫ਼ ਭਾਈ ਅਮਰਜੀਤ ਸਿੰਘ ਲਾਡੀ ਦੀ ਡਿਊਟੀ ਲਗਾਈ ਗਈ। ਉਨਾਂ ਨੇ ਦਿੱਲੀ ਪਹੁੰਚ ਕੇ ਭਾਈ ਜੋਗਿੰਦਰ ਸਿੰਘ ਨਾਲ ਮਿਲ ਕੇ ਇਸ ਸੇਵਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਸੀ । ਡਾ. ਤਿਆਗੀ ਦੇ ਸੋਧੇ ਤੋਂ ਅਗਲੇ ਦਿਨ ਹੀ ਜਥੇਬੰਦੀ ਨੇ ਆਪਣਾ ਸਿਧਾਂਤਕ ਪੱਖ ਪੇਸ਼ ਕਰਨ ਲਈ ਇੱਕ ਜਿੰਮ੍ਹੇਵਾਰੀ ਪੱਤਰ ਪ੍ਰੈਸ ਦੇ ਨਾਮ ਜਾਰੀ ਕੀਤਾ ਜਿਸਦੇ ਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਉਪਰੰਤ ਸਰਕਾਰ ਨੇਂ ਤੁਰੰਤ ਕਿਸਾਨਾਂ ਦੀ ਕੁਝ ਮੰਗਾ ਮੰਨ ਲਈਆਂ ਸਨ। ਡਾ. ਤਿਆਗੀ ਦੀ ਮੌਤ ਦੇ ਬਾਅਦ ਕੇਂਦਰੀ ਸਰਕਾਰ ਵਲੋਂ ਲੱਖਾਂ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਕੋਈ ਵੀ ਆਈ.ਏ.ਐਸ ਅਧਿਕਾਰੀ ਖੇਤੀਬਾੜੀ ਅਤੇ ਮੁੱਲ ਕਮਿਸ਼ਨ ਦੇ ਮੁੱਖ ਅਹੁਦੇ ਨੂੰ ਸਵੀਕਾਰ ਕਰਨ ਲਈ ਰਾਜੀ ਨਾ ਹੋਇਆ ਤੇ ਇਹ ਅਹੁਦਾ ਇੱਕ ਸਾਲ ਤੋਂ ਵੱਧ ਸਮੇਂ ਤੱਕ ਖਾਲੀ ਰਹਿਆ। ਅਖੀਰ ਇੱਕ ਸ਼ਰਤ ਤੇ ਡਾ. ਮਨਹੋਰ ਸਿੰਘ ਗਿੱਲ ਨੇ ਇਹ ਅਹੁਦਾ ਸਵੀਕਾਰ ਕੀਤਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਦਸਤਖ਼ਤਾਂ ਹੇਠ ਉਨ੍ਹਾਂ ਨੂੰ ਕਈ ਵੀ ਅਜਿਹਾ ਫੈਸਲਾ ਕਰਨ ਲਈ ਮਜਬੂਰ ਨਹੀਂ ਕਰੇਗੀ ਜਿਸ ਨਾਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਵਿੱਚ ਰੋਸ ਤੇ ਬੇਗਾਨਗੀ ਦੀ ਭਾਵਨਾ ਪੈਦਾ ਹੋਵੇ। ਬਾਅਦ ਵਿੱਚ ਇਸ ਅਹੁਦੇ ਨੂੰ ਸਵੀਕਾਰ ਕਰਨ ਦੇ ਇਨਾਮ ਵਿੱਚ ਡਾ. ਮਨੋਹਰ ਸਿੰਘ ਗਿੱਲ ਨੂੰ ਭਾਰਤ ਦਾ ਚੋਣ ਕਮਿਸ਼ਨਰ ਵੀ ਬਣਾਇਆ ਗਿਆ। 9 ਅਗਸਤ 1992 ਨੂੰ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਜੀ ਦੀ ਪਟਿਆਲੇ ਸ਼ਹਾਦਤ ਤੋਂ ਬਾਅਦ ਅਜੇ ਜਥੇਬੰਦੀ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ, ਕਿ 11 ਅਗਸਤ 1992 ਨੂੰ ਸਵੇਰੇ ਤੜਕੇ ਹੀ ਦਿੱਲੀ ਦੇ ਪੱਛਮ ਵਿਹਾਰ ਇਲਾਕੇ ਵਿੱਚ ਭਾਈ ਮੂਰਤਾ ਸਿੰਘ ਫੌਜ਼ੀ ਅਤੇ ਭਾਈ ਅਮਰੀਕ ਸਿੰਘ ਮੁਕਤਸਰ ਦੇ ਫਲੈਟ ਨੂੰ ਘੇਰਾ ਪੈ ਗਿਆ। ਦਿੱਲੀ ਨੇ ਅਜਿਹਾ ਪੁਲਸ ਮੁਕਾਬਲਾ ਪਹਿਲੀ ਤੇ ਆਖ਼ਰੀ ਵਾਰ ਦੇਖਿਆ ਸੀ। ਭਾਈ ਗੁਰਮੀਤ ਸਿੰਘ ਤੜਕ੍ਹੇ ਹੀ ਉਥੋਂ ਬਚ ਨਿਕਲਣ ਵਿੱਚ ਕਾਮਯਾਬ ਰਹੇ ਪਰ ਭਾਈ ਮੂਰਤਾ ਸਿੰਘ ਫੌਜ਼ੀ ਤੇ ਉਨ੍ਹਾਂ ਦੀ ਸਿੰਘਣੀ ਬੀਬੀ ਹਰਿੰਦਰ ਕੌਰ ਭਾਰਤੀ ਉੱਚ ਪੱਧਰੀ ਕਮਾਂਡੋਆਂ ਵਲੋਂ ਅੰਤਰਰਾਸ਼ਟਰੀ ਜੰਗ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸੁੱਟੀ ਗਈ ਜ਼ਹਿਰੀਲੀ ਗੈਸ ਕਾਰਨ ਸ਼ਹੀਦ ਹੋ ਗਏ। ਇਸ ਪੁਲਸ ਮੁਕਾਬਲੇ ਦਾ ਰੋਲਾ ਅੰਤਰਰਾਸ਼ਟਰੀ ਪੱਧਰ ਤੇ ਪਿਆ ਤੇ ਭਾਰਤੀ ਸੰਸਦ ਵਿੱਚ ਵੀ ਇਹ ਗੂੰਝਿਆ ਕਿ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੈਰ੍ਹਾਂ ਥੱਲੇ ਲਿਤਾੜਦਿਆਂ ਜ਼ਹਿਰੀਲੀ ਗੈਸ ਦੀ ਵਰਤੋਂ ਕਿਉਂ ਕੀਤੀ..? ਇੰਨ੍ਹਾ ਸਿੰਘਾਂ ਵਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬਾਲਾ ਸਾਹਿਬ ਦੇ ਮੁੱਖ ਗ੍ਰੰਥੀ ਅਵਤਾਰ ਸਿੰਘ ਡਾਗੀ ਅਤੇ ਲਾਂਗਰੀ ਮਨਜੀਤ ਜੋ ਕਿ ਮੁਖਬਰੀਆਂ ਕਰਣ ਨਾਲ ਸਿੱਖਾਂ ਦੀਆਂ ਕੁੜੀਆਂ ਨੂੰ ਗਲਤ ਕੰਮਾਂ ਵਲ ਧਕੇਲਦੇ ਸਨ ਦੇ ਨਾਲ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਤਰਲੋਕ ਨੂੰ ਵੀ ਆਪਣੇ ਹੱਥੀ ਸਜ਼ਾ ਦਿੱਤੀ ਗਈ ਸੀ ਜਿਸ ਕਰਕੇ ਦਿੱਲੀ ਕਮੇਟੀ ਦੇ ਤਤਕਾਲੀਨ ਮੈਂਬਰ ਵੀ ਇੰਨ੍ਹਾ ਤੋਂ ਥਰ ਥਰ ਕੰਬਦੇ ਹੁੰਦੇ ਸਨ। ਅਤਿ ਕਠਿਨ ਹਲਾਤਾਂ ਵਿੱਚ ਸੰਘਰਸ਼ ਕਰਦਿਆਂ ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਦਿੱਲੀ , ਭਾਈ ਗੁਲਸ਼ਨ ਸਿੰਘ, ਭਾਈ ਬਲਦੇਵ ਸਿੰਘ ਅਤੇ ਹੋਰ ਕਈ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ। ਭਾਈ ਜੋਗਿੰਦਰ ਸਿੰਘ ਜੀ ਦੀ ਸ਼ਹਾਦਤ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਨਕਲੀ ਪੁਲਸ ਮੁਕਾਬਲੇ ਵਿੱਚ ਹੋਈ। ਲੇਕਿਨ ਗਿ੍ਰਫ਼ਤਾਰੀ ਦੌਰਾਣ ਉਨ੍ਹਾਂ ਨੂੰ ਦਿੱਤੇ ਗਏ ਅਤਿ ਵਹਿਸ਼ੀ ਤਸੀਹਿਆਂ ਨਾਲ ਵੀ ਸਰਕਾਰੀ ਏਜੰਸੀਆਂ ਉਨ੍ਹਾਂ ਦੇ ਮੂੰਹੋਂ ਜਥੇਬੰਦੀ ਜਾਂ ਉਨਾਂ ਦੇ ਇੱਕ ਵੀ ਸਾਥੀ ਦਾ ਰਾਜ ਉਗਲਵਾਉਣ ਵਿੱਚ ਅਸਫ਼ਲ ਰਹੀਆਂ। ਭਾਈ ਸਾਹਬ ਜੀ ਦੀ ਸ਼ਹਾਦਤ ਤੋਂ ਉਪਰੰਤ ਵੀ ਘੱਟ ਘੱਟ 10 ਸਾਲਾਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਤਸੀਹੇ ਦੇਣ ਦਾ ਸਿਲਸਿਲਾ ਜਾਰੀ ਰਿਹਾ। ਕਿਸੇ ਵੀ ਗੁਰਦੁਆਰੇ ਵਿੱਚ ਉਨ੍ਹਾਂ ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਨਹੀਂ ਪਾਉਣ ਦਿੱਤਾ ਗਿਆ।
ਗੁਰੂ ਪੰਥ ਦਾ ਸੇਵਾਦਾਰ
ਮਨਪ੍ਰੀਤ ਸਿੰਘ ਖਾਲਸਾ
ਨਵੀਂ ਦਿੱਲੀ












