ਜਲੰਧਰ ਦੇ ਨਾਮੀ ਸਕੂਲ ਨੂੰ ਮਿਲੀ ਬੰਬ ਦੀ ਧਮਕੀ, ਬੱਚਿਆਂ ਨੂੰ ਘਰ ਭੇਜਿਆ 

ਚੰਡੀਗੜ੍ਹ ਪੰਜਾਬ

ਜਲੰਧਰ, 7 ਮਈ, ਬੋਲੇ ਪੰਜਾਬ ਬਿਊਰੋ :

ਜਲੰਧਰ ਦੇ ਏਪੀਜੇ ਸਕੂਲ ਨੂੰ ਅੱਜ ਵੀਰਵਾਰ ਸਵੇਰੇ 9:30 ਵਜੇ ਦੇ ਕਰੀਬ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਦੋ ਮਹੀਨਿਆਂ ਦੇ ਅੰਦਰ ਤੀਜੀ ਵਾਰ ਹੈ ਜਦੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਸਕੂਲ ਪਹੁੰਚੀ ਹੋਈ ਹੈ ਅਤੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਧਿਆਨ ਦੇਣ ਯੋਗ ਹੈ ਕਿ ਬੀਤੇ ਦਿਨੀ ਜਲੰਧਰ ਦੇ ਬੀਐਸਐਫ ਚੌਕ ‘ਤੇ ਇੱਕ ਸਕੂਟਰ ਵਿੱਚ ਅਤੇ ਅੰਮ੍ਰਿਤਸਰ ਦੇ ਆਰਮੀ ਏਰੀਆ ਦੇ ਬਾਹਰ ਧਮਾਕੇ ਹੋਏ ਸਨ। ਪੰਜਾਬ ‘ਚ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਜਲੰਧਰ ਪੁਲਿਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਜਲੰਧਰ ਵਿੱਚ ਹਨ, ਜਿਸ ਕਾਰਨ ਸ਼ਹਿਰ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।