ਹਰਮੀਤ ਸਿੰਘ ਕਾਲਕਾ ਵੱਲੋਂ ਜਾਤੀ-ਸੂਚਕ ਸ਼ਬਦਾਵਲੀ ਦੀ ਵਰਤੋਂ ਦੀ ਨਿੰਦਾ, ਮੁਆਫ਼ੀ ਮੰਗਣ ਦੀ ਮੰਗ: ਇੰਦਰਜੀਤ ਸਿੰਘ ਵਿਕਾਸਪੁਰੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 7 ਮਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਨੂੰ ਲੈ ਕੇ ਟਾਂਗ ਕਸ਼ਤਰੀਆਂ ਬਰਾਦਰੀ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਰਾਦਰੀ ਦੇ ਆਗੂ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਬਿਆਨ ਵਿੱਚ ਵਰਤੀ ਗਈ ਸ਼ਬਦਾਵਲੀ ਨਾਲ ਇੱਕ ਖ਼ਾਸ ਜਾਤੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਮਹਿਸੂਸ ਹੁੰਦੀ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਟਾਂਗ ਕਸ਼ਤਰੀਆਂ ਬਰਾਦਰੀ ਦਾ ਇਤਿਹਾਸ ਬਹੁਤ ਮਾਣਯੋਗ ਰਿਹਾ ਹੈ ਅਤੇ ਇਸ ਬਿਰਾਦਰੀ ਨਾਲ ਕਈ ਮਹਾਨ ਹਸਤੀਆਂ ਜੁੜੀਆਂ ਹਨ। ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਦਕਿ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਵੀ ਇਸੇ ਬਰਾਦਰੀ ਨਾਲ ਸੰਬੰਧਿਤ ਸਨ। ਇਸ ਤੋਂ ਇਲਾਵਾ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਵਰਗੇ ਇਤਿਹਾਸਕ ਗ੍ਰੰਥ ਲਿਖੇ, ਵੀ ਇਸ ਬਰਾਦਰੀ ਦੀ ਸ਼ਾਨ ਹਨ। ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਐਸੇ ਮਹਾਨ ਵਿਰਸੇ ਵਾਲੇ ਸਮਾਜ ਪ੍ਰਤੀ ਜਾਤੀ-ਸੂਚਕ ਟਿੱਪਣੀਆਂ ਕਰਨਾ ਕਿਸੇ ਵੀ ਜਨਤਕ ਅਹੁਦੇ ਵਾਲੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਹਰਮੀਤ ਸਿੰਘ ਕਾਲਕਾ ਤੋਂ ਮੰਗ ਕੀਤੀ ਕਿ ਉਹ ਆਪਣੇ ਬਿਆਨ ਲਈ ਟਾਂਗ ਕਸ਼ਤਰੀਆਂ ਬਰਾਦਰੀ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਉਨ੍ਹਾਂ ਇਹ ਵੀ ਕਿਹਾ ਕਿ ਬਰਾਦਰੀ ਦਾ ਕਿਸੇ ਵੀ ਰਾਜਨੀਤਿਕ ਧੜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਨਜੀਤ ਸਿੰਘ ਜੀਕੇ ਅਤੇ ਹਰਮੀਤ ਸਿੰਘ ਕਾਲਕਾ ਇਕੱਦੂੱਜੇ ਉਪਰ ਜੋ ਮਰਜੀ ਲਾਂਛਣ ਲਗਾਂਦੇ ਰਹਿਣ ਪਰ ਜੇ ਕਿਸੇ ਦੀ ਜਾਤੀ ਜਾਂ ਪੇਸ਼ੇ ਨੂੰ ਨਿਸ਼ਾਨਾ ਬਣਾ ਕੇ ਕਿਸੇ ਵਲੋਂ ਵੀ ਕੌਈ ਟਿੱਪਣੀ ਕੀਤੀ ਜਾਵੇਗੀ ਤਾਂ ਉਸਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।