ਲਖਨਊ, 14 ਮਈ, ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਅਤੇ ਅਯੁੱਧਿਆ ਸਮੇਤ 30 ਜ਼ਿਲ੍ਹਿਆਂ ਵਿੱਚ ਹਨ੍ਹੇਰੀ-ਤੁਫ਼ਾਨ ਕਾਰਨ 94 ਲੋਕਾਂ ਦੀ ਜਾਨ ਚਲੀ ਗਈ । ਸਭ ਤੋਂ ਵੱਧ 17 ਮੌਤਾਂ ਪ੍ਰਯਾਗਰਾਜ ‘ਚ ਅਤੇ 16 ਮੌਤਾਂ ਭਦੋਹੀ ਵਿੱਚ ਦਰਜ ਕੀਤੀਆਂ ਗਈਆਂ।
80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਇਸ ਖੇਤਰ ਵਿੱਚੋਂ ਲੰਘੀਆਂ। ਬਰੇਲੀ ਵਿੱਚ ਇੱਕ ਨੌਜਵਾਨ ਟੀਨ ਸ਼ੈੱਡ ਸਮੇਤ ਹਵਾ ਵਿੱਚ ਉਡ ਗਿਆ। ਬਾਂਦਾ ਸ਼ਹਿਰ ਵਿੱਚ ਤਾਪਮਾਨ 45.4 ਡਿਗਰੀ ਸੈਲਸੀਅਸ ਰਿਹਾ। ਅੱਜ ਵੀ 51 ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।












