ਕੇਰਲ ‘ਚ ਅੱਜ ਹੋਵੇਗਾ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 

ਨੈਸ਼ਨਲ

ਤਿਰੂਵਨੰਤਪੁਰਮ, 18 ਮਈ, ਬੋਲੇ ਪੰਜਾਬ ਬਿਊਰੋ :

ਕੇਰਲ ਵਿੱਚ ਨਵੀਂ ਸਰਕਾਰ ਅੱਜ ਸਹੁੰ ਚੁੱਕ ਰਹੀ ਹੈ। ਤਿਰੂਵਨੰਤਪੁਰਮ ਵਿੱਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਮੁੱਖ ਮੰਤਰੀ ਵੀ.ਡੀ. ਸਤੀਸਨ ਅਤੇ ਉਨ੍ਹਾਂ ਦੇ 20 ਕੈਬਨਿਟ ਸਾਥੀਆਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਤੀਸਨ ਨੇ ਖੁਦ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ 20 ਮੰਤਰੀਆਂ ਦੇ ਨਾਲ ਸੋਮਵਾਰ ਨੂੰ ਸਵੇਰੇ 10:00 ਵਜੇ ਸਹੁੰ ਚੁੱਕਣਗੇ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਗੇ। ਵਿਰੋਧੀ ਧਿਰ ਦੇ ਨੇਤਾ ਪਿਨਾਰਾਈ ਵਿਜਯਨ, ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਚੰਦਰਸ਼ੇਖਰ, ਸੀਪੀਆਈ ਸਕੱਤਰ ਬਿਨੋਏ ਵਿਸ਼ਵਮ, ਆਈਯੂਐਮਐਲ ਪ੍ਰਧਾਨ ਪਨੱਕੜ ਸਾਦਿਕ ਅਲੀ ਦੇ ਨਾਲ-ਨਾਲ ਕਈ ਯੂਡੀਐਫ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਵੀ ਸਮਾਰੋਹ ਵਿੱਚ ਮੌਜੂਦ ਰਹਿਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।