ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵਿਸ਼ਾਲ ਇਕੱਤਰਤਾਵਾਂ ਨੂੰ ਸੰਬੋਧਨ

ਪੰਜਾਬ

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : 44 ਨੰਬਰ ਵਾਰਡ ਦੇ ਉਮੀਦਵਾਰ ਬੇਹਦ ਹੋਣਹਾਰ ਅਤੇ ਅਨੁਭਵੀ ਇਨਸਾਨ

ਮੋਹਾਲੀ 20 ਮਈ ,ਬੋਲੇ ਪੰਜਾਬ ਬਿਊਰੋ;

ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਦੇ ਕਈ ਵਾਰਡਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਅਤੇ ਵੱਡੇ ਸਮਾਗਮਾਂ ਨੂੰ ਸੰਬੋਧਨ ਕੀਤਾ, ਫੂਲਰਾਜ ਸਿੰਘ ਵਾਰਡ ਨੰ :44, ਵਿਖੇ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਰਡ ਨੰਬਰ- 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਰਾਜ ਸਿੰਘ- ਬੇਹਦ ਇਮਾਨਦਾਰ , ਹੋਣਹਾਰ ਅਤੇ ਇੱਕ ਅਨੁਭਵੀ ਉਮੀਦਵਾਰ ਹਨ ਅਤੇ ਮੇਰੀ ਸਭਨਾਂ ਨੂੰ ਇਹ ਅਪੀਲ ਹੈ ਕਿ 26 ਮਈ ਦਿਨ ਮੰਗਲਵਾਰ ਨੂੰ ਆਪਣੀ ਇੱਕ – ਇੱਕ ਕੀਮਤੀ ਵੋਟ ਫੂਲਰਾਜ ਸਿੰਘ ਦੇ ਹੱਕ ਵਿੱਚ ਪਾਈ ਜਾਵੇ, ਉਹਨਾਂ ਕਿਹਾ ਕਿ 1995 ਵਿੱਚ ਜਦੋਂ ਮਿਊਨਸੀਪਲ ਕੌਂਸਲ ਬਣੀ ਸੀ, ਤਾਂ ਉਸ ਵੇਲੇ ਮੈਂ ਅਤੇ ਫੂਲਰਾਜ ਸਿੰਘ ਸਿੰਘ ਦੋਵੇਂ ਮੈਂਬਰ ਕੌਂਸਲਰ ਬਣੇ ਸੀ, ਅਤੇ ਉਦੋਂ ਤੋਂ ਹੀ ਅਸੀਂ ਇਕੱਠੇ ਲਗਾਤਾਰ ਚਲਦੇ ਆ ਰਹੇ ਹਾਂ ਅਤੇ ਸਾਡਾ ਇੱਕ ਹੀ ਗਰੁੱਪ ਰਿਹਾ ਹੈ, ਕੋਈ ਵੀ ਬੰਦਾ ਸਾਨੂੰ ਛੱਡ ਕੇ ਨਹੀਂ ਗਿਆ, ਸਗੋਂ ਨਵੇਂ ਹੀ ਇਸ ਗਰੁੱਪ ਨਾਲ ਮੈਂਬਰ ਵੱਡੀ ਗਿਣਤੀ ਵਿੱਚ ਜੁੜੇ ਜਰੂਰ ਹਨ, ਉਹਨਾਂ ਕਿਹਾ 2000 ਦੇ ਵਿੱਚ ਫਿਰ ਚੋਣ ਹੋਈ ਅਤੇ ਕੌਂਸਲਰ ਬਣੇ, 2015 ਦੇ ਵਿੱਚ ਜਦੋਂ ਪਹਿਲੀ ਵਾਰ ਮੋਹਾਲੀ ਕਾਰਪੋਰੇਸ਼ਨ ਬਣੀ ਤਾਂ ਮੈਨੂੰ ਮੇਅਰ ਬਣਨ ਦਾ ਮੌਕਾ ਮਿਲਿਆ ਅਤੇ ਫੇਜ਼- 7 ਦੇ ਵਿੱਚ ਫੂਲਰਾਜ ਸਿੰਘ ਨੇ ਬਤੌਰ ਕੌਂਸਲਰ ਜੋ ਸੇਵਾ ਕੀਤੀ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਹੈ,

ਪਰੰਤੂ ਇੱਕ ਗੱਲ ਜਰੂਰ ਹੈ ਕਿ ਫੂਲਰਾਜ ਸਿੰਘ ਇਕੱਲੇ ਕੌਂਸਲਰ ਤੌਰ ਤੇ ਨਹੀਂ, ਸਗੋਂ ਕਈ ਸਮਾਜ ਸੇਵੀ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਪ੍ਰਧਾਨ ਅਤੇ ਮੈਂਬਰ ਦੇ ਤੌਰ ਤੇ ਵਿਚਰਦੇ ਰਹੇ ਅਤੇ 1982 ਤੋਂ 1995 ਤੱਕ ਜਦੋਂ ਪੰਜਾਬ ਦਾ ਮਾਹੌਲ ਬੇਹਦ ਖਰਾਬ ਚੱਲ ਰਿਹਾ ਸੀ, ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਸੀ, ਤਾਂ ਉਸ ਵੇਲੇ ਸੱਭਿਆਚਾਰਕ ਮੇਲੇ ਫੁਲਰਾਜ ਸਿੰਘ ਵੱਲੋਂ ਕਰਵਾਏ ਜਾਂਦੇ ਸਨ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਵੀ ਫੂਲਰਾਜ ਸਿੰਘ ਹੋਰਾ ਵੱਲੋਂ ਕਰਵਾਏ ਗਏ ਸੱਭਿਆਚਾਰਕ ਮੇਲੇ ਵਿੱਚ ਸ਼ਮੂਲੀਅਤ ਕਰਕੇ ਗਏ ਸਨ ਅਤੇ ਮੈਂ ਬਤੌਰ ਮੈਂਬਰ ਉਸ ਸੱਭਿਆਚਾਰਕ ਮੇਲੇ ਵਿੱਚ ਹਰ ਵੇਲੇ ਮੌਜੂਦ ਰਹਿੰਦਾ ਸੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਫੂਲਰਾਜ ਸਿੰਘ ਨੂੰ ਇਹ ਚੰਗੀ ਤਰਹਾਂ ਪਤਾ ਹੈ ਕਿ ਉਹਨਾਂ ਨੇ ਆਪਣੇ ਵਾਰਡ ਦੇ ਕੰਮ ਕਿੰਜ ਅਤੇ ਕਿਸ ਅਥਾਰਟੀ ਕੋਲੋਂ ਕਰਵਾਉਣੇ ਹਨ ਅਤੇ ਮੇਰੀ ਤਾਂ ਕਦੇ ਜਰੂਰਤ ਨਹੀਂ ਪਵੇਗੀ, ਪ੍ਰੰਤੂ ਮੇਰਾ ਆਪ ਸਭਨਾਂ ਨੂੰ ਇੱਕ ਇਹ ਵਾਅਦਾ ਹੈ ਕਿ ਜੋ ਵੀ ਫੂਲਰਾਜ ਸਿੰਘ ਹੋਰਾਂ ਵੱਲੋਂ ਆਪ ਜੀ ਨਾਲ ਵਾਅਦੇ ਅਤੇ ਦਾਵੇ ਕੀਤੇ ਜਾਣਗੀਆ , ਉਹਨਾਂ ਨੂੰ ਇਹ ਹਰ ਹੀਲੇ ਪੂਰਾ ਕਰਨਗੇ, ਫੂਲਰਾਜ ਸਿੰਘ ਦੇ ਵਾਰਡ ਨੰਬਰ- 44 ਦੇ ਵਿੱਚ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਨ ਉਪਰੰਤ ਵਿਧਾਇਕ ਕੁਲਵੰਤ ਸਿੰਘ -ਪਰਮਿੰਦਰ ਕੌਰ ਪਤਨੀ ਗੁਰਜਿੰਦਰ ਸਿੰਘ ਸਰਪੰਚ ਵਾਰਡ ਨੰ :47, ਪਰਮਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਬਰਿਆਲੀ ਵਾਰਡ ਨੰ :45,ਗੁਰਪ੍ਰੀਤ ਸਿੰਘ ਬੈਂਸ ਵਾਰਡ ਨੰ : 30,ਦੇ ਹੱਕ ਵਿੱਚ ਵੀ ਵਿਸ਼ਾਲ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਲਈ ਪੁੱਜੇ, ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸਤਨਾਮ ਸਿੰਘ ਸਰਪੰਚ ਗਿਗੇਮਾਜਰਾ, ਮਨਪ੍ਰੀਤ ਸਿੰਘ,ਨਿਰਮਲ ਸਿੰਘ ਸਨੇਟਾਂ, ਮਲਕੀਤ ਸਿੰਘ ਬਲਾਕ ਪ੍ਰਧਾਨ, ਹਰਪਾਲ ਸਿੰਘ ਸਰਪੰਚ ਤੜੋਲੀ, ਵੀ ਮੌਜੂਦ ਰਹੇ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।