ਫ਼ਤਹਿਗੜ੍ਹ ਸਾਹਿਬ,21, ਮਈ(ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਕਾਰਜਕਾਰੀ ਦੀ ਮੀਟਿੰਗ ਇੱਥੇ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਦੀ ਪ੍ਰਧਾਨਗੀ ਹੇਠ ਹੋਈ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਕੀਤਾ ਮੀਟਿੰਗ ਵਿੱਚ 17/5/2026 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਮੁਲਾਜ਼ਮਾਂ/ ਪੈਨਸ਼ਨਰਜ਼ ਸਾਂਝਾ ਫਰੰਟ ਰਿਪੋਰਟਿੰਗ ਕਰਦੇ ਹੋਏ ਮੀਤ ਪ੍ਰਧਾਨ ਹਰਚੰਦ ਸਿੰਘ ਪੰਜੋਲੀ ਨੇ ਐਲਾਨ ਨਾਮਾ ਪੜਕੇ ਸੁਣਿਆ ਅਤੇ ਦੱਸਿਆ ਕਿ ਰੈਲੀ ਵਿਚ ਫ਼ੈਸਲਾ ਹੋਇਆ ਕਿ ਨਗਰ ਨਿਗਮ,ਨਗਰ ਪਾਲਿਕਾ ਵਿੱਚ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕੀਤਾਂ ਜਾਵੇ ਅਗਲੇ ਆਉਣ ਵਾਲੇ ਸਮੇਂ ਵਿੱਚ ਜੂਨ ਮਹੀਨੇ ਵਿੱਚ ਜ਼ਿਲਾ ਪੱਧਰੀ ਕਨਵੈਨਸ਼ਨ, ਜੁਲਾਈ ਅਗਸਤ ਮਹੀਨੇ ਵਿੱਚ ਵਿਧਾਇਕਾਂ ਦੇ ਘਰ ਅੱਗ਼ੇ ਘੜਾ ਭੰਨ ਮੁਜ਼ਾਹਰੇ ਅਤੇ ਅਕਤੂਬਰ ਮਹੀਨੇ ਵਿੱਚ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਸਵਿੰਦਰ ਸਿੰਘ ਆਹਲੂਵਾਲੀਆ ਨੇ ਕੋਰਟਾਂ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਅੱਜ ਜੋ LPA ਲੱਗਿਆ ਹੋਇਆ ਸੀ ਉਹ ਮੁਲਾਜ਼ਮਾਂ/ਪੈਨਸ਼ਨਰਾਂ ਹੱਕ ਵਿੱਚ ਦੀ ਉਮੀਦ ਰੱਖੀ ਗਈ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਵਤੀਰੇ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਸਾਰਿਆਂ ਨੂੰ 60% ਡੀ ਏ ਕੇਂਦਰ ਦੀ ਤਰਜ਼ ਤੇ ਦਿੱਤਾ ਜਾਵੇ 2,59 ਦਾ ਗੁਣਾਕ, ਨੋਸਨਲ ਫਿਕਸਸੇਸਨ ਲਾਗੂ ਕੀਤੀ ਜਾਵੇ 7 ਵੇ ਪੇ ਕਮਿਸ਼ਨ ਦਾ ਗਠਨ ਕੀਤਾਂ ਜਾਵੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਸਲੇ ਲਿਖਤੀ ਰੂਪ ਵਿੱਚ 28 /5/2026 ਨੂੰ ਜਨਰਲ ਸਕੱਤਰ ਧਰਮ ਪਾਲ ਅਜਾਦ ਕੋਲ ਦੇਣ ਤਾਂ ਜੋ ADC ਨਾਲ ਮੀਟਿੰਗ ਦਾ ਸਿਲਸਲਾ ਮੁੜ ਸ਼ੁਰੂ ਕੀਤਾਂ ਜਾਵੇ, ਮੀਟਿੰਗ ਵਿੱਚ ਪ੍ਰੀਤਮ ਸਿੰਘ ਨਾਗਰਾ, ਕੁਲਵੰਤ ਸਿੰਘ ਢਿੱਲੋਂ, ਕਰਨੈਲ ਸਿੰਘ ਬੱਸੀ ਪਠਾਣਾਂ, ਭਗਵੰਤ ਰਾਏ, ਕਰਨੈਲ ਸਿੰਘ ਵਜ਼ੀਰਾਬਾਦ, ਸ਼ਿਵਨਾਥ, ਦਰਬਾਰਾ ਸਿੰਘ ਕਿਰਸਨ ਲਾਲ ਚਰਨਥਾਲ ਨੇ ਵੀ ਸੰਬੋਧਨ ਕੀਤਾ ਗਿਆ ਅੰਤ ਵਿੱਚ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਨਾਮੇ ਵਿੱਚ ਆਈਆਂ ਮੱਦਾ ਨੂੰ ਪਾਸ ਕਰਵਾਇਆ ਗਿਆ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਦਾ ਸੱਦਾ ਦਿੱਤਾ ਮੀਟਿੰਗ ਵਿੱਚ ਹਾਜ਼ਰ ਸਨ ਮੱਘਰ ਸਿੰਘ ਅਮੋਲਹ ਖੇਮ ਸਿੰਘ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਕਲੋਦੀ ਹਰਪਾਲ ਸਿੰਘ,ਉਮ ਪ੍ਰਕਾਸ਼ ਬੱਸੀ ਪਠਾਣਾਂ, ਹਰਬੰਸ ਸਿੰਘ ਗਰਚਾ ਮੱਘਰ ਸਿੰਘ ਮੰਡੀ ਗੋਬਿੰਦਗੜ੍ਹ,ਸੇਵਕ ਸਿੰਘ, ਸੁੱਚਾ ਸਿੰਘ ਨਬੀਪੁਰ, ਮਹਿੰਦਰ ਸਿੰਘ ਜੱਲਾ, ਸੁਖਚੈਨ ਸਿੰਘ ਜੱਲਾ, ਤਰਸੇਮ ਸਿੰਘ ਬਧੋਛੀ, ਬਲਬੀਰ ਸਿੰਘ,ਰਾਮ ਰਾਜ ਬੱਸੀ ਪਠਾਣਾਂ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਅਮਲੋਹ, ਅਵਤਾਰ ਸਿੰਘ ਇੰਸਾਂ, ਗੁਰਦੀਪ ਸਿੰਘ ਭਲਰ ਰਾਮ ਕਰਨ ਬੰਤ ਸਿੰਘ, ਜਰਨੈਲ ਸਿੰਘ, ਰਾਜਵਿੰਦਰ ਸਿੰਘ ਵੀ ਹਾਜ਼ਰ ਸਨ












