ਚੰਡੀਗੜ੍ਹ , 27 ਮਈ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਰਾਜ ਘਰਾਣੇ ਦੇ ਮੈਂਬਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਾਜਾ ਰਣਧੀਰ ਸਿੰਘ ਦੇ ਦੇਹਾਂਤ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਰਾਜਾ ਰਣਧੀਰ ਸਿੰਘ ਓਲੰਪਿਕ ਕੌਮਾਂਤਰੀ ਕਮੇਟੀ ਦੇ ਭਾਰਤ ਵੱਲੋਂ ਪ੍ਰਤੀਨਿਧ ਸਨ। ਸ ਰਵੀਇੰਦਰ ਸਿੰਘ ਨੇ ਯਾਦ ਕਰਦਿਆਂ ਕਿਹਾ ਕਿ ਭਾਰਤ ਵਿੱਚ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜੀ ਦਾ ਪਹਿਲਾ ਸੋਨ ਤਮਗਾ ਰਾਜਾ ਸਾਹਿਬ ਹੀ ਲੈ ਕੇ ਆਏ ਸਨ। ਰਾਸ਼ਟਰਮੰਡਲ ਖੇਡਾਂ ਦਾ ਭਾਰਤ ਵਿੱਚ ਪ੍ਰਦਰਸ਼ਨ ਵੀ ਉਹਨਾਂ ਦੀ ਬਦੌਲਤ ਹੀ ਸੰਭਵ ਹੋਇਆ ਸੀ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਹ ਇਕ ਸੂਝਵਾਨ ਰਾਜਨੀਤਿਕ ਵੀ ਸਨ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੁਚਾਰੂ ਰਾਜਨੀਤੀ ਦੇ ਅਲੰਬਰਦਾਰ ਸਨ। ਰਾਜਾ ਰਣਧੀਰ ਸਿੰਘ ਦੇ ਅਚਾਨਕ ਅਕਾਲ ਚਲਾਣੇ ‘ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ, ਸ ਸੁੱਚਾ ਸਿੰਘ ਛੋਟੇਪੁਰ, ਸ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸ ਇਕਬਾਲ ਸਿੰਘ ਝੂੰਦਾਂ, ਰਘਬੀਰ ਸਿੰਘ ਰਾਜਾਸਾਂਸੀ,ਜਸਬੀਰ ਸਿੰਘ ਘੁੰਮਣ,ਅਤੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਆਦਿ ਆਗੂਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਨੂੰ ਇਹ ਬਿਆਨ ਸ ਜਗਜੀਤ ਸਿੰਘ ਕੋਹਲੀ ਨੇ ਜਾਰੀ ਕੀਤਾ।












