ਸਵਰਨ ਸਿੰਘ ਭੰਗੂ ਦੀ ਕੋਈ ਮੌਤ ਤੇ ਸੋਗ ਮਤਾ
ਸ੍ਰੀ ਚਮਕੌਰ ਸਾਹਿਬ,7, ਜੂਨ,ਬੋਲੇ ਪੰਜਾਬ ਬਿਊਰੋ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ, ਜਰਨਲ ਸਕੱਤਰ ਮਲਾਗਰ ਖਮਾਣੋ , ਚੇਅਰਮੈਨ ਬਲਵਿੰਦਰ ਸਿੰਘ ਭੈਰੋ ਮਾਜਰਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਕਿਰਤ ਕਮਿਸ਼ਨਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤੇ ਗਏ ਸਨ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ , ਨਿਊ ਕਰਨ , ਪੈਨਸ਼ਨ ਕੇਸ, ਵਜ਼ੀਫੇ ਕੇਸ ,ਮੈਡੀਕਲ ਕਲੇਮ ਆਦਿ ਸਬੰਧੀ ਲੇਬਰ ਸੁਵਿਧਾ ਕੈਂਪ ਲਗਾਏ ਜਾਣ, ਅਤੇ ਜਿਨ੍ਹਾਂ ਬਲਾਕਾਂ ਵਿੱਚ ਲੇਬਰ ਚੌਂਕ ਬਣੇ ਹੋਏ ਹਨ ਉਨਾਂ ਵਿੱਚ ਲੇਬਰ ਲਈ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੱਸਿਆ ਕਿ ਲੇਬਰ ਚੌਂਕਾਂ ਵਿੱਚ ਨਾ ਪਾਣੀ ਦਾ ਪ੍ਰਬੰਧ ਹੈ ,ਨਾ ਬਿਜਲੀ ਦਾ ਪ੍ਰਬੰਧ ਹੈ ਅਤੇ ਨਾ ਹੀ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਅਤੇ ਇਹ ਵੀ ਮੰਗ ਕੀਤੀ ਗਈ ਸੀ ਕਿ ਲੇਬਰ ਸੁਵਿਧਾ ਕੈਂਪ ਸਿਰਫ ਕਾਗਜਾਂ ਵਿੱਚ ਹੀ ਨਾ ਲਾਏ ਜਾਣ, ਅਮਲੀ ਰੂਪ ਵਿੱਚ ਸਮੇਤ ਅਮਲੇ ਨਾਲ ਲਗਾਏ ਜਾਣ, ਇਹਦਾ ਦੱਸਿਆ ਕਿ ਇਨ੍ਹਾਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਦੀ ਮੀਟਿੰਗ ਕੋਈ ਹੈ। ਜਿਸ ਵਿੱਚ ਮੁੱਖ ਮੰਤਰੀ ਵੱਲੋਂ ਇਹਨਾਂ ਮੰਗਾਂ ਸਬੰਧੀ ਅਤੇ ਬਿਨਾਂ ਫੀਸ ਤੋਂ ਰਜਿਸਟਰੇਸ਼ਨ ਕਰਨ ਦੀਆਂ, ਲੇਬਰ ਚੋਂਕਾ ਵਿਖੇ ਪਾਣੀ ਸਮੇਤ ਬੁਨਿਆਦੀ ਸਹੂਲਤਾਂ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਦੇ ਫੈਸਲਿਆਂ ਨੂੰ ਅਮਲ ਵਿੱਚ ਲਾਗੂ ਕਰਾਉਣ ਲਈ ਐਸ ਡੀ ਐਮ, ਲੇਬਰ ਇੰਸਪੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਆਗੂਆਂ ਵੱਲੋਂ ਵਿਦਿਅਕ ਚਿੰਤਕ ਮਜ਼ਦੂਰ ਜਮਾਤ ਦੇ ਹਮਦਰਦ ਅੱਗੇ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਅਤੇ 10 ਜੂਨ ਨੂੰ ਉਹਨਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਸਰਧਾਂਜਲੀ ਸਮਾਗਮ ਵਿੱਚ ਇਲਾਕੇ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀ ਮਜ਼ਦੂਰ ਸ਼ਮੂਲੀਅਤ ਕਰਨਗੇ।












