ਪੈਨਸ਼ਨਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨ ਫਤਿਹਗੜ੍ਹ ਸਾਹਿਬ ਨੂੰ ਦਿੱਤਾ ਮੰਗ ਪੱਤਰ

ਪੰਜਾਬ

ਫ਼ਤਹਿਗੜ੍ਹ ਸਾਹਿਬ,8, ਜੂਨ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਅੱਜ ਮਿਤੀ 8/6/2026 ਨੂੰ ਇਥੇ ਪੈਨਸ਼ਨਰਜ਼ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਦੀ ਪ੍ਰਧਾਨਗੀ ਹੇਠ ਹੋਈ।ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਪਟਿਆਲਾ ਬਿਜਲੀ ਬੋਰਡ ਅੱਗੇ ਬੈਠੇ ਸ਼ਾਂਤਮਈ ਢੰਗ ਨਾਲ ਧਰਨੇ ਦੇ ਰਹੇ ਲਾਇਨ ਮੈਨ ਤੇ ਅਣ ਮਨੁੱਖੀ ਤਸ਼ੱਦਦ ਕਰਨ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਉਨਾਂ ਨੂੰ ਪੂਰਾਂ ਸਮਰਥਣ ਦੇਣ ਦਾ ਮਤਾ ਪਾਸ ਕੀਤਾ ਜਿੱਥੇ ਪੈਨਸ਼ਨਰਾਂ ਨੇ ਵੱਖ ਮੰਗਾਂ ਲਈ ਸੰਘਰਸ਼ ਕਰਨ ਦਾ ਅਹਿਦ ਲਿਆਂ ਉਥੇ ਸਾਰੇ ਹਾਜ਼ਰ ਪੈਨਸਨਰਾ ਨੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਸੰਘਰਸ਼ ਦੇਣ ਉਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਨੂੰ ਸਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਉਪਰੰਤ ਕਾਫ਼ਲੇ ਦੇ ਰੂਪ ਵਿੱਚ ਸਾਰੇ ਪੈਨਸ਼ਨਰਾਂ ਨੇ ਰੂਪ ਵਿੱਚ ਪ੍ਰਦਰਸ਼ਨ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਜਿਸ ਨੂੰ ਪ੍ਰਾਪਤ ਕਰਨ ਲਈ ਨਾਇਬ ਤਹਿਸੀਲਦਾਰ ਖੁਦ ਪਹੁੰਚੇ।ਇਸ ਸਬੰਧੀ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਨੇ ਦੱਸਿਆ ਗਿਆ ਕਿ ਮਿਤੀ 17/5/2026 ਨੂੰ ਕੀਤੇ ਐਲਾਨਨਾਮੇ ਅਨੁਸਾਰ ਸੰਘਰਸ਼ ਦੀ ਪਹਿਲੀ ਕੜੀ ਅਨੁਸਾਰ ਰੈਲੀਆਂ,ਮਾਰਚ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਮੰਗਾਂ ਪੱਤਰ ਦਿੱਤਾ ਗਿਆ ਜਿਸ ਵਿੱਚ ਹਾਜ਼ਰ ਸਨ ਪੰਜਾਬ ਪੁਲਿਸ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ, ਪੰਜਾਬ ਬਿਜਲੀ ਬੋਰਡ ਵੱਲੋਂ ਸ ਰਛਪਾਲ ਸਿੰਘ ਜ਼ਿਲਾ ਪ੍ਰਧਾਨ ਮੁਲਾਜ਼ਮਾਂ ਵੱਲੋਂ ਰਣਦੀਪ ਸਿੰਘ,ਜੀ ਟੀ ਯ ਵੱਲੋਂ ਰਾਜੇਸ਼ ਕੁਮਾਰ ਅਤੇ ਪੈਨਸ਼ਨਰਜ਼ ਯੂਨੀਅਨ ਵੱਲੋਂ ਹਰਚੰਦ ਸਿੰਘ ਪੰਜੋਲੀ ਸੀਨੀਅਰ ਵਾਇਸ ਪ੍ਰਧਾਨ ਪੰਜਾਬ,ਧਰਮ ਪਾਲ ਅਜਾਦ, ਪ੍ਰੀਤਮ ਸਿੰਘ ਨਾਗਰਾ ਕੁਲਵੰਤ ਸਿੰਘ ਢਿੱਲੋਂ ਬਲਵਿੰਦਰ ਸਿੰਘ ਸੋਹੀ,ਕੁਲਨੈਲ ਸਿੰਘ ਬੱਸੀ ਪਠਾਣਾਂ, ਜਸਵਿੰਦਰ ਸਿੰਘ ਆਹਲੂਵਾਲੀਆ ਪ੍ਰੈਸ ਸਕੱਤਰ ਪੰਜਾਬ, ਜਿਸ ਦੀ ਅਗਵਾਈ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਦੀ ਪ੍ਰਧਾਨਗੀ ਹੇਠ ਦਿੱਤਾਂ ਗਿਆ
ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਨ ਮੱਘਰ ਸਿੰਘ ਅਮੋਲਹ ਖੇਮ ਸਿੰਘ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਕਲੋਦੀ ਹਰਪਾਲ ਸਿੰਘ, ਸੁੱਚਾ ਸਿੰਘ ਨਬੀਪੁਰ ਸੁਖਚੈਨ ਸਿੰਘ ਜੱਲਾ, ਅਮਰਜੀਤ ਸਿੰਘ, ਗੁਰਮੁਖ ਸਿੰਘ, ਬਲਬੀਰ ਸਿੰਘ,ਲਾਭ ਸਿੰਘ ਕੁਲਵੰਤ ਸਿੰਘ ਨੰਦਪੁਰ, ਕਰਨੈਲ ਸਿੰਘ ਵਜ਼ੀਰਾਬਾਦ ਸ਼ਿਵਨਾਥ ਦਰਬਾਰਾ ਸਿੰਘ,ਕਿਰਸਨ ਲਾਲ ਚਰਨਥਾਲ ਜੋਗਾ ਸਿੰਘ ਬਲਜੀਤ ਸਿੰਘ ਅਵਤਾਰ ਸਿੰਘ ਇੰਸਾਂ, ਸਤਪਾਲ ਸਿੰਘ,ਸਾਧੂ ਸਿੰਘ ਜਗੀਰ ਸਿੰਘ, ਰਮੇਸ਼ਵਰ ਦਾਸ, ਪਰਮਜੀਤ ਸਿੰਘ ਅਮਲੋਹ ਮੱਘਰ ਸਿੰਘ ਅਮੋਲਹ,ਚਰਨ ਸਿੰਘ ਸੋਖੇ, ਹਕੀਕਤ ਸਿੰਘ ਹਰਬੰਸ ਸਿੰਘ ਧਿਆਨ ਸਿੰਘ,ਸੋਹਣ ਸਿੰਘ ਚਰਨ ਸਿੰਘ,ਗੁਰਚਰਨ ਸਿੰਘ ਵੀ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।