ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੀ ਸਲਾਨਾ ਜਨਰਲ ਮੀਟਿੰਗ ਵਿੱਚ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਦਾ ਸਨਮਾਨ

ਪੰਜਾਬ

ਰਾਜਪੁਰਾ, 14 ਜੂਨ ,ਬੋਲੇ ਪੰਜਾਬ ਬਿਊਰੋ;
ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੀ ਸਾਲਾਨਾ ਜਨਰਲ ਮੀਟਿੰਗ ਜੋ ਕਿ ਸਥਾਨਕ ਔਰਾ ਰੈਸਟੋਰੈਂਟ ਵਿਖੇ ਰੋਟੇਰੀਅਨ ਸੰਜੀਵ ਮਿੱਤਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਦੌਰਾਨ ਸਮਾਜ ਸੇਵਾ ਅਤੇ ਭਾਈਚਾਰਕ ਭਲਾਈ ਲਈ ਕੀਤੇ ਜਾ ਰਹੇ ਯੋਗਦਾਨ ਦੇ ਮੱਦੇਨਜ਼ਰ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਪ੍ਰਧਾਨ ਰੋਟੇਰੀਅਨ ਸੰਜੀਵ ਮਿੱਤਲ, ਕਲੱਬ ਦੇ ਅਹੁਦੇਦਾਰਾਂ ਅਤੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਰਾਜਿੰਦਰ ਸਿੰਘ ਚਾਨੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਡਿਸਟ੍ਰਿਕਟ ਗਵਰਨਰ 2026-27 ਰੋਟੇਰੀਅਨ ਅਮਿਤ ਸਿੰਗਲਾ ਸੀਏ ਵੱਲੋਂ ਸੈਸ਼ਨ 2026-27 ਲਈ ਡਿਸਟ੍ਰਿਕਟ 3090 ਦੇ ਅਸਿਸਟੈਂਟ ਗਵਰਨਰ ਬਣਾਇਆ ਗਿਆ ਹੈ ਅਤੇ ਇਹ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਲਈ ਮਾਣ ਦੀ ਗੱਲ ਹੈ।
ਸਨਮਾਨ ਪ੍ਰਾਪਤ ਕਰਨ ਉਪਰੰਤ ਰਾਜਿੰਦਰ ਸਿੰਘ ਚਾਨੀ ਨੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਲਈ ਵੀ ਮਾਣ ਅਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਰੋਟਰੀ ਪਰਿਵਾਰ ਵੱਲੋਂ ਮਿਲੀ ਇਹ ਪ੍ਰੇਰਣਾ ਉਨ੍ਹਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਹੋਰ ਵੱਧ ਸਮਰਪਣ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ।
ਉਨ੍ਹਾਂ ਕਿਹਾ ਕਿ ਰੋਟਰੀ ਦਾ ਮੂਲ ਮੰਤਰ “ਸੇਵਾ ਸਵੈ ਤੋਂ ਉੱਪਰ” ਸਮਾਜ ਨੂੰ ਬਿਹਤਰ ਬਣਾਉਣ ਲਈ ਹਰ ਰੋਟੇਰੀਅਨ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਇਸ ਸਨਮਾਨ ਨੂੰ ਇੱਕ ਨਵੀਂ ਜ਼ਿੰਮੇਵਾਰੀ ਵਜੋਂ ਸਵੀਕਾਰ ਕਰਦਿਆਂ ਭਵਿੱਖ ਵਿੱਚ ਵੀ ਸਮਾਜ ਸੇਵਾ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਯਤਨ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਰਾਜਿੰਦਰ ਸਿੰਘ ਚਾਨੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਸਕੱਤਰ ਰੋਟੇਰੀਅਨ ਜਿਤੇਨ ਸਚਦੇਵਾ, ਰੋਟੇਰੀਅਨ ਵਿਮਲ ਜੈਨ ਚੇਅਰਮੈਨ, ਰੋਟੇਰੀਅਨ ਡਾ. ਸੰਦੀਪ ਸਿੱਕਾ ਕੈਸ਼ੀਅਰ, ਰੋਟੇਰੀਅਨ ਲਲਿਤ ਕੁਮਾਰ, ਸਰਪ੍ਰਸਤ ਰੋਟੇਰੀਅਨ ਰਾਧੇ ਸ਼ਾਮ ਗੁਪਤਾ, ਰੋਟੇਰੀਅਨ ਰਾਜੀਵ ਪੁਰੀ, ਰੋਟੇਰੀਅਨ ਕੀਰਤੀਮਾਨ ਗੁਪਤਾ ਸੀਏ, ਰੋਟੇਰੀਅਨ ਰਾਕੇਸ਼ ਵਰਮਾ, ਰੋਟੇਰੀਅਨ ਦੀਪਕ ਬਾਂਸਲ, ਰੋਟੇਰੀਅਨ ਰਾਜੀਵ ਮਲਹੋਤਰਾ, ਰੋਟੇਰੀਅਨ ਸੁਮਿਤ ਮਹਿਤਾ, ਰੋਟੇਰੀਅਨ ਐਡਵੋਕੇਟ ਸੰਜੇ ਚੌਧਰੀ, ਰੋਟੇਰੀਅਨ ਅਜੇ ਅਗਰਵਾਲ, ਰੋਟੇਰੀਅਨ ਪੰਕਜ ਮਿੱਤਲ, ਰੋਟੇਰੀਅਨ ਵਿਪੁਲ ਮਿੱਤਲ, ਅਤੇ ਹੋਰ ਰੋਟੇਰੀਅਨ ਮੈਂਬਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।