ਚੰਡੀਗੜ੍ਹ 20 ਜੂਨ ,ਬੋਲੇ ਪੰਜਾਬ ਬਿਊਰੋ;
ਕਾਂਗਰਸ ਵਿਧਾਇਕ ਦੇ ਦਫ਼ਤਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂਤਾਬੜਤੋੜ ਫਾਇਰਿੰਗ ਕੀਤੀ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋਗਏ। ਗੋਲੀਆਂ ਚੱਲਣ ਦੀ ਆਵਾਜ਼ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਮਹਿਮ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ ਵਿਧਾਇਕ ਦਾ ਇਹ ਦਫ਼ਤਰ ਮਹਿਮ ਥਾਣੇ ਦੇ ਬਿਲਕੁਲ ਠੀਕ ਸਾਹਮਣੇ ਸਥਿਤ ਹੈ, ਪਰ ਇਸ ਦੇ ਬਾਵਜੂਦ
ਪੁਲਿਸ ਨੂੰ ਘਟਨਾ ਦੀ ਭਿਣਕ ਤੱਕ ਨਹੀਂ ਲੱਗੀ। ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕ ਤੁਰੰਤ ਮੌਕੇ‘ਤੇ ਪਹੁੰਚੇ ਹੁੰ ਅਤੇ ਸਥਿਤੀ ਦਾ ਜਾਇਜ਼ਾ
ਲੈਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀ ਤਾ। ਇਸ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਪੁਲਿਸ ਨੇ ਮੌਕੇ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਪੁਲਿਸ ਨੂੰ ਦਫ਼ਤਰ ਦੇ ਦਰਵਾਜ਼ਿਆਂ ਅਤੇ ਸ਼ੀਸ਼ਿਆਂ ਵਿੱਚ ਗੋਲੀਆਂ ਦੇ ਨਿਸ਼ਾਨ ਅਤੇ ਫਸੀਆਂ ਹੋਈਆਂ ਗੋਲੀਆਂ ਮਿਲੀਆਂ ਹਨ।
ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ਦਾ ਕੇਅਰਟੇਕਰ ਸੰਜੇ ਸ਼ਨੀਵਾਰ ਸਵੇਰੇ ਕਰੀਬ 7 ਵਜੇ ਜਦੋਂ ਦਫ਼ਤਰ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ
ਦਫ਼ਤਰ ਦੇ ਸ਼ੀਸ਼ੇ ਟੁੱਟੇ ਹੋਏ ਸਨ। ਉਸ ਨੇ ਤੁਰੰਤ ਵਿਧਾਇਕ ਬਲਰਾਮ ਡਾਂਗੀ ਨੂੰ ਫ਼ੋਨ ‘ਤੇ ਇਸ ਦੀ ਜਾਣਕਾਰੀ ਦਿੱਤੀ। ਵਿਧਾਇਕ ਨੇ ਜਦੋਂ ਸੰਜੇ ਨੂੰ
ਮੌਕੇ ਦੀਆਂ ਤਸਵੀਰਾਂ ਭੇਜਣ ਲਈ ਕਿਹਾ, ਤਾਂ ਫੋਟੋਆਂ ਦੇਖ ਕੇ ਸਾਫ਼ ਹੋ ਗਿਆ ਕਿ ਦਫ਼ਤਰ ‘ਤੇ ਫਾਇਰਿੰਗ ਹੋਈ ਹੈ।












