ਮੁਲਾਜਮ ਮੰਚ ਅਤੇ ਸਾਂਝੇ ਫਰੰਟ ਦਾ ਸੰਘਰਸ਼ ਆਪ ਸਰਕਾਰ ਦੀ ਅਰਥੀ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੇ- ਜਸਵਿੰਦਰ ਸਿੰਘ ਆਹਲੂਵਾਲੀਆ

ਪੰਜਾਬ

ਫਤਿਹਗੜ੍ਹ ਸਾਹਿਬ , 21 ਜੂਨ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);


ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਪੰਜਾਬ, ਦੇ ਸੂਬਾ ਪ੍ਰਧਾਨ,ਭਜਨ ਸਿੰਘ ਗਿੱਲ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜਿਹੜੇ ਪੈਨਸ਼ਨਰਾਂ,ਫੈਮਲੀ ਪੈਨਸ਼ਨਰਾਂ ਦਾ ਐਲ,ਟੀ,ਸੀ,(ਸਫਰੀ ਭੱਤਾ), ਜੁਲਾਈ 2026, ਵਿੱਚ ਮਿਲਣਯੋਗ ਹੈ ਉਹ ਆਪਣਾ ਐਲ,ਟੀ,ਸੀ,ਆਨ ਲਾਈਨ ਅਪਲਾਈ ਕਰਨ।ਕਿਸੇ ਵੀ ਕੈਫੈ ਕੋਲੋਂ ਜਾ ਕੇ ਆਪਣੇ ਮੌਬਾਇਲ ਤੋਂ ਆਨ ਲਾਈਨ ਅਪਲਾਈ ਕਰ ਸਕਦੇ ਹਨ ,ਪਹਿਲਾਂ ਵਾਲਾ ਸਿਸਟਮ ਬਦਲ ਗਿਆ ਹੈ । ਸੂਬਾ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਕਿਸ਼ੇ ਕੋਲ ਅਪਲਾਈ ਕਰਨ ਜਾਣ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨਾਲ ਲੈਕੇ ਜਾਓ ਅਤੇ ਆਪਣਾਂ ਪੀ,ਪੀ,ਓ,ਨੰਬਰ ਅਤੇ ਅਕਾਊਂਟ ਨੰਬਰ ਲਿਖ ਕੇ ਲੈ ਜਾਓ ਤੇ ਆਪਣਾ ekyc ਜਾਂ DLC ਵਾਲੀ ID,NO, ਵੀ ਨੋਟ ਕਰ ਕੇ ਲਿਜਾਓ ਜਿਹੜੇ ਸਾਥੀਆਂ ਦੇ ਆਧਾਰ ਕਾਰਡ ਬਹੁਤ ਪੁਰਾਣੇ ਹਨ, ਕਿਉਂਕਿ ਉਂਗਲਾਂ ਦੇ ਨਿਸ਼ਾਨ ਨਹੀ ਆਉਂਦੇ ਅੱਖਾ ਵਿਚ ਲੈਜ ਵਗ਼ੈਰਾ ਪਵਾਏ ਹੋਣ ਕਰਕੇ, ਪੁਰਾਣੇ ਆਧਾਰ ਕਾਰਡ ਹੋਣ ਕਰਕੇ ਅੱਖਾਂ ਦੀ ਸਕੈਨਿੰਗ ਵੀ ਨਹੀਂ ਆਉਂਦੀ ,ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ ,
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਪੰਜਾਬ ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ , ਨਰਿੰਦਰ ਪਾਲ ਭਗਤਾ ਸੂਬਾ ਵਿਤ ਸਕੱਤਰ , ਹਰਚੰਦ ਸਿੰਘ ਪੰਜੋਲੀ, ਸੁੱਚਾ ਸਿੰਘ ਸੁਲਤਾਨ ਪੁਰ ਲੋਧੀ , ਸੰਤੋਖ ਸਿੰਘ ਤੱਖੀ, ਇੰਦਰਜੀਤ ਸਿੰਘ ਖੀਵਾ, ਹਰਭਜਨ ਸਿੰਘ ਅਜਨੋਹਾ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ,ਸੁਖਮਿੰਦਰ ਸਿੰਘ ਪ੍ਰਧਾਨ,ਨਰਿੰਦਰ ਸਿੰਘ ਗੋਲੀ ,ਬੂਟਾ ਸਿੰਘ ਪ੍ਰਧਾਨ ਫਾਜਲਿਕਾ ,ਦਰਸ਼ਨ ਸਿੰਘ ਉਟਾਲ , ਸ਼ੁਭਾਸ਼ ਚੰਦਰ ਸ਼ਰਮਾਂ , ਆਤਮਤੇਜ ਸ਼ਰਮਾਂ , ਗੁਰਪ੍ਰਤਾਪ ਸਿੰਘ , ਸੁੱਚਾ ਸਿੰਘ ਪ੍ਰਧਾਨ ਕਪੂਰਥਲਾ ,ਕੁਲਵੰਤ ਸਿੰਘ ਅਹਿਮਦਗੜ੍ਹ , ਅਸ਼ੋਕ ਭੰਡਾਰੀ , ਜੈਦੇਵ ਸ਼ਰਮਾਂ , ਸੱਤ ਪ੍ਰਕਾਸ਼ ਪਠਾਨਕੋਟ , ਰਣਜੀਤ ਸਿੰਘ ਮਲੋਟ ਆਗੂਆਂ ਨੇ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜਮ ਮੰਚ ਪੰਜਾਬ ਨਾਲ ਹੋਈ ਲੁਧਿਆਣਾ ਵਿਖੇ ਹੋਈ ਸਾਂਝੀ ਮੀਟਿੰਗ ਦੇ ਫੈਸਲਿਆ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ। ਜਿਸ ਅਧੀਨ ਜਿਲ੍ਹਾ ਹੈੱਡ ਕੁਆਰਟਰਾਂ ਤੇ 24 ਜੂਨ ਤੋਂ ਜਿਲ੍ਹ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ , ਡਿਪਟੀ ਕਮਿਸ਼ਨਰਾਂ ਨੂੰ ਧਰਨੇ ਦੇਣ ਉਪਰੰਤ ਮੰਗ ਪੱਤਰ ਦੇਣੇ , 1 ਜੁਲਾਈ ਤੋਂ 10 ਜੁਲਾਈ ਤੱਕ ਮੰਤਰੀਆ ਦੇ ਘਰਾਂ ਅੱਗੇ ਧਰਨੇ , 17 ਜੁਲਾਈ ਨੂੰ ਸੂਬਾ ਪੱਧਰੀ ਮੋਹਾਲੀ ਵਿਖੇ ਵਿਸ਼ਾਲ ਰੈਲੀ ਕਰਨ ਦੇ ਫੈਸਲੇ ਸ਼ਾਮਲ ਹਨ। ਇਸ ਸਬੰਧੀ ਸੂਬਾ ਆਗੂਆਂ ਨੇ ਦੱਸਿਆ ਕਿ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਾਰਿਆਂ ਜ਼ਿਲ੍ਹਿਆਂ ਚ ਹੋਣ ਵਾਲੀਆਂ ਜਿਲ੍ਹਾ ਪੱਧਰੀ ਕਨਵੈਨਸ਼ਨਾ ਦਾ ਫੈਸਲਾ ਬਰਕਰਾਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।