ਚੰਡੀਗੜ੍ਹ 22 ਜੂਨ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਦਫ਼ਤਰ ਡਾਇਰੈਕਟਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਸਾਲ 2026 ਦੀਆਂ ਆਮ ਬਦਲੀਆਂ (General Transfers)
ਨੂੰ ਲੈ ਕੇ ਇੱਕ ਅਹਿਮ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ। ਵਿਭਾਗ ਨੇ ਉਨ੍ਹਾਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਟੇਸ਼ਨ ਚੋਣ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਹੈ, ਜਿਨ੍ਹਾਂ ਦੀਆਂ ਅਰਜ਼ੀਆਂ ਕਿਸੇ ਕਾਰਨ ਕਰਕੇ ਰੱਦ ਹੋਗਈਆਂ ਸਨ ਜਾਂ ਡਾਟਾ ਮਿਸਮੈਚ ਸੀ। ਜਾਰੀ ਕੀਤੇ ਗਏ ਨੋਟਿਸ ਅਨੁਸਾਰ, ਜਿਹੜੇ ਬਿਨੈਕਾਰ ਜ਼ਿਲ੍ਹੇ ਦੇਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹੁੰ ਹਨ ਅਤੇ ਉਨ੍ਹਾਂ ਦੀ ਟ੍ਰਾਂਸਫਰ ਐਪਲੀਕੇਸ਼ਨ ਬਿਨਾਂ ਕਿਸੇ ਕਾਰਨ ਦੇ
ਸਕੂਲ ਮੁਖੀ ਜਾਂ ਡੀ.ਡੀ.ਓ. (DDO) ਵੱਲੋਂ ਰੱਦ ਕਰ ਦਿੱਤੀ ਗਈ ਸੀ, ਉਹ ਹੁਣ ਈ-ਪੰਜਾਬ ਪੋਰਟਲ (ePunjab portal) ‘ਤੇ ਲੋਗ-ਇਨ ਕਰਕੇ ਅੱਜ ਯਾਨੀ 22 ਜੂਨ 2026 ਨੂੰ ਰਾਤ 12:00 ਵਜੇ ਤੱਕ ਆਪਣੀ ਸਟੇਸ਼ਨ ਚੋਣ (Station Choiceਕਰ ਸਕਦੇਹਨ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਅਧਿਆਪਕ ਜਾਂ ਕਰਮਚਾਰੀ ਬਦਲੀ ਪ੍ਰਕਿਰਿਆ ਵਿੱਚ ਸਫਲ ਰਹਿਣਗੇ, ਉਨ੍ਹਾਂ ਨੂੰ ਨਵੇਂ ਸਟੇਸ਼ਨ ‘ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ, ਇਸ ਲਈ ਸਟੇਸ਼ਨ ਦੀ ਚੋਣ ਬਹੁਤ ਧਿਆਨ ਪੂਰਵਕ ਕੀਤੀ ਜਾਵੇ।
ਇਸ ਤੋਂ ਪਹਿਲਾਂ ਜਿਨ੍ਹਾਂ ਬਿਨੈਕਾਰਾਂ ਦਾ ਡਾਟਾ ਗਲਤ (Mismatch) ਪਾਇਆ ਗਿਆ ਸੀ, ਉਨ੍ਹਾਂ ਨੂੰ 15 ਜੂਨ 2026 ਤੱਕ ਡਾਟਾ ਦਰੁਸਤ ਕਰਨ ਦਾ ਸਮਾਂ ਦਿੱਤਾ ਗਿਆ ਸੀ। ਜੇਕਰ ਕਿਸੇ ਅਧਿਆਪਕ, ਕੰਪਿਊਟਰ ਫੈਕਲਟੀ ਜਾਂ ਕਰਮਚਾਰੀ ਨੂੰ ਸਟੇਸ਼ਨ ਦੀ ਚੋਣ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਦੇ ਐਮ.ਆਈ.ਐਸ. ਕੋਆਰਡੀਨੇਟਰ (District MIS Coordinator) ਨਾਲ ਸੰਪਰਕ ਕਰ ਸਕਦੇ ਹਨ।
ਇਨ੍ਹਾਂ ਦੇ ਫੋਨ ਨੰਬਰਾਂ ਦੀ ਸੂਚੀ ਈ-ਪੰਜਾਬ ਸਕੂਲ ਪੋਰਟਲ ‘ਤੇ ਉਪਲਬਧ ਹੈ। ਇਹ ਨੋਟਿਸ ਸਹਾਇਕ ਡਾਇਰੈਕਟਰ (ਟ੍ਰਾਂਸਫਰ ਸੈੱਲ) ਵੱਲੋਂ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਸਮੂਹ ਸਬੰਧਤ ਸਟਾਫ਼ ਨੂੰ ਅਪੀਲ ਕੀਤੀ ਹੈਕਿ ਉਹ ਦਿੱਤੇ ਗਏ ਸਮੇਂਦੇਅੰਦਰ-ਅੰਦਰ ਆਪਣੀ ਪ੍ਰਕਿਰਿਆ ਪੂਰੀ ਕਰ ਲੈਣ।











