ਬੀ ਬੀ ਐਮ ਬੀ ਦੇ ਸੀਨੀਅਰ ਲੇਖਾ ਅਧਿਕਾਰੀਆਂ ਵੱਲੋਂ ਪੈਨਸ਼ਨ ਵਿਰੋਧੀ ਨੀਤੀ ਕਾਰਨ ਰੋਸ ਪ੍ਰਦਰਸ਼ਨ ਦਾ ਐਲਾਨ- ਯੂਨੀਅਨ ਆਗੂ

ਪੰਜਾਬ

ਨੰਗਲ,23, ਜੂਨ ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਬੀ ਬੀ ਐਮ ਬੀ ਵਰਕਰ ਯੂਨੀਅਨ ਰਜਿ ਨੰਗਲ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲਾ ਰੋਪੜ ਦੀ ਸਾਂਝੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਅਤੇ ਮਹਿਲਾ ਸੰਘਰਸ਼ ਕਮੇਟੀ ਦੀ ਪ੍ਰਧਾਨ ਪੁਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਨ ਅਤੇ ਸੰਘਰਸ਼ ਕਮੇਟੀ ਆਗੂਆਂ ਨੇ ਸਮੂਲੀਅਤ ਕੀਤੀ। ਮੀਟਿੰਗ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਦਿਆ ਨੰਦ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਵਿੱਚ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਦੀ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਨੀਤੀ ਕਾਰਨ ਸਮੁੱਚੇ ਵਿਰੁੱਧ ਬੀ ਬੀਐਮਬੀ ਦੇ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਮੁੱਖ ਰੱਖਦਿਆਂ ਜਥੇਬੰਦੀ ਤੇ ਮਹਿਲਾ ਸੰਘਰਸ਼ ਕਮੇਟੀ ਵੱਲੋਂ 21 ਜੁਲਾਈ ਨੂੰ ਇਹ ਅਧਿਕਾਰੀ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਦੇ ਵਿਰੁੱਧ ਮਿਤੀ 26/05/2026 ਨੂੰ ਵਿਸ਼ਾਲ ਰੋਸ ਧਰਨਾ ਦੇ ਕੇ ਸ਼ਹਿਰ ਵਿੱਚ ਮੁਜ਼ਾਰਾ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ , ਪ੍ਰੰਤੂ ਬੀਬੀਐਮਬੀ ਦੀ ਮੈਨੇਜਮੈਂਟ ਜੋ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਉਹ ਅੱਜ ਤੱਕ ਨਹੀਂ ਜਾਗੀ, ਜਿਸ ਕਾਰਨ ਜਿੱਥੇ ਮਜ਼ਦੂਰ ਮੁਲਾਜ਼ਮ ਤੇ ਹੋਰ ਇਸ ਅਧਿਕਾਰੀ ਦੇ ਕੰਮਾਂ ਨਾਲ ਸੰਬੰਧਿਤ ਲੋਕ ਖੱਜਲ ਖੁਆਰ ਹੋ ਰਹੇ ਹਨ। ਉੱਥੇ ਹੀ ਇਹ ਅਧਿਕਾਰੀ ਬੀਬੀਐਮਬੀ ਦੀ ਸ਼ਾਖ ਨੂੰ ਢਾਹ ਲਾ ਰਿਹਾ ਹੈ। ਦੋਵੇਂ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਦੀ ਧੱਕੇਸ਼ਾਹੀ ਵਿਰੁੱਧ ਮਿੱਤੀ 21ਜੁਲਾਈ ਨੂੰ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਜਿਸ ਦੀ ਜ਼ਿੰਮੇਦਾਰੀ ਸੀਨੀਅਰ ਲੇਖਾਕਾਰ ਪੈਨਸ਼ਨ ਤੇ ਤੇ ਮੈਨੇਜਮੈਂਟ ਦੀ ਹੋਵੇਗੀ।, ਮੀਟਿੰਗ ਵਿੱਚ ਮੰਗਤ ਰਾਮ, ਗੁਰ ਪ੍ਰਸਾਦ ਰਜਿੰਦਰ ਸਿੰਘ, ਬਲਜਿੰਦਰ ਸਿੰਘ,ਰਜਿੰਦਰ ਸਿੰਘ ਮਾਨ,ਮਹਿਲਾ ਸੰਘਰਸ਼ ਕਮੇਟੀ ਵੱਲੋਂ ਆਸ਼ਾ ਜੋਸ਼ੀ, ਸੁਰਿੰਦਰ ਕੌਰ, ਹਰਬੰਸ ਕੌਰ, ਸਵਰਨ ਕੌਰ, ਸੋਨਲ ਕੁਮਾਰੀ, ਕਮਲਜੀਤ ਕੌਰ ਅਤੇ ਕਾਂਤਾ ਦੇਵੀ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।