ਰਜਿਸਟ੍ਰੇਸ਼ਨਾ, ਪੈਨਸ਼ਨਾਂ ਸਬੰਧੀ ਹਰ ਮਜ਼ਦੂਰ ਤੱਕ ਕੀਤੀ ਜਾਵੇਗੀ ਪਹੁੰਚ
ਸ਼੍ਰੀ ਚਮਕੌਰ ਸਾਹਿਬ, 29 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਉਸਾਰੀ ਦੇ ਕੰਮਾਂ ਸਬੰਧੀ ਸੂਚੀਬੰਦ ਕੀਤੀਆਂ ਗਈਆਂ 39 ਕੈਟਾਗਰੀਆਂ ਨੂੰ ਬੋਰਡ ਦੇ ਘੇਰੇ ਵਿੱਚ ਲਿਆਉਣ ਲਈ ਰਜਿਸਟ੍ਰੇਸ਼ਨ ਕਰਨ, ਨਿਊ ਕਰਨ ,ਪੈਨਸ਼ਨ ਕੇਸ, ਕਲੇਮ ਕੇਸ,ਮੈਡੀਕਲ ਕਲੇਮ ਅਤੇ ਹੋਰ ਬਣਦੀਆਂ ਸਹੂਲਤਾਂ ਨੂੰ ਲਾਗੂ ਕਰਾਉਣ ਲਈ, ਅਤੇ ਇਹਨਾਂ ਸਬੰਧੀ ਕਾਗਜੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਹਰ ਮਜ਼ਦੂਰ ਤੱਕ ਇਫਟੂ ਪਹੂੰਚ ਕਰਨ ਲਈ ਮਹਿਮ ਚਲਾਈ ਜਾਵੇਗੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੇ ਜ਼ਿਲ੍ਹਾ ਰੋਪੜ ਪ੍ਰਧਾਨ ਰਮੇਸ਼ ਨੂਰਪਰ, ਸਕੱਤਰ ਮਲਾਗਰ ਖਮਾਣੋ ,ਚੇਅਰਮੈਨ ਬਲਵਿੰਦਰ ਸਿੰਘ ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ,ਨੇ ਦੱਸਿਆ ਕਿ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ, ਲੇਬਰ ਸੁਵਿਧਾ ਕੈਂਪ ਲਗਾਉਣ, ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ, ਉਪ ਮੰਡਲ ਮੈਜਿਸਟਰੇਟਾਂ, ਲੇਬਰ ਇੰਸਪੈਕਟਰਾਂ ,ਸਹਾਇਕ ਕਿਰਤ ਕਮਿਸ਼ਨ ਸਮੇਤ ਪੰਜਾਬ ਸਰਕਾਰ ਦੇ ਕਿਰਤ ਕਮਿਸ਼ਨ ਅਤੇ ਕਿਰਤ ਤੇ ਰੁਜ਼ਗਾਰਾਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ।ਇਥੋਂ ਤੱਕ ਲੇਬਰ ਇੰਸਪੈਕਟਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਜਿਸ ਵਿੱਚ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਆਨਲਾਈਨ ਕਾਗਜੀ ਪ੍ਰਕਿਰਿਆ ਸਬੰਧੀ ਸਮੂਹ ਮਜ਼ਦੂਰਾਂ ਦੀ ਸਹਾਇਤਾ ਕੀਤੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਬਲਾਕ ਕਮੇਟੀਆਂ ਰਾਹੀਂ 15 ਜੁਲਾਈ ਤੱਕ ਸਮੂਹ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਰਪੋਰੇਟ ਪੱਖੀ ਚਾਰ ਕਿਰਤ ਕੋਡਾਂ, ਮਨਰੇਗਾ , ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉੱਥੇ ਹੀ ਸਮੂਹ ਸਕੀਮਾਂ ਨੂੰ ਲਾਗੂ ਕਰਨ ਲਈ ਕਾਗਜੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਇਹਨਾਂ ਦੱਸਿਆ ਕਿ ਜੇਕਰ ਕਿਰਤ ਵਿਭਾਗ ਦੇ ਅਧਿਕਾਰੀ, ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਤੋਂ ਨਾ ਜਾਗਿਆ ਤਾਂ ਜ਼ਿਲ੍ਹਾ ਪੱਧਰੀ ਕਨਵੈਂਸ਼ਨ ਕਰਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਵੱਲੋਂ ਜਲੰਧਰ ਵਿਖੇ ਉਸਾਰੀ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ 20 ਲੱਖ ਰੁਪਏ ਦੀ ਐਕਸਗਰੇਸ਼ੀਆ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ।












