ਸਮਾਰਟ ਸਿਟੀ ਮੋਹਾਲੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ: ਗਮਾਡਾ ਦੇ ਸੈਕਟਰ-88 ਵਿੱਚ ਥ੍ਰੀ-ਫੇਜ਼ ਬਿਜਲੀ ਨਹੀਂ, ਲੋਕਾਂ ਦੀ ਜਾਨ ਖ਼ਤਰੇ ਵਿੱਚ – ਹਰਦੇਵ ਸਿੰਘ ਉੱਭਾ

ਪੰਜਾਬ

ਮੋਹਾਲੀ, 9 ਜੁਲਾਈ ,ਬੋਲੇ ਪੰਜਾਬ ਬਿਊਰੋ:

ਭਾਜਪਾ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਸਮਾਰਟ ਸਿਟੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਗਮਾਡਾ ਦੇ ਸੈਕਟਰ-88 ਦੇ ਵਸਨੀਕਾਂ ਅਤੇ ਵਪਾਰੀਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੈਕਟਰ-88 ਵਿੱਚ ਅੱਜ ਵੀ ਕੇਵਲ ਸਿੰਗਲ-ਫੇਜ਼ ਬਿਜਲੀ ਕੁਨੈਕਸ਼ਨ ਹੀ ਉਪਲਬਧ ਹਨ, ਜਦਕਿ ਵਪਾਰਕ ਅਦਾਰਿਆਂ, ਸ਼ੋਅਰੂਮਾਂ ਅਤੇ ਹੋਰ ਸਥਾਪਨਾਵਾਂ ਲਈ ਥ੍ਰੀ-ਫੇਜ਼ ਬਿਜਲੀ ਬਹੁਤ ਜ਼ਰੂਰੀ ਹੈ। ਇਸ ਕਾਰਨ ਵਪਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਭਾ ਨੇ ਦੱਸਿਆ ਕਿ ਸੈਕਟਰ-88 ਦੀ ਮਾਰਕੀਟ ਵਿੱਚ ਕਈ ਥਾਵਾਂ ‘ਤੇ ਖੁੱਲ੍ਹੀਆਂ ਅਤੇ ਨੰਗੀਆਂ ਬਿਜਲੀ ਦੀਆਂ ਤਾਰਾਂ, ਗੈਰ-ਕਾਰਜਸ਼ੀਲ ਟਰਾਂਸਫਾਰਮਰ ਅਤੇ ਟੁੱਟੇ ਹੋਏ ਬਿਜਲੀ ਬਾਕਸ ਲੋਕਾਂ ਦੀ ਜਾਨ ਅਤੇ ਮਾਲ ਲਈ ਵੱਡਾ ਖ਼ਤਰਾ ਬਣੇ ਹੋਏ ਹਨ। ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਬਿਜਲੀ ਬੋਰਡ ਦੇ ਐਕਸੀਅਨ ਸਾਹਿਬ ਦੇ ਧਿਆਨ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਕਈ ਵਾਰ ਲਿਆਂਦਾ ਜਾ ਚੁੱਕਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਵਿਭਾਗ ਦੀ ਬੇਰੁਖ਼ੀ ਕਾਰਨ ਇਲਾਕੇ ਦੇ ਲੋਕ ਅਤੇ ਵਪਾਰੀ ਲਗਾਤਾਰ ਪ੍ਰੇਸ਼ਾਨ ਹਨ।
ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਫਾਇਰ NOC ਪ੍ਰਾਪਤ ਕਰਨ ਲਈ ਫਾਇਰ ਪੰਪ ਦਾ ਥ੍ਰੀ-ਫੇਜ਼ ਬਿਜਲੀ ਨਾਲ ਚੱਲਣਾ ਲਾਜ਼ਮੀ ਹੈ। ਜਦੋਂ ਸਰਕਾਰ ਅਤੇ ਬਿਜਲੀ ਵਿਭਾਗ ਹੀ ਥ੍ਰੀ-ਫੇਜ਼ ਬਿਜਲੀ ਦੀ ਸਹੂਲਤ ਉਪਲਬਧ ਨਹੀਂ ਕਰਵਾ ਰਹੇ, ਤਾਂ ਵਪਾਰੀਆਂ ਨੂੰ ਫਾਇਰ NOC ਕਿਵੇਂ ਮਿਲੇਗੀ? ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਪੰਜਾਬ ਸਰਕਾਰ, PSPCL ਅਤੇ ਗਮਾਡਾ ਤੋਂ ਮੰਗ ਕੀਤੀ ਕਿ ਸੈਕਟਰ-88,ਵਿੱਚ ਤੁਰੰਤ ਥ੍ਰੀ-ਫੇਜ਼ ਬਿਜਲੀ ਕੁਨੈਕਸ਼ਨ ਦੀ ਸਹੂਲਤ ਉਪਲਬਧ ਕਰਵਾਈ ਜਾਵੇ, ਖਰਾਬ ਟਰਾਂਸਫਾਰਮਰਾਂ ਨੂੰ ਬਦਲਿਆ ਜਾਵੇ,ਵਾਰਡ ਨੰਬਰ 41 ਦੇ ਸੈਕਟਰ 86 ਪਿੰਡ ਸੰਭਾਲਕੀ, ਨਾਨੂੰ ਮਾਜਰਾ ਸੈਕਟਰ 88 ਵਿੱਚ ਖੁੱਲ੍ਹੀਆਂ ,ਨੰਗੀਆਂ ਬਿਜਲੀ ਤਾਰਾਂ ਅਤੇ ਟੁੱਟੇ ਬਿਜਲੀ ਬਾਕਸਾਂ ਦੀ ਤੁਰੰਤ ਮੁਰੰਮਤ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਵਸਨੀਕਾਂ ਅਤੇ ਵਪਾਰੀਆਂ ਨਾਲ ਮਿਲ ਕੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਨ ਲਈ ਸਾਨੂੰ ਮਜਬੂਰ ਹੋਣਾ ਪਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।