ਅਫਸਰ ਗੱਪਾਂ ਮਾਰਨੀਆਂ ਤੇ ਝੂਠ ਬੋਲਣਾ ਬੰਦ ਕਰਨ : ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ

ਚੰਡੀਗੜ੍ਹ, 10 ਜੁਲਾਈ, ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਵਣ ਮਹੋਤਸਵ ਸਮਾਰੋਹ ਦੌਰਾਨ ਅਧਿਕਾਰੀਆਂ ‘ਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ ਹਰ ਸਾਲ, ਵਿਭਾਗ ਇੱਕ ਲੱਖ ਤੋਂ ਦੋ ਕਰੋੜ ਤੱਕ ਦੇ ਵੱਡੀ ਗਿਣਤੀ ਵਿੱਚ ਪੌਦੇ ਲਗਾਉਣ ਦਾ ਦਾਅਵਾ ਕਰਦਾ ਹੈ – ਪਰ ਜੇਕਰ ਕੋਈ ਅਸਲ ਵਿੱਚ ਉਨ੍ਹਾਂ ਸਾਰਿਆਂ ਦੀ ਗਿਣਤੀ ਕਰੇ, ਤਾਂ ਇੱਕ ਇੰਚ ਵੀ ਜ਼ਮੀਨ ਖਾਲੀ ਨਹੀਂ ਰਹੇਗੀ।

ਕਟਾਰੀਆ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੱਪਾਂ ਮਾਰਨੀਆਂ ਤੇ ਝੂਠ ਬੋਲਣਾ ਬੰਦ ਕਰੋ, ਵਧਾ ਚੜ੍ਹਾ ਕੇ ਬੋਲਣਾ ਸਾਡੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਨਮਾਨ ਮਿਲ ਜਾਂਦਾ ਹੈ , ਪਰ ਪਹਾੜੀ ਨੰਗੇ ਦਾ ਨੰਗਾਂ ਹੀ ਰਹਿੰਦਾ ਹੈ। ਜਦੋਂ ਕਟਾਰੀਆ ਨੇ ਇਹ ਟਿੱਪਣੀਆਂ ਕੀਤੀਆਂ ਤਾਂ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਚਿਹਰਿਆਂ ‘ਤੇ ਸ਼ਰਮਿੰਦਗੀ ਸਾਫ਼ ਦਿਖਾਈ ਦੇ ਰਹੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।