ਮੋਹਾਲੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਕੀਤਾ ਜਾ ਰਿਹਾ ਹੈ ਸਥਾਈ ਹੱਲ : ਕੁਲਵੰਤ ਸਿੰਘ
ਮੋਹਾਲੀ 11 ਜੁਲਾਈ,ਬੋਲੇ ਪੰਜਾਬ ਬਿਊਰੋ :
ਅੱਜ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ, ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ ਵੱਖ – ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ- ਮਾਲਵਿੰਦਰ ਸਿੰਘ ਕੰਗ ਵੱਲੋਂ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ- ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਭਰ ਵਿੱਚ ਵੱਖ-ਵੱਖ ਪਾਰਟੀਆਂ ਦੇ ਅਤੇ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਜੁੜ ਰਹੇ ਹਨ, ਤਾਂ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਲੋਕਾਂ ਦੇ ਕੰਮ ਕਰਵਾ ਸਕਣ, ਅਤੇ ਆਪੋ- ਆਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾ ਕੇ ਆਪਣੀ ਜਿੰਮੇਵਾਰੀ ਨਿਭਾ ਸਕਣ, ਤਾਂ ਕਿ ਉਹ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਸਕਣ, ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਅਤੇ ਨੁਮਾਇੰਦੇ ਦੇ ਵੱਲੋਂ ਕਿਸੇ ਵੀ ਕੌਂਸਲਰ ਦੇ ਨਾਲ ਪੰਜਾਬ ਭਰ ਵਿੱਚ ਕੋਈ ਧੱਕੇਸ਼ਾਹੀ ਜਾਂ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ, ਸਗੋਂ ਲੋਕੀ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ਼੍ਰੀ ਕੰਗ ਕਿਹਾ ਕਿ ਕਾਂਗਰਸ ਦੇ ਵਿੱਚ ਅਨੁਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਕਾਂਗਰਸੀਆਂ ਦੇ ਵਿੱਚ ਸਿਰਫ ਅਤੇ ਸਿਰਫ ਕੁਰਸੀ ਦੀ ਦੌੜ ਹੈ, ਸੂਬੇ ਦੇ ਕਾਂਗਰਸੀਆਂ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ, ਮੋਹਾਲੀ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਸਬੰਧੀ ਗੱਲ ਕਰਦੇ ਹੋਏ ਸ੍ਰੀ ਕੰਗ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਪਹਿਲਾਂ ਹੀ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਸੰਜੀਦਗੀ ਨਾਲ ਯਤਨ ਕੀਤੇ ਜਾ ਰਹੇ ਹਨ , ਅਤੇ ਹਲਕਾ ਮੋਹਾਲੀ ਅਧੀਨ ਪੈਂਦੇ ਸ਼ਹਿਰ ਦੇ ਖੇਤਰ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਰੱਖਿਆ ਗਿਆ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਕੰਗ ਨੇ ਕਿਹਾ ਕਿ ਐਸ. ਆਈ.ਆਰ.ਦੇ ਵਿੱਚ ਸਭਨਾ ਕੌਂਸਲਰ, ਸਰਪੰਚਾਂ ਨੂੰ ਖੁਦ ਦਿਲਚਸਪੀ ਲੈ ਕੇ ਇਸ ਐਕਸਰਸਾਈਜ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਡੀ ਵਾਰ-ਵਾਰ ਲੋਕਾਂ ਨੂੰ ਅਪੀਲ ਹੈ ਕਿ ਉਹਨਾਂ ਦੀ ਕਿਸੇ ਵੀ ਸੂਰਤ ਵਿੱਚ ਵੋਟ ਬਣਨ ਤੋਂ ਨਾ ਰਹਿ ਸਕੇ ਅਤੇ ਕੋਈ ਵੀ ਗਲਤ ਵੋਟ- ਵੋਟਰ ਲਿਸਟ ਦੇ ਵਿੱਚ ਸ਼ਾਮਿਲ ਨਾ ਹੋ ਸਕੇ, ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਸਬੰਧੀ ਸਮਾਗਮਾਂ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਜੋ- ਜੋ ਵੀ ਮੰਗਾਂ ਸਥਾਨਕ ਕੌਂਸਲਰਾਂ ਦੇ ਵੱਲੋਂ ਉਹਨਾਂ ਸਾਹਮਣੇ ਰੱਖੀਆਂ ਗਈਆਂ ਹਨ, ਉਹਨਾਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਪਰੂਨਿੰਗ ਮਸ਼ੀਨ ਜਲਦੀ ਹੀ ਮੋਹਾਲੀ ਪਹੁੰਚ ਜਾਵੇਗੀ ਅਤੇ ਵਿਰੋਧੀ ਜਿਹੜੇ ਲੋਕਾਂ ਨੇ ਇਸ ਮਸ਼ੀਨ ਨੂੰ ਲੰਮੇ ਸਮੇਂ ਤੋਂ ਮੋਹਾਲੀ ਪਹੁੰਚਣ ਤੋਂ ਰੋਕ ਰੱਖਿਆ ਸੀ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਚੱਲ ਜਾਵੇਗਾ ਕਿ ਕਿਸ ਤਰ੍ਹਾਂ ਸ਼ਹਿਰ ਦੀ ਸਫਾਈ ਅਤੇ ਹੋਰ ਜਰੂਰੀ ਕੰਮ ਸਮੇਂ ਸਿਰ ਨੇਪਰੇ ਚੜਦੇ ਹਨ, ਕਿਉਂਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਕਦੇ ਵੀ ਮੋਹਾਲੀ ਦੇ ਲੋਕਾਂ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਸਗੋਂ ਆਪਣੇ ਨਿਜੀ ਰੁਝੇਵਿਆਂ ਦੇ ਵੱਲ ਹੀ ਆਪਣਾ ਧਿਆਨ ਬਣਾਈ ਰੱਖਿਆ, ਉਹਨਾਂ ਕਿਹਾ ਕਿ ਅੱਜ ਪਾਣੀ ਦੇ ਟੈਂਕਰ ਇਨਵਾਇਰਮੈਂਟ ਨਾਲ ਸੰਬੰਧਿਤ ਟੀਮ ਨੂੰ ਸੌਂਪੇ ਗਏ ਹਨ, ਤਾਂ ਕਿ ਉਹ ਬੂਟਿਆਂ ਦਾ ਪਾਲਣ- ਪੋਸ਼ਣ ਸਹੀ ਢੰਗ ਨਾਲ ਕਰ ਸਕਣ, ਉਹਨਾਂ ਦੱਸਿਆ ਕਿ ਮਾਲਵਿੰਦਰ ਸਿੰਘ ਕੰਗ -ਮੈਂਬਰ ਪਾਰਲੀਮੈਂਟ ਦੇ ਅਖਤਿਆਰੀ ਕੋਟੇ ਵਿੱਚੋਂ ਸੋਲਰ ਲਾਈਟਾਂ ਅਤੇ ਹੋਰ ਕੰਮਾਂ ਦੇ ਲਈ ਗਰਾਂਟਾਂ ਦੇ ਗੱਫੇ ਹਲਕੇ ਵਿੱਚ ਸੌਂਪੇ ਗਏ ਹਨ ਅਤੇ ਮੈਂ ਇਸ ਗੱਲ ਦੇ ਲਈ ਮਾਲਵਿੰਦਰ ਸਿੰਘ ਕੰਗ ਹੋਰਾਂ ਦਾ ਧੰਨਵਾਦ ਵੀ ਕਰਦਾ ਹਾਂ , ਜਿਨਾਂ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਗਰਾਂਟਾਂ ਮੈਂਬਰ ਪਾਰਲੀਮੈਂਟ ਦੇ ਖਾਤੇ ਵਿੱਚੋਂ ਆਉਣਗੀਆਂ, ਜਿਨਾਂ ਨਾਲ ਜਿੱਥੇ ਸਰਬਪੱਖੀ ਵਿਕਾਸ ਹੋਰ ਤੇਜ਼ ਹੋਵੇਗਾ, ਉੱਥੇ ਲੋਕਾਂ ਦੇ ਚਿਰਕੋਣੇ ਮਸਲਿਆਂ ਦਾ ਵੀ ਸਥਾਈ ਹੱਲ ਸੰਭਵ ਹੋ ਸਕੇਗਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਪਿੰਡ ਕੁਰੜਾ ਵਿਖੇ -ਮੈਂਬਰ ਪਾਰਲੀਮੈਂਟ ਦੇ ਅਖਤਿਆਰੀ ਕੋਟੇ ਵਿੱਚੋਂ ਆਰ.ਸੀ.ਸੀ. ਬੈਂਚ ਲਗਵਾਏ ਗਏ ਅਤੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ 5 ਲੱਖ ਰੁਪਏ ਪੰਚਾਇਤੀ ਘਰ ਲਈ ਜਾਰੀ ਕੀਤੇ ਗਏ, ਇਸ ਤੋਂ ਇਲਾਵਾ ਪਿੰਡ ਪੱਤੋਂ ਵਿਖੇ ਮੈਂਬਰ ਪਾਰਲੀਮੈਂਟ ਅਖਤਿਆਰੀ ਫੰਡ ਦੇ ਵਿੱਚੋਂ ਸੋਲਰ ਲਾਈਟਾਂ ਲਗਵਾਈਆਂ ਗਈਆਂ, ਅਤੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ 3 ਲੱਖ ਰੁਪਏ ਸਰਟੀਟ ਲਾਈਟਾਂ ਦੇ ਲਈ ਜਾਰੀ ਕੀਤੇ ਗਏ, ਇਸੇ ਤਰ੍ਹਾਂ 4 ਲੱਖ ਰੁਪਏ ਜਲਦੀ ਹੀ ਸਟਰੀਟ ਲਾਈਟਾਂ ਦੇ ਲਈ ਹੋਰ ਜਾਰੀ ਕੀਤੇ ਜਾਣਗੇ, ਪਿੰਡ ਪੱਤੋ ਵਿਖੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਆਂਗਣਵਾੜੀ ਸੈਂਟਰ ਦੇ ਲਈਪ 5 ਲੱਖ ਰੁਪਏ ਦੀ ਰਾਸ਼ੀ ਜਲਦੀ ਹੀ ਜਾਰੀ ਹੋ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪਿੰਡ ਗੋਬਿੰਦਗੜ੍ਹ ਵਿਖੇ ਮੈਂਬਰ ਪਾਰਲੀਮੈਂਟ ਦੇ ਅਖਤਿਆਰੀ ਕੋਟੇ ਦੇ ਵਿੱਚੋਂ ਸੋਲਰ ਲਾਈਟਾਂ ਦੇ ਲਈ 1.91 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ, ਜਦਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ 4 ਲੱਖ ਰੁਪਏ ਸਟਰੀਟ ਲਾਈਟਾਂ ਦੇ ਲਈ ਅਤੇ ਮੋੜਾ ਦੇ ਸ਼ੀਸ਼ੇ (ਕੌਣਕੇਵ ਮਿਰਰ) ਲਈ ਜਾਰੀ ਕੀਤੇ ਗਏ, ਇਸੇ ਤਰਹਾਂ ਰੰਗਲਾ ਪੰਜਾਬ ਸਕੀਮ ਦੇ ਤਹਿਤ ਹੀ 5 ਲੱਖ ਰੁਪਏ ਜਨਰਲ ਧਰਮਸ਼ਾਲਾ ਦੇ ਲਈ ਅਤੇ 3 ਲੱਖ ਰੁਪਏ ਹੋਰ ਸਟਰੀਟ ਲਾਈਟਾਂ ਦੇ ਲਈ ਜਲਦੀ ਹੀ ਜਾਰੀ ਕਰਨ ਤੇ ਜਾਣਗੇ, ਉਹਨਾਂ ਦੱਸਿਆ ਕਿ ਪਿੰਡ ਲਾਂਡਰਾਂ ਵਿਖੇ ਸੋਲਰ ਲਾਈਟਾਂ ਦੇ ਲਈ ਇੱਕ ਪੁਆਇੰਟ 1.99 ਲੱਖ ਜਾਰੀ ਕੀਤੇ ਗਏ, ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ- ਹਰਪਾਲ ਸਿੰਘ ਚੰਨਾ, ਸਾਬਕਾ ਸਰਪੰਚ ਤੇ ਸੀਨੀਅਰ ਨੇਤਾ ਆਮ ਆਦਮੀ ਪਾਰਟੀ- ਅਵਤਾਰ ਸਿੰਘ ਮੌਲੀ, ਜਸਪਾਲ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ ਵੀ ਹਾਜਰ ਸਨ











