ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ‘ਚ ਧੱਕਿਆ! 1,000 ਕਰੋੜ ਦੇ ਨਵੇਂ ਕਰਜ਼ੇ ਦੀ ਨੋਟੀਫਿਕੇਸ਼ਨ ਨੇ ਖੋਲੀ ਪੋਲ- ਭਾਜਪਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 12 ਜੁਲਾਈ ,ਬੋਲੇ ਪੰਜਾਬ ਬਿਊਰੋ;

ਭਾਰਤੀ ਜਨਤਾ ਪਾਰਟੀ (BJP) ਪੰਜਾਬ ਦੇਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਨੂੰ ਦੋਸ਼ ਲਗਾਇਆ
ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਲਗਾਤਾਰ ਕਰਜ਼ਾ ਲੈ ਕੇਪੰਜਾਬ ਨੂੰ ਡੂੰਘੇਵਿੱਤੀ ਸੰਕਟ ਵਿੱਚ ਧੱਕ
ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੇ “ਰੰਗਲਾ ਪੰਜਾਬ” ਦੇਸੁਪਨੇ ਨੂੰ “ਕੰਗਾਲ ਪੰਜਾਬ” ਵਿੱਚ ਬਦਲ ਦਿੱਤਾ ਹੈ।
ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇਵਿੱਤ ਵਿਭਾਗ ਵੱਲੋਂ 10 ਜੁਲਾਈ 2026 ਨੂੰ 7.55% ਪੰਜਾਬ ਐਸਜੀਐਸ 2033 ਦੇਮੁੜ ਜਾਰੀਕਰਨ
ਰਾਹੀਂ ਹੋਰ ₹1,000 ਕਰੋੜ ਦਾ ਕਰਜ਼ਾ ਲੈਣ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੇ ਜਾ ਰਹੇਮਜ਼ਬੂਤ
ਮਾਲੀਆ ਵਾਧੇਦੇਦਾਵਿਆਂ ਦੀ ਪੋਲ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਚੀਮਾ ਅਕਸਰ ਪ੍ਰੈਸ ਕਾਨਫਰੰਸਾਂ ਅਤੇ ਸਰਕਾਰੀ ਬਿਆਨਾਂ ਵਿੱਚ ਜੀਐਸਟੀ,
ਵੈਟ ਅਤੇ ਆਬਕਾਰੀ ਮਾਲੀਏ ਵਿੱਚ ਵਾਧੇਦੇਦਾਅਵੇਕਰਦੇਹਨ, ਪਰ ਸਰਕਾਰ ਵੱਲੋਂ ਵਾਰ-ਵਾਰ ਲਿਆ ਜਾ ਰਿਹਾ ਕਰਜ਼ਾ ਕੁਝ ਹੋਰ ਹੀ ਹਕੀਕਤ
ਬਿਆਨ ਕਰਦਾ ਹੈ।
ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਕਰਜ਼ਿਆਂ ਦਾ ਰਿਕਾਰਡ ਹੀ ਅਸਲ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ 2022-23 ਦੌਰਾਨ
ਆਮ ਆਦਮੀ ਪਾਰਟੀ ਸਰਕਾਰ ਨੇ ਲਗਭਗ ₹24,000 ਕਰੋੜ, 2023-24 ਵਿੱਚ ਕਰੀਬ ₹28,000 ਕਰੋੜ ਅਤੇ 2024-25 ਵਿੱਚ ₹34,201
ਕਰੋੜ ਦਾ ਕਰਜ਼ਾ ਲਿਆ। ਸਾਲ 2025-26 ਦੌਰਾਨ ਜਨਵਰੀ ਤੱਕ ਸਰਕਾਰ ਪਹਿਲਾਂ ਹੀ ₹20,770 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਚੁੱਕੀ ਚੁੱ ਸੀ,
ਜਦਕਿ ਪੂਰੇਵਿੱਤੀ ਸਾਲ ਲਈ ₹49,900 ਕਰੋੜ ਕਰਜ਼ਾ ਲੈਣ ਦੀ ਯੋਜਨਾ ਬਣਾਈ ਗਈ ਸੀ।

ਹੁਣਹੁ ਇਸ ਵਿੱਚ ਇੱਕ ਹੋਰ ₹1,000 ਕਰੋੜ ਦਾ ਨਵਾਂ ਕਰਜ਼ਾ ਵੀ ਸ਼ਾਮਲ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਕੁੱਲ ਬਕਾਇਆ
ਕਰਜ਼ਾ ਸਾਲ 2022 ਵਿੱਚ ਲਗਭਗ ₹2.82 ਲੱਖ ਕਰੋੜ ਸੀ, ਜੋਵੱਧ ਕੇਕਰੀਬ ₹4.17 ਲੱਖ ਕਰੋੜ ਹੋਗਿਆ ਹੈ। ਅਨੁਮਾਨ ਹੈਕਿ 2026-27
ਤੱਕ ਇਹ ਵੱਧ ਕੇਕਰੀਬ ₹4.48 ਲੱਖ ਕਰੋੜ ਤੱਕ ਪਹੁੰਚਹੁੰ ਸਕਦਾ ਹੈ।
“ਜੇਕਰ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਲਗਾਤਾਰ ਮਾਲੀਆ ਵਧਿਆ ਹੈ, ਤਾਂ ਫਿਰ ਸਰਕਾਰ ਵਾਰ-ਵਾਰ ਨਵਾਂ ਕਰਜ਼ਾ ਲੈਣ ਲਈ
ਬਾਜ਼ਾਰ ਦਾ ਰੁਖਰੁ ਕਿਉਂ ਕਰ ਰਹੀ ਹੈ?” ਢਿੱਲੋਂ ਨੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਲਗਾਤਾਰ ਲਿਆ ਜਾ ਰਿਹਾ ਕਰਜ਼ਾ ਸੂਬੇਦੀ ਅਰਥਵਿਵਸਥਾ ਨੂੰ
ਮਜ਼ਬੂਤ ਕਰਨ ਦੀ ਬਜਾਏ ਆਉਣ ਵਾਲੀਆਂ ਪੀੜ੍ਹੀ ਆਂ ‘ਤੇ ਕਰਜ਼ੇਦਾ ਬੋਝ ਪਾ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।