ਚੰਡੀਗੜ੍ਹ, 13 ਜੁਲਾਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406, 22 ਬੀ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ , ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਅੰਦਰ ਸਫਾਈ ਸੇਵਕਾਂ ਦੀ 8 ਜੁਲਾਈ ਤੋਂ ਚਲ ਰਹੀ ਹੜਤਾਲ ਦਾ ਉਹਨਾਂ ਦੀ ਫੈਡਰੇਸ਼ਨ ਪੂਰਨ ਰੂਪ ਵਿੱਚ ਲਗਾਤਾਰ ਸਮਰਥਨ ਕਰ ਰਹੀ ਹੈ ਅਤੇ ਹੜਤਾਲੀ ਸਫਾਈ ਸੇਵਕਾਂ ਵਲੋਂ ਹੜਤਾਲ ਦੌਰਾਨ ਕੀਤੇ ਜਾ ਰਹੇ ਐਕਸ਼ਨਾਂ ਵਿੱਚ ਵੀ ਸ਼ਮੂਲੀਅਤ ਕਰ ਰਹੀ ਹੈ। ਆਗੂਆਂ ਆਖਿਆ ਕੁਝ ਵਿਅਕਤੀਆਂ ਵੱਲੋਂ ਸਾਡੀ ਫੈਡਰੇਸ਼ਨ ਦਾ ਨਾਮ ਵਰਤ ਕੇ ਹੜਤਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦਾ ਅਸੀਂ ਪੂਰਨ ਰੂਪ ਵਿੱਚ ਖੰਡਨ ਕਰਦੇ ਹਾਂ ਅਤੇ ਇਹ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਹੜਤਾਲ ਵਿਰੋਧੀ ਵਿਅਕਤੀਆਂ ਦਾ ਸਾਡੀ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ। ਉਕਤ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਰੱਖਦਿਆ ਆਖਿਆ ਕਿ ਅਸੀਂ ਜਿੱਥੇ ਪੰਜਾਬ ਦੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਹੜਤਾਲ ਦਾ ਸਮਰਥਨ ਕਰਨ , ਉਥੇ ਸਮੂਹ ਸਫਾਈ ਕਰਮਚਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਜੋ ਸਫਾਈ ਕਰਮਚਾਰੀ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ 8 ਜੁਲਾਈ ਤੋਂ ਹੜਤਾਲ ਤੇ ਬੈਠੇ ਹਨ ਉਹ ਵੀ ਇਹਨਾਂ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਤਾਂ ਜੋ ਪੰਜਾਬ ਸਰਕਾਰ ਅਤੇ ਲੋਕਲ ਬਾਡੀ ਮਹਿਕਮੇ ਦੀ ਮੈਨੇਜਮੈਂਟ ਵਲੋਂ ਮਨੀਆ ਮੰਗਾਂ ਨੂੰ ਵਿਸ਼ਾਲ ਏਕਤਾ ਅਤੇ ਸਾਂਝੇ ਘੋਲਾਂ ਰਾਹੀਂ ਮਨਾਇਆ ਜਾ ਸਕੇ। ਉਕਤ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਲੋਕਲ ਬਾਡੀ ਦੀ ਮੈਨੇਜਮੈਂਟ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਦੋ ਧਿਰੀ ਗੱਲਬਾਤ ਰਾਹੀਂ ਮਨੀਆ ਮੰਗਾਂ ਨੂੰ ਲਾਗੂ ਕਰੇ।












