ਚੰਡੀਗੜ੍ਹ, 17 ਜੁਲਾਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਮਨਰੇਗਾ ਮੁਲਾਜ਼ਮਾਂ ਤੇ ਪਟਿਆਲਾ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੌਜੂਦਾ ਆਮ ਆਦਮੀਆਂ ਦੀ ਸਰਕਾਰ ਨੇ ਦਮਨਕਾਰੀ ਦੇ ਸਾਰੇ ਹੱਦਾਂ-ਬੰਨੇ ਟੱਪ ਗਈ ਹੈ ਅਤੇ ਸੰਘਰਸ਼ ਕਰਦੇ ਪੰਜਾਬ ਵਾਸੀਆਂ ਤੇ ਅੰਗਰੇਜਾਂ ਅਤੇ ਮੁਗਲਾਂ ਨਾਲੋਂ ਵੀ ਵੱਧ ਤਸ਼ੱਦਦ ਕਰ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਮੁੱਖ ਮੰਤਰੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰਾਂ ਨੂੰ ਸਵਾਲ ਪੁੱਛਣ ਦੀ ਗੱਲ ਕਿਹਾ ਕਰਦਾ ਸੀ ਪ੍ਰੰਤੂ ਹੁਣ ਸੱਤਾ ਦਾ ਨਸ਼ਾ ਚੜਦਿਆਂ ਹੀ ਆਪਣੀ ਸਰਕਾਰ ਤੇ ਸਵਾਲ ਕਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜੇਲਾਂ ਅੰਦਰ ਡੱਕਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਮੁਫਤ ਦੀਆਂ ਬੇਲੋੜੀਆਂ ਖੇਰਾਤਾਂ ਵੰਡੀਆਂ ਜਾ ਰਹੀਆਂ ਹਨ ਅਤੇ ਪੰਜਾਬ ਜਿਹੇ ਖੁਸ਼ਹਾਲ ਸੂਬੇ ਨੂੰ ਕਰਜਾਈ ਬਣਾਇਆ ਜਾ ਰਿਹਾ ਹੈ।ਕੱਥੇਬੰਦੀ ਦੇ ਆਗੂਆਂ ਕਰਮਜੀਤ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਚਾਹਲ ਨੇ ਕਿਹਾ ਕਿ ਆਪਣੀਆਂ ਸੇਵਾਵਾਂ ਨੂੰ ਪੱਕੇ ਕਰਵਾਉਣ ਅਤੇ ਪਿਛਲੇ ਅੱਠ ਮਹੀਨਿਆਂ ਦੀ ਬਕਾਇਆ ਤਨਖਾਹ ਪ੍ਰਾਪਤ ਕਰਨ ਲਈ ਕੀਤੇ ਗਏ ਇਸ ਸ਼ਾਤਮਈ ਸੰਘਰਸ਼ ਤੇ ਪੇੰਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਇਸ਼ਾਰੇ ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਕਾਲੇ ਦੌਰ ਝਲਕ ਦਿਖਾਉਂਦਾ ਹੈ। ਆਗੂਆਂ ਨੇ ਕਿਹਾ ਕਿ ਇਹ ਲਾਠੀਚਾਰਜ, ਪਾਣੀ ਦੀਆਂ ਬੌਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਇਸ ਤਰ੍ਹਾਂ ਦਾਗੇ ਗਏ ਜਿਵੈ ਕਿ ਇਹ ਦੇਸ਼ ਤੇ ਕਬਜਾ ਕਰਨ ਆ ਰਹੇ ਹੋਣ। ਪੁਲਿਸ ਦੇ ਇਸ ਗੁੰਡਾਗਰਦੀ ਦੇ ਨਾਚ ਕਾਰਣ ਬਹੁਤ ਸਾਰੇ ਮੁਲਾਜ਼ਮਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਕਈ ਬੇਹੋਸ਼ ਵੀ ਹੋ ਗਏ ਹਨ। ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਅਧਿਕਾਰੀ ਨੂੰ ਫੌਰੀ ਤੌਰ ਤੇ ਬਰਖਾਸਤ ਕੀਤਾ ਜਾਵੇ ਅਤੇ ਸਖਤ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਕੁਝ ਮਹੀਨੇ ਬਾਅਦ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਸਰਕਾਰ ਦੇ ਇਸ ਤਸ਼ੱਦਦ ਦਾ ਬਦਲਾ ਚੋਣਾਂ ਦੌਰਾਨ ਲਿਆ ਜਾਵੇਗਾ।ਇਸ ਮੌਕੇ ਉਪਰੋਕਤਾ ਆਗੂਆਂ ਤੋਂ ਇਲਾਵਾ ਗੁਰਬਿੰਦਰ ਸਿੰਘ, ਅਨਿਲ ਕੁਮਾਰ, ਕਿਸ਼ੋਰ ਚੰਦ ਗਾਜ, ਗੁਰਦੇਵ ਸਿੰਘ ਸਿੱਧੂ, ਕਰਮ ਸਿੰਘ, ਬੋਬਿੰਦਰ ਸਿੰਘ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਦਰਸ਼ਣ ਸਿੰਘ ਚੀਮਾ, ਜਤਿੰਦਰ ਕੁਮਾਰ, ਨਿਰਮਲੋਕ ਸਿੰਘ ਹੀਰਾ, ਬਲਵਿੰਦਰ ਸਿੰਘ ਭੁੱਟੋ, ਰਜਿੰਦਰ ਸਿੰਘ ਰਿਆੜ, ਜਸਵੀਰ ਸਿੰਘ ਸ਼ੀਰਾ, ਚਮਕੌਰ ਸਿੰਘ ਨਾਭਾ, ਕੁਲਦੀਪ ਵਾਲੀਆ, ਜਸਵਿੰਦਰ ਸੋਜਾ, ਰਜੇਸ਼ ਕੁਮਾਰ ਅਮਲੋਹ, ਲਖਵਿੰਦਰ ਸਿੰਘ ਖਾਨਪੁਰ, ਰਵੀ ਦੱਤ ਸ਼ਰਮਾ, ਸੁਖਦੇਵ ਚੰਗਾਲੀਵਾਲਾ, ਫੁਮਣ ਸਿੰਘ ਕਾਠਗੜ੍ਹ ਆਦਿ ਆਗੂ ਵੀ ਹਾਜਰ ਸਨ।












