ਪੱਤਰਕਾਰ ਤੱਗੜ ਗ੍ਰਿਫ਼ਤਾਰੀ ਮਾਮਲਾ: ਹਾਈਕੋਰਟ ਵੱਲੋਂ SIT ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ

ਪੰਜਾਬ

ਮੋਹਾਲੀ 17 ਜੁਲਾਈ ,ਬੋਲੇ ਪੰਜਾਬ ਬਿਊਰੋ;

ਪੱਤਰਕਾਰ ਰਾਜਿੰਦਰ ਸਿੰਘ ਤੱਗੜ (ਵੈੱਬ ਚੈਨਲ ‘ਪੰਜਾਬ ਦਸਤਾਵੇਜ਼’) ਵੱਲੋਂ ਮੋਹਾਲੀ ਪੁਲਿਸ ਖ਼ਿਲਾਫ਼ ਦਾਇਰ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਸੁਦੀਪਤੀ ਸ਼ਰਮਾ ਨੇ ਤਤਕਾਲੀ ਐਸ.ਐਸ.ਪੀ. ਸੰਦੀਪ ਗਰਗ ਵੱਲੋਂ ਗਠਿਤ ਕੀਤੀ ਗਈ ਐਸ.ਆਈ.ਟੀ. (SIT) ਦੇ ਮੈਂਬਰ ਪੰਜ ਪੁਲਿਸ ਅਧਿਕਾਰੀਆਂ ਨੂੰ ਮਾਣਹਾਨੀ ਦੇ ਦੋਸ਼ੀ ਵਜੋ ਧਿਰ ਬਣਾਉਣ ਦੇ ਹੁਕਮ ਦਿੱਤੇ ਹਨ।

ਮਾਣਹਾਨੀ ਦੇ ਦੋਸ਼ੀਆਂ ਵਜੋਂ ਸ਼ਾਮਲ ਕੀਤੇ ਗਏ ਅਧਿਕਾਰੀਆਂ ਵਿੱਚ ਤੁਸ਼ਾਰ ਗੁਪਤਾ ਆਈ.ਪੀ.ਐਸ. (IPS), ਤਤਕਾਲੀ ਐਸ.ਪੀ. (ਹੁਣ ਐਸ.ਐਸ.ਪੀ. ਨਵਾਂਸ਼ਹਿਰ), ਮੋਹਿਤ ਅਗਰਵਾਲ, ਤਤਕਾਲੀ ਡੀ.ਐਸ.ਪੀ. ਮੁੱਲਾਂਪੁਰ (ਹੁਣ ਐਸ.ਪੀ. ਮੋਹਾਲੀ), ਗੁਰਸ਼ੇਰ ਸੰਧੂ, ਤਤਕਾਲੀ ਡੀ.ਐਸ.ਪੀ. ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ (ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਸਮੇਤ ਤਿੰਨ ਐਫ.ਆਈ.ਆਰਜ਼ ਵਿੱਚ ਹੁਣ ਭਗੌੜਾ ਹੈ), ਸੁਖਵੀਰ ਸਿੰਘ, ਇੰਸਪੈਕਟਰ ਅਤੇ ਤਤਕਾਲੀ ਐਸ.ਐਚ.ਓ. ਫੇਜ਼ 1 ਥਾਣਾ ਮੋਹਾਲੀ, ਅਤੇ ਸ਼ਿਵ ਕੁਮਾਰ, ਇੰਸਪੈਕਟਰ (ਸੇਵਾਮੁਕਤ) ਸ਼ਾਮਲ ਹਨ। ਜੱਜ ਨੇ ਟਿੱਪਣੀ ਕੀਤੀ ਕਿ ਸੰਮਨ ਐਸ.ਆਈ.ਟੀ. ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ‘ਦਸਤੀ’ ਦਿੱਤੇ ਜਾਣ, ਜਿਨ੍ਹਾਂ ਨੇ ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ 26 ਅਪ੍ਰੈਲ 2024 ਨੂੰ ਰਾਜਿੰਦਰ ਸਿੰਘ ਤੱਗੜ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ।ਜਸਟਿਸ ਸੁਦੀਪਤੀ ਸ਼ਰਮਾ ਨੇ ਖੁੱਲ੍ਹੀ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਨਿਆਂਇਕ ਮੈਜਿਸਟ੍ਰੇਟਾਂ ਨੂੰ ਵੀ ਵੱਖਰੇਤੌਰ ‘ਤੇ ਆਪਣੇ ਵਿਵਹਾਰ ਦਾ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਵੇਗਾ, ਜਿਨ੍ਹਾਂ
ਨੇ ਨਾ ਸਿਰਫ਼ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਬਲਕਿ ਇਸ ਨੂੰ 9 ਦਿਨਾਂ ਲਈ ਵਧਾ ਵੀ ਦਿੱਤਾ। ਉਨ੍ਹਾਂ ਨੇ ਸਰਕਾਰੀ ਪੱਖ ਦੀਆਂ ਪੁਲਿਸ ਰਿਮਾਂਡ ਵਧਾਉਣ ਦੀਆਂ ਵਾਰ-ਵਾਰ ਕੀਤੀਆਂ ਮੰਗਾਂ
ਨੂੰ ਸਵੀਕਾਰ ਕਰਨ ਤੋਂ ਪਹਿਲਾਂ ਆਪਣੇ ਨਿਆਂਇਕ ਦਿਮਾਗ ਦੀ ਵਰਤੋਂ ਨਹੀਂ ਕੀਤੀ, ਜਿਸ ਨਾਲ ਭਾਰਤ ਦੇਸੰਵਿਧਾਨ ਦੀ ਉਲੰਘਣਾ ਹੋਈ, ਜੋਆਪਣੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ
ਅਤੇ ਜੀਵਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ।
ਤਤਕਾਲੀ ਡਿਊਟੀ ਜੁਡੀਸ਼ੀਅਲ ਮੈਜਿਸਟ੍ਰੇਟ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੱਤਰਕਾਰ ਤੱਗੜ ਦਾ ਪੁਲਿਸ ਰਿਮਾਂਡ ਦਿੱਤਾ ਸੀ, ਸੋਨਾਲੀ ਸਿੰਘ ਸਨ; ਬਾਅਦ ਵਿੱਚ, ਅਗਲੀਆਂ ਸੁਣਵਾਈਆਂ
ਦੌਰਾਨ, ਤਤਕਾਲੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਮੋਹਾਲੀ (ਸੀ.ਜੇ.ਐਮ.) ਅਨੀਸ਼ ਗੋਇਲ ਨੇ ਦੇਸ਼ ਦੀ ਸਰਵਉੱਚਉੱ ਅਦਾਲਤ (ਸੁਪਰੀਮ ਕੋਰਟ) ਦੇਨਿਰਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰਦੇ
ਹੋਏ, ਕੁੱਲ 9 ਦਿਨਾਂ ਲਈ ਪੁਲਿਸ ਰਿਮਾਂਡ ਵਧਾ ਦਿੱਤਾ ਸੀ। ਜੱਜ ਨੇ ਹੁਕਮਹੁ ਦਿੱਤਾ ਕਿ ਰਵਾਇਤੀ ਪ੍ਰਕਿਰਿਆ ਤੋਂ ਇਲਾਵਾ, ਸਾਰੇਦੋਸ਼ੀਆਂ ਨੂੰ ਸੰਮਨ ‘ਦਸਤੀ’ (ਨਿੱਜੀ ਤੌਰ ‘ਤੇ) ਵੀ ਭੇਜੇਜਾਣ।
ਪਟੀਸ਼ਨਕਰਤਾ ਰਾਜਿੰਦਰ ਸਿੰਘ ਤੱਗੜ ਵੱਲੋਂ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸਰਬਜੋਤ ਸਿੰਘ ਚੀਮਾ ਪੇਸ਼ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।