Commonwealth Games 2026 ਵੇਟਲਿਫਟਰ ਰਿਸ਼ੀਕਾਂਤ ਸਿੰਘ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਤਗਮਾ

ਨੈਸ਼ਨਲ ਪੰਜਾਬ

ਨਵੀ ਦਿੱਲੀ, 26 ਜੁਲਾਈ ,ਬੋਲੇ ਪੰਜਾਬ ਬਿਊਰੋ;

ਰਾਸ਼ਟਰਮੰਡਲ ਖੇਡਾਂ 2026 ਤੋਂ ਭਾਰਤ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ ਆਈ ਹੈ। ਭਾਰਤ ਦੇ 28 ਸਾਲਾ ਵੇਟਲਿਫ਼ਟਰ ਚਨੰਬਮ ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿੱਲੋ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਇਹ ਇਸ ਵਾਰ ਦੀਆਂ ਕਾਮਨਵੇਲਥ ਗੇਮਜ਼ ਵਿੱਚ ਭਾਰਤ ਦਾ ਕੁੱਲ ਦੂਜਾ ਮੈਡਲ ਹੈ।

ਚਨੰਬਮ ਰਿਸ਼ੀਕਾਂਤ ਸਿੰਘ ਨੇ ਕੁੱਲ 264 ਕਿੱਲੋ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਰਿਸ਼ੀਕਾਂਤ ਨੇ ਸਨੈਚ ਵਿੱਚ 121 ਕਿੱਲੋ ਅਤੇ ਕਲੀਨ ਐਂਡ ਜਰਕ ਵਿੱਚ 143 ਕਿੱਲੋ ਭਾਰ ਚੁੱਕਿਆ। ਮਲੇਸ਼ੀਆ ਦੇ ਅਨਿਕ ਕਸਦਾਨ ਨੇ 266 ਕਿੱਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਕੇਨੀਆ ਦੇ ਮਬੋਇਆ 260 ਕਿੱਲੋ ਨਾਲ ਤੀਜੇ ਸਥਾਨ ‘ਤੇ ਰਹੇ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਪੈਰਾ ਪਾਵਰਲਿਫ਼ਟਿੰਗ ਵਿੱਚ ਝੰਡੂ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਹੁਣ 1 ਸਿਲਵਰ ਅਤੇ 1 ਬਰੌਂਜ਼ ਨਾਲ ਮੈਡਲ ਤਾਲਿਕਾ ਵਿੱਚ 10ਵੇਂ ਸਥਾਨ ‘ਤੇ ਹੈ। ਆਸਟ੍ਰੇਲੀਆ 12 ਗੋਲਡ ਸਮੇਤ 23 ਮੈਡਲਾਂ ਨਾਲ ਪਹਿਲੇ ਨੰਬਰ ‘ਤੇ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।