ਮੋਹਾਲੀ ਸਿੱਖਿਆ ਬੋਰਡ ਅੱਗੇ ਲੱਗੇਗਾ ਪੱਕਾ ਧਰਨਾ ਨਾੜੂ, ਸੁਭਾਸ਼, ਪੰਨੂ

ਪੰਜਾਬ

ਮੋਹਾਲੀ 8 ਅਗਸਤ ,ਬੋਲੇ ਪੰਜਾਬ ਬਿਊਰੋ;

8ਅਗਸਤ ਨੂੰ ਆਈ ਈ ਏ ਟੀ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਨਾੜੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੂਬਾ ਪ੍ਰਧਾਨ ਪਰਮਜੀਤ ਕੌਰ ਪੱਖੋਵਾਲ ਦੀ ਅਗਵਾਈ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪਿਛਲੇ 18 ਸਾਲਾਂ ਤੋਂ ਤਨਦੇਹੀ ਨਾਲ ਪੜ੍ਹਾ ਰਹੇ ਹਾਂ. ਸਾਨੂੰ ਸਾਡੀ ਮਿਹਨਤ ਦਾ ਪੂਰਾ ਮੁੱਲ਼ ਨਹੀਂ ਦਿੱਤਾ. ਮੌਜੂਦਾ ਸਰਕਾਰ ਨੇ ਸਿਰਫ਼ ਨਿਗੁਣਾ ਤਨਖਾਹ ਵਾਧਾ ਕਰਕੇ ਝੂਠੀਆਂ ਫਲੈਕਸਾਂ ਦੇ ਨਾਲ ਬੋਰਡ ਭਰੇ ਗਏ ਕਿ ਅਸੀਂ ਅਧਿਆਪਕ ਪੱਕੇ ਕਰ ਦਿੱਤੇ ਜਦਕਿ ਸਚਾਈ ਇਹ ਹੈ ਕਿ ਕੋਈ CSR ਰੂਲ ਲਾਗੂ ਨਹੀਂ ਕੀਤਾ ਅਤੇ ਨਾ ਹੀ ਕੋਈ ਭੱਤਾ ਸਗੋਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਡਿਗਰੀਆਂ ਦਾ ਲਾਭ ਨਹੀਂ ਦਿੱਤਾ. ਗਰੁੱਪ ਡੀ ਵਿੱਚ ਰੱਖ ਕੇ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਰਕਾਰ ਨਾਲ ਵਾਰ ਵਾਰ ਮੀਟਿੰਗਾਂ ਕਰਨ ‘ਤੇ ਵੀ ਕੋਈ ਹੱਲ ਨਹੀਂ ਕੀਤਾ. ਹੁਣ ਅੱਕ ਕੇ 12 ਅਗਸਤ ਨੂੰ ਮੋਹਾਲੀ ਸਿੱਖਿਆ ਬੋਰਡ ਦਫ਼ਤਰ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ. ਜਿਸ ਵਿੱਚ ਪੂਰੇ ਪੰਜਾਬ ਦੇ ਆਈਈਟੀ ਦੇ ਅਧਿਆਪਕ ਸ਼ਾਮਲ ਹੋਣਗੇ. ਜਿੱਥੇ ਪਹਿਲਾਂ 2021ਦੇ ਵਿੱਚ ਧਰਨਾ ਲੱਗਿਆ ਹੋਇਆ ਸੀ ਜਦੋਂ ਕੁਲਵਿੰਦਰ ਸਿੰਘ ਨਾੜੂ ਬੇਅੰਤ ਪਟਿਆਲਾ ਸਿੱਖਿਆ ਬੋਰਡ ਦੀ ਛੱਤ ਉੱਤੇ ਚੜ੍ਹੇ ਹੋਏ ਸੀ. ਉਸ ਦਿਨ ਕੇਜਰੀਵਾਲ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਿੱਖਿਆ ਮੰਤਰੀ ਸਾਹਿਬ ਹਰਜੋਤ ਬੈਂਸ ਆਦਿ ਮੰਤਰੀ ਆ ਕੇ ਸਾਡੇ ਨਾਲ ਵਾਧਾ ਕਰਕੇ ਗਏ ਸੀ ਕਿ ਤੁਸੀਂ ਸਾਡੀ ਸਰਕਾਰ ਲਿਆਓ, ਸਾਡੀ ਸਰਕਾਰ ਆਉਣ ‘ਤੇ ਤੁਹਾਡੀ ਤਨਖਾਹ ਜਿਹੜੀ 36 ਹਜ਼ਾਰ ਰੁਪਏ ਕੀਤੀ ਜਾਵੇਗੀ. ਅਸੀਂ ਸਰਕਾਰ ਨੂੰ ਵੋਟਾਂ ਪਾਈਆਂ, ਸਰਕਾਰ ਬਣਾਈ, ਸਰਕਾਰ ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ. ਪਰ ਹੁਣ ਸਰਕਾਰ ਆਪਣੇ ਵਾਧੇ ਤੋਂ ਮੁੱਕ ਰਹੀ ਹੈ. ਉਸ ਨੂੰ ਵਾਧਾ ਯਾਦ ਕਰਵਾਉਣ ਦੇ ਲਈ 12ਅਗਸਤ ਨੂੰ ਮੋਹਾਲੀ ਸਿੱਖਿਆ ਬੋਰਡ ਦਫ਼ਤਰ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ, ਸਰਕਾਰ ਨੂੰ ਵਾਧਾ ਯਾਦ ਕਰਾਇਆ ਜਾਵੇਗਾ. ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਭੁਗਤੇਗੀ ਇਸ ਮੌਕੇ ਧਲਵੀਰ ਸਿੰਘ ਅਵਤਾਰ ਸਿੰਘ ਪਵਨ ਕੁਮਾਰ ਹਰਦੀਪ ਸਿੰਘ ਸਰਾਓ ਸੁਖਵਿੰਦਰ ਸਿੰਘ ਰੀਟਾ ਰਾਣੀ ਕਿਰਨਪਾਲ ਕੌਰ ਨਿਸ਼ਾ ਰਾਣੀ ਸੁਖਦੀਪ ਕੌਰ ਅਮਨਦੀਪ ਕੌਰ ਬਬੀਤਾ ਰਾਣੀ ਅਨੀਤਾ ਰਾਣੀ ਜਸਵੀਰ ਸਿੰਘ ਬੋਰੀਆਂ ਸਿੰਘ ਬਲਵੀਰ ਸਿੰਘ ਪ੍ਰਗਟ ਸਿੰਘ ਭੁਮਸੀ ਨਿਸ਼ਾਨ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।