ਮਿਸੀਸਾਗਾ ਦੀ ਮੇਅਰ ਚੋਣ ਰੈਲੀ ਵਿੱਚ ਪੰਜਾਬੀ ਸਮਾਜ ਨੇ ਦਿੱਤਾ ਭਰਪੂਰ ਸਮਰਥਨ : ਅਜੈਬ ਸਿੰਘ ਚੱਠਾ

ਸੰਸਾਰ ਪੰਜਾਬ

ਪੰਜਾਬੀ ਕਮਿਊਨਿਟੀ ਦੇ ਸਹਿਯੋਗ ਨਾਲ ਕੈਰਲਿਨ ਪੈਰਿਸ਼ ਸਾਡੀ ਅਗਲੀ ਮੇਅਰ ਹੋਵੇਗੀ:ਸਰਦੂਲ ਸਿੰਘ ਥਿਆੜਾ

ਮਿਸੀਸਾਗਾ(ਟੋਰਾਂਟੋ) 8 ਅਗਸਤ, ਹਰਦੇਵ ਚੌਹਾਨ;

ਮਿਸੀਸਾਗਾ ਵਿਖੇ ਮੌਜੂਦਾ ਮੇਅਰ ਕੈਰਲਿਨ ਪੈਰਿਸ਼ ਦੀ ਚੋਣ ਮੁਹਿੰਮ ਦੀ ਰੈਲੀ ਕਰਵਾਈ ਗਈ। ਉਹਨਾਂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਵਿੱਚ 300 ਤੋਂ ਵੱਧ ਹਮਦਰਦਾਂ ਨੇ ਸ਼ਿਰਕਤ ਕੀਤੀ।
ਇਸ ਰੈਲੀ ਵਿੱਚ ਪੰਜਾਬੀ, ਭਾਰਤੀ, ਮੁਸਲਿਮ, ਚੀਨੀ, ਗੋਰੇ, ਫਿਲਪੀਨੋ ਅਤੇ ਹੋਰ ਕਮਿਊਨਿਟੀਆਂ ਦੇ ਲੋਕ ਸ਼ਾਮਲ ਹੋਏ। ਸਾਰਿਆਂ ਨੇ ਮੇਅਰ ਕੈਰਲਿਨ ਪੈਰਿਸ਼ ਦੇ ਪਿਛਲੇ ਦੋ ਸਾਲਾਂ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਹਾਂ। ਇਸ ਮੌਕੇ ਮਿਸੀਸਾਗਾ ਦੇ ਡਿਪਟੀ ਮੇਅਰ ਅਤੇ ਕਾਉਂਸਲਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ।


ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਤੇ ਪ੍ਰਧਾਨ ਸ. ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਪੰਜਾਬੀ ਕਮਿਊਨਿਟੀ ਵੱਲੋਂ ਸ. ਬਲਜੀਤ ਸਿੰਘ ਸਕੰਦ, ਅਵਤਾਰ ਸਿੰਘ ਮਿਨਹਾਸ, ਸਰਵਨ ਸਿੰਘ ਲਿੱਦੜ, ਕਰਨਲ ਬਲਦੇਵ ਸਿੰਘ ਪੰਧੇਰ ਸੁਰਜੀਤ ਸਿੰਘ ਬਾਠ ਸਮੇਤ ਕਈ ਪਤਵੰਤੇ ਸੱਜਣ ਇਸ ਰੈਲੀ ਵਿੱਚ ਪਹੁੰਚੇ। ਆਗੂਆਂ ਨੇ ਮੀਟਿੰਗ ਦੌਰਾਨ ਦਾਅਵਾ ਕੀਤਾ ਕਿ ਕੈਰਲਿਨ ਪੈਰਿਸ਼ ਸਾਡੀ ਅਗਲੀ ਮੇਅਰ ਹੋਵੇਗੀ। ਉਨ੍ਹਾਂ ਨੇ ਮਿਸੀਸਾਗਾ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੈਰਲਿਨ ਪੈਰਿਸ਼ ਨੂੰ ਵੋਟ ਪਾ ਕੇ ਕਾਮਯਾਬ ਕਰਨ।
ਇਸ ਮੌਕੇ ਮਿਸੀਸਾਗਾ ਦੇ ਡਿਪਟੀ ਮੇਅਰ ਮੈਟ ਮਹੋਨੀ, ਡਿਪਟੀ ਮੇਅਰ ਜੌਨ ਕੋਵਾਕ ਅਤੇ ਕਾਉਂਸਲਰ ਬ੍ਰੈਡ ਬੱਟ, ਕਰਿਸ਼ ਫਾਨਸਕਾ, ਸਟੀਵਨ ਡੁਸਕੋ ਤੇ ਸੂ ਮੈਕਫੈਡਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ
ਰਹੇ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।