ਨਵੀ ਦਿੱਲੀ, 14 ਅਗਸਤ ,ਬੋਲੇ ਪੰਜਾਬ ਬਿਊਰੋ;
ਦਿੱਲੀ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਮੇਲ ਰਾਹੀਂ ਮਿਲੀ ਹੈ। ਇੰਨਾ ਹੀ ਨਹੀਂ, 15 ਅਗਸਤ ਯਾਨੀ ਕਿ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਹਾਈ ਕੋਰਟ ਤੋਂ ਇਲਾਵਾ ਲਾਲ ਕਿਲ੍ਹਾ, ਜਾਮਨਗਰ ਹਾਊਸ, ਝੰਡੇਵਾਲਾਨ ਬਿਲਡਿੰਗ, ਐੱਮ.ਬੀ. ਸਾਕੇਤ ਸਥਿਤ ਡੀ.ਐੱਮ. ਦਫ਼ਤਰ, ਦਿੱਲੀ ਕੈਂਟ ਦੇ ਐੱਸ.ਡੀ.ਐੱਮ. ਦਫ਼ਤਰ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ।
ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦਿੱਲੀ ਹਾਈ ਕੋਰਟ ਨੂੰ 15 ਅਗਸਤ ਤੋਂ ਪਹਿਲਾਂ ਇਹ ਧਮਕੀ ਭਰਿਆ ਈ-ਮੇਲ ਖਾਲਿਸਤਾਨ ਦੇ ਨਾਂ ‘ਤੇ ਭੇਜਿਆ ਗਿਆ ਹੈ। ਇਸ ਈ-ਮੇਲ ਵਿੱਚ ਦਿੱਲੀ ਹਾਈ ਕੋਰਟ ਵਿੱਚ 15 ਅਗਸਤ ਨੂੰ ਦੁਪਹਿਰ 2 ਵਜ ਕੇ 11 ਮਿੰਟ ‘ਤੇ ਧਮਾਕੇ ਦਾ ਦਾਅਵਾ ਕੀਤਾ ਗਿਆ। ਜਦਕਿ ਡਿਸਟ੍ਰਿਕਟ ਕੋਰਟ ਵਿੱਚ 3 ਵਜ ਕੇ 11 ਮਿੰਟ ‘ਤੇ ਬੰਬ ਬਲਾਸਟ ਦੀ ਧਮਕੀ ਦਿੱਤੀ ਗਈ ਹੈ।












