ਸਦਰ ਬਾਜ਼ਾਰ ਵਿੱਚ ਤਿਰੰਗਾ ਮਾਰਚ, ਰਾਸ਼ਟਰਭਗਤੀ ਦੇ ਰੰਗ ਵਿੱਚ ਰੰਗਿਆ ਬਾਜ਼ਾਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 14 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਤਿਰੰਗਾ” ਅਭਿਆਨ ਤੋਂ ਪ੍ਰੇਰਿਤ ਹੋ ਕੇ ਸਦਰ ਬਾਜ਼ਾਰ ਬਾਰੀ ਮਾਰਕੀਟ ਟ੍ਰੇਡਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਪਾਰੀ ਆਗੂ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਇਕ ਮਾਰਚ ਕੱਢਿਆ ਗਿਆ। ਕਤੁਬ ਰੋਡ, ਤੇਲੀਵਾੜਾ ਚੌਕ ਤੋਂ ਸ਼ੁਰੂ ਹੋਇਆ ਇਹ ਮਾਰਚ ਸਦਰ ਬਾਜ਼ਾਰ ਮੇਨ ਮਾਰਕੀਟ ਅਤੇ ਕਤੁਬ ਰੋਡ ਚੌਕ ਤੋਂ ਹੁੰਦਾ ਹੋਇਆ 12 ਟੂਟੀ ਚੌਕ ਵਿਖੇ ਸਮਾਪਤ ਹੋਇਆ। ਸੈਂਕੜੇ ਵਪਾਰੀਆਂ, ਨੌਜਵਾਨਾਂ ਅਤੇ ਸਥਾਨਕ ਨਾਗਰਿਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਢੋਲ-ਨਗਾੜਿਆਂ, ਦੇਸ਼ਭਗਤੀ ਦੇ ਗੀਤਾਂ, ਵੰਦੇ ਮਾਤਰਮ ਅਤੇ “ਇਨਕਲਾਬ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਸਾਰਾ ਬਾਜ਼ਾਰ ਗੂੰਜ ਉੱਠਿਆ। ਥਾਂ-ਥਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਮਾਰਚ ਦਾ ਸਵਾਗਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਦਸਿਆ ਕਿ ਸਦਰ ਬਾਜ਼ਾਰ ਦੇ ਵਪਾਰੀਆਂ ਵੱਲੋਂ ਜਿਸ ਉਤਸ਼ਾਹ ਨਾਲ ਮਾਰਚ ਵਿੱਚ ਹਿੱਸਾ ਲਿਆ ਗਿਆ, ਉਸ ਨੇ ਦੇਸ਼ਪ੍ਰੇਮ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। ਪੂਰੇ ਸਦਰ ਬਾਜ਼ਾਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਕਾਰਨ ਬਾਜ਼ਾਰ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਮਾਰਚ ਵਿੱਚ ਫੈਸਟਾ ਦੇ ਪ੍ਰਧਾਨ ਰਾਕੇਸ਼ ਕੁਮਾਰ ਯਾਦਵ, ਕਨਫੈਡਰੇਸ਼ਨ ਆਫ਼ ਸਦਰ ਬਾਜ਼ਾਰ ਟ੍ਰੇਡਰਜ਼ ਐਸੋਸੀਏਸ਼ਨ ਦੇ ਮਹਾਸਚਿਵ ਦੇਵਰਾਜ ਬਵੇਜਾ, ਪਵਨ ਖੰਡੇਲਵਾਲ, ਕਮਲ ਕੁਮਾਰ, ਦੀਪਕ ਮਿੱਤਲ ਤੋਂ ਇਲਾਵਾ ਦਵਿੰਦਰ ਜੈਨ, ਜਸਵਿੰਦਰ ਸਿੰਘ, ਵਰਿੰਦਰ ਅਰੋੜਾ, ਭੁਪਿੰਦਰ ਸਿੰਘ, ਹਰਜੀਤ ਸਿੰਘ ਛਾਬੜਾ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਆਗੂ ਅਤੇ ਮੈਂਬਰ ਮੌਜੂਦ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।