ਮੋਹਾਲੀ 18 ਅਗਸਤ ,ਬੋਲੇ ਪੰਜਾਬ ਬਿਊਰੋ;
ਪਿਛਲੇ ਲਗਭਗ ਸਾਢੇ ਚਾਰ ਸਾਲ ਤੋਂ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਸਮਾਂ ਤਾਂ ਭਾਵੇਂ ਫਿਕਸ ਕੀਤਾ ਪਰ ਕਦੇ ਵੀ ਕਿਸੇ ਯੂਨੀਅਨ ਨਾਲ ਮੀਟਿੰਗ ਨਹੀਂ ਕਰੀ ਬੀਤੇ 12/08/26 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ ਮਿਲੀ ਸਬ ਕਮੇਟੀ ਨਾਲ ਮੀਟਿੰਗ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਹੋਇਆ ਜਿਸ ਦੇ ਰੋਸ ਵਜੋਂ ਸਪੈਸ਼ਲ ਕਾਰਡਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਮੇਨ ਗੇਟ ਅੱਗੇ ਧਰਨਾ ਅੱਜ ਸੱਤਵੇਂ ਦਿਨ ਵਿੱਚ ਵੀ ਜਾਰੀ ਹੈ l ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿਨ੍ਹਾਂ ਅਧਿਆਪਕਾਂ ਨੂੰ ਪੱਕੇ ਕਰਨ ਤੇ ਕਰੋੜਾਂ ਰੁਪਏ ਤੇ ਬੈਨਰ, ਹੋਡਿੰਗ ਲਗਾਏ ਅਤੇ ਹੋਰ ਸੂਬਿਆਂ ਵਿੱਚ ਵੀ ਪੂਰਾ ਜ਼ੋਰਦਾਰ ਪ੍ਰਚਾਰ ਕੀਤਾ ਕਿ ਅਸੀਂ ਅਧਿਆਪਕਾਂ ਨੂੰ ਪੱਕੇ ਕੀਤਾ ਪਰ ਅਸਲ ਸੱਚਾਈ ਬਿਲਕੁਲ ਇਸ ਤੋਂ ਉਲਟ ਹੈਂ l ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮਿੰਦਰ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਕਿਸੇ ਵੀ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਗਿਆ ਸਿਰਫ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਤੇ 58 ਸਾਲ ਤੱਕ ਵਿਭਾਗ ਵਿੱਚ ਨੌਕਰੀ ਯਕੀਨੀ ਬਣਾਈ ਗਈ l ਇਸ ਮੌਕੇ IEV ਜੇ ਸੂਬਾ ਪ੍ਰਧਾਨ ਪਰਮਜੀਤ ਕੌਰ ਪੱਖੋਵਾਲ ਸਰਕਾਰ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਨੂੰ ਖੁੱਲ ਕੇ ਸਾਹਮਣੇ ਲਿਆਂਦਾ ਤੇ ਦੱਸਿਆ ਕਿ ਸਰਕਾਰ ਨੇ ਭਾਵੇਂ ਅਧਿਆਪਕਾਂ ਨੂੰ ਪੱਕੇ ਦਾ ਕੀਤਾ ਪਰ ਉਹਨਾਂ ਨੂੰ ਗਰੇਡ ਡੀ ਵਿੱਚ ਰੱਖ ਕੇ ਸਿਰਫ ਤਨਖਾਹ ਵਾਧਾ ਕੀਤਾ ਇਸ ਤੋਂ ਇਲਾਵਾ ਨਾ ਤਾਂ ਕੋਈ ਸਰਵਿਸ ਰੂਸ ਲਾਗੂ ਕੀਤੇ ਅਤੇ ਨਾ ਹੀ ਕੋਈ ਪੇ ਸਕੇਲ ਦਿੱਤਾ ਗਿਆ । ਇਸ ਤੋਂ ਇਲਾਵਾ ਕੱਚੇ ਅਧਿਆਪਕ ਯੂਨੀਅਨ 12-14 ਬੈਚ ਤੇ ਦਸ ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਜਸਪਾਲ ਸਿੰਘ ਮੁਕਤਸਰ ਤੇ ਤੇਜਿੰਦਰ ਕੌਰ ਨੇ ਦੱਸਿਆ ਕੇ ਅਧਿਆਪਕ ਅੱਜ ਵੀ ਮਾਮੂਲੀ ਤਨਖਾਹ 6000/3500 ਤੇ ਸਕੂਲਾਂ ਵਿਚ ਆਪਣੀਆ ਸੇਵਾਵਾਂ ਨਿਭਾ ਰਹੇ ਤੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਤੇ ਅਧਿਆਪਕਾਂ ਦਾ ਸ਼ੋਸਣ ਕੀਤਾ ਜਾ ਰਿਹਾ।ਇਸ ਮੌਕੇ ਹਰਪ੍ਰੀਤ ਕੌਰ ਜਲੰਧਰ , ਬੇਅੰਤ ਸਿੰਘ ਪਟਿਆਲਾ, ਕੁਲਵਿੰਦਰ ਸਿੰਘ ਨਾੜੂ ,ਸੁਭਾਸ਼ ,ਮੇਜਰ ਮਾਨਸਾ,ਢਿੱਲੋਂ ਅੰਮ੍ਰਿਤਸਰ, ਰਾਜਪਾਲ ਮਾਨਸਾ, ਯੁਵਰਾਜ ਸਿੰਘ, ਪੰਨੂੰ, ਸਤਨਾਮ ਰੋਪੜ, ਅਣਖਵੀਰ ਤਰਨਤਾਰਨ, ਦਰਸ਼ਨ ਫਤਿਹਗੜ੍ਹ ਸਾਹਿਬ, ਕਮਲ ਬਠਿੰਡਾ ,ਮਮਤਾ ਜਲੰਧਰ ,ਸੰਦੀਪ ਮਾਨਸਾ, ਗੁਰਜੀਤ ਉਗੋਕੇ ਬਰਨਾਲਾ, ਦੀਪਕ ਸੇਠੀ ਅੰਮ੍ਰਿਤਸਰ, ਬਾਜ ਗੁਰਦਾਸਪੁਰ ,ਧਰਵਿੰਦਰ ਰਾਜਪੁਰਾ ,ਬਾਜ ਸਿੰਘ ਗੁਰਦਾਸਪੁਰ ,ਬਰਾੜ ਮੁਕਤਸਰ ਸਾਹਿਬ ,ਮਹੇਸ਼ ਇੰਦਰ ਪਟਿਆਲਾ ,ਗੁਰਜੀਤ ਰਾਜਪੁਰਾ, ਸਿਕੰਦਰ ਖਾਨ ਹੀਨਾ ਨਾਭਾ, ਹਰਦੀਪ ਕੌਰ ਪਟਿਆਲਾ ,ਰੇਨੂ ਪਟਿਆਲਾ ,ਭੋਜਿੰਦਰ ਪਟਿਆਲਾ, ਹਰਵਿੰਦਰ ਸਿੰਘ ਦਿੜਬਾ ,ਜਸਵੰਤ ਸਿੰਘ ਪੰਨੂ , ਮਨੀਸ਼ ਮੋਹਾਲੀ ,ਬਲਜਿੰਦਰ ਮੋਹਾਲੀ, ਕੁਲਦੀਪ ਘਨੌਰ, ਬਲਕਾਰ ਘਨੌਰ, ਸੱਤਾ ਬਦਨਪੁਰ, ਅਮਨ ਅਜਨੋਦਾ, ਸੋਮਾ ਪੁਨਰਹੇੜੀ, ਗੁਰਸੇਵਕ ਮਰੋੜੀ, ਕੁਲਵਿੰਦਰ ਭੁੱਲਰਹੇੜੀ, ਗੁਰਜੀਤ ਕੌਰ ਰਾਜਪੁਰਾ, ਸ਼ਸ਼ੀ ਬਾਲਾ ਰਾਜਪੁਰਾ ਆਦਿ ਸ਼ਾਮਿਲ ਸਨ।*












