ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਪੱਕਾ ਕਰੇ ਕਰਨ ਤੋਂ ਭੱਜ ਰਹੀ ਹੈ ਸਰਕਾਰ

ਪੰਜਾਬ

ਥਰਮਲ ਦੇਠੇਕਾ ਮੁਲਾਜ਼ਮਾਂ ਦੀ ਹੜਤਾਲ 28ਵੇਂਦਿਨ ਵੀ ਜਾਰੀ


ਲਹਿਰਾ ਮੁਹੱਬਤ, 21 ਅਗਸਤ ,ਬੋਲੇ ਪੰਜਾਬ ਬਿਊਰੋ;
ਪਾਵਰਕਾਮ ਅਤੇ ਟ੍ਰਾਂਸਕੋਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇਸੱਦੇ‘ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ
ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ25 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਅੱਜ 28ਵੇਂਦਿਨ ਵੀ ਜਾਰੀ
ਹੈ।
ਇਸ ਸਮੇਂਹਾਜ਼ਿਰ ਆਗੂਆਂ ਜਗਰੂਪਰੂ ਸਿੰਘ, ਜਗਸੀਰ ਭੰਗੂ, ਲਛਮਣ ਰਾਮਪੁਰਾ, ਹਰਦੀਪ ਤੱਗੜ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਿੱਚ
ਪਿਛਲੇ ਦੋ-ਢਾਈ ਦਹਾਕਿਆਂ ਦੇਲੰਬੇਅਰਸੇਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਦੇਰਹੇਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ
ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈਕੇਪਿਛਲੇ ਲੰਬੇਸਮੇਂਤੋਂ ਕੀਤੇ ਜਾ ਰਹੇਲਗਾਤਾਰ ਸੰਘਰਸ਼ਾਂ ਦੇਦਬਾਅ ਸਦਕਾ ਪੰਜਾਬ ਸਰਕਾਰ ਵੱਲੋਂ
ਮੌਨਸੂਨ ਸੈਸ਼ਨ ਦੌਰਾਨ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਠੇਕੇਤੇ ਹੀ ਭਰਤੀ ਕਰਨ ਲਈ ਵਿਧਾਨ ਸਭਾ ਵਿੱਚ ਕਾਨੂੰਨ ਪਾਸ
ਕੀਤਾ ਗਿਆ ਹੈਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਠੇਕਾ ਮੁਲਾਜ਼ਮ ਪੱਖੀ ਨਹੀਂ ਹੈ।
ਕਿਉਂਕਿਉਂ ਇਹ ਕਾਨੂੰਨ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸਿੱਧਾ ਠੇਕੇਤੇ ਭਰਤੀ ਕਰਨ ਦੀ ਵਕਾਲਤ ਕਰਦਾ ਹੈਅਤੇ
ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਠੇਕੇਤੇ ਭਰਤੀ ਕਰਨ ਉਪਰੰਤ ਵਿਭਾਗ ਵਿੱਚ ਦਸ ਸਾਲ ਲਗਾਤਾਰ ਸੇਵਾਵਾਂ ਦੇਣ ਤੋਂ ਬਾਅਦ
ਵਿਭਾਗ ਵਿੱਚ ਪੱਕਾ ਕਰਨ ਬਾਰੇਵਿਚਾਰਨ ਦੀ ਗੱਲ ਕਰਦਾ ਹੈਅਤੇ ਕਾਨੂੰਨ ਵਿੱਚ ਸਾਮਿਲ ਸ਼ਰਤਾਂ ਆਊਟਸੋਰਸ਼ਡ ਮੁਲਾਜ਼ਮ ਵਿਰੋਧੀ ਹਨ।
ਪੰਜਾਬ ਸਰਕਾਰ ਦੇਇਸ ਧੋਖੇਦੇਵਿਰੋਧ ਵਜੋਂਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ
ਜਾਰੀ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਪਾਵਰ ਕਾਰਪੋਰੇਸ਼ਨ ਦੇਸਮੂਹ ਆਊਟਸੋਰਸ਼ਡ ਠੇਕਾ
ਮੁਲਾਜ਼ਮਾਂ ਨੂੰ ਤਰਜ਼ਬੇਦੇਆਧਾਰ ਤੇ ਬਿਨਾਂ ਸ਼ਰਤ ਵਿਭਾਗ ਵਿੱਚ ਪੱਕਾ ਕੀਤਾ ਜਾਵੇਅਤੇ ਕਾਨੂੰਨ ਦੇਘੇਰੇਵਿੱਚੋਂਬਾਹਰ ਰੱਖੀਆਂ ਕੈਟਾਗਿਰੀਆਂ ਨੂੰ
ਕਾਨੂੰਨ ਦੇਘੇਰੇਵਿੱਚ ਲਿਆਂਦਾ ਜਾਵੇ। ਅੱਜ ਦੀ ਇਕੱਤਰਤਾ ਨੂੰ ਇਨਕਲਾਬੀ ਕੇਂਦਰ ਪੰਜਾਬ ਦੇਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਸਿੱਧੂਨੇ ਵੀ
ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।