Mohali ਦੇ ਸੀਨੀਅਰ ਪੱਤਰਕਾਰ ਧਰਮਪਾਲ ਉਪਾਸ਼ਕ ਦਾ ਦੇਹਾਂਤ

ਪੰਜਾਬ

ਮੋਹਾਲੀ, 21 ਅਗਸਤ ,ਬੋਲੇ ਪੰਜਾਬ ਬਿਊਰੋ;

ਮੋਹਾਲੀ ਦੇ ਸੀਨੀਅਰ ਪੱਤਰਕਾਰ ਅਤੇ ਮੋਹਾਲੀ ਪ੍ਰੈੱਸ ਕਲੱਬ ਦੇ ਮੈਂਬਰ ਧਰਮਪਾਲ ਉਪਾਸ਼ਕ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖ਼ਲ ਸਨ। ਉਨ੍ਹਾਂ ਨੇ ਪੀਜੀਆਈ ਵਿੱਚ ਆਖਰੀ ਸਾਹ ਲਿਆ। ਉਹ ਪ੍ਰਸਿੱਧ ਅਦਾਕਾਰਾ ਅਨੀਤਾ ਸ਼ਬਦੀਸ਼ ਦੇ ਪਿਤਾ ਸਨ।ਲੰਮਾ ਸਮਾਂ ਮੁਹਾਲੀ ਤੋਂ ਪੰਜਾਬੀ ਟ੍ਰਿਬਿਊਨ ਅਤੇ ਅਜੀਤ ਲਈ ਸੇਵਾਵਾਂ ਨਿਭਾਉਂਦੇ ਰਹੇ ਧਰਮਪਾਲ ਉਪਾਸ਼ਕ (83) ਦਾ ਅੱਜ`ਸ਼ਾਮੀਂ ਪੌਣੇ ਸੱਤ ਵਜੇ ਪੀ ਜੀ ਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਪੀ ਜੀ ਆਈ ਵਿੱਚ ਜ਼ੇਰੇ ਇਲਾਜ ਸਨ।ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਦੇ ਪਿੰਡ ਨੀਲੇਵਾਲਾ ਵਿੱਚ ਜਨਮੇ ਧਰਮਪਾਲ ਉਪਾਸ਼ਕ 1972 ਵਿੱਚ ਸਵਰਾਜ ਟਰੈਕਟਰਜ਼ ’ਚ ਸੇਵਾਵਾਂ ਨਿਭਾਉਣ ਲਈ ਮੁਹਾਲੀ ਆਏ ਸਨ। ਉਹ ਮੁੱਢਲੇ ਦੌਰ ਵਿੱਚ ਨਕਸਲਵਾੜੀ ਲਹਿਰ ਦੇ ਸਾਹਿਤ ਨਾਲ ਵੀ ਜੁੜੇ ਰਹੇ ਅਤੇ ਅਵਤਾਰ ਪਾਸ਼ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਹੁੰਦੇ ਸਿਆੜ ਮੈਗਜ਼ੀਨ ਦੇ ਸਹਾਇਕ ਸੰਪਾਦਕ ਰਹੇ। ਉਨ੍ਹਾਂ ਦੋ ਕਾਵਿ ਪੁਸਤਕਾਂ ‘ਗੁੰਮਸ਼ੁਦਾ ਪੈੜਾਂ’ ਅਤੇ ‘ਮੋਏ ਖੱਤ ਨਹੀਂ ਲਿਖਿਆ ਕਰਦੇ’ ਲਿਖੀਆਂ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਦਾ 2016 ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਅਦਾਕਾਰਾ ਧੀ ਅਨੀਤਾ ਸਬਦੀਸ਼, ਪੁੱਤਰ ਕੁਮਾਰ ਪਵਨਦੀਪ ਅਤੇ ਸੰਦੀਪ ਕੁਮਾਰ ਹਨ। ਉਨ੍ਹਾਂ ਦਾ ਸਸਕਾਰ ਐਤਵਾਰ ਨੂੰ ਬਲੌਂਗੀ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।