ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਾਵਿ ਸੰਗ੍ਰਹਿ ” ਖਿਆਲਾਂ ਦੇ ਕੁੱਜੇ”ਪੁਸਤਕ ਦਾ ਲੋਕ-ਅਰਪਣ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 23 ਅਗਸਤ ,ਬੋਲੇ ਪੰਜਾਬ ਬਿਊਰੋ;


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ.ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17, ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ ” ਖਿਆਲਾਂ ਦੇ ਕੁੱਜੇ” ਲੋਕ-ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਦੀਪਕ ਮਨਮੋਹਨ ਸਿੰਘ, ਰਾਜਿੰਦਰ ਕੌਰ, ਜਗਦੀਪ ਨੂਰਾਨੀ,ਲੇਖਕ ਸੁਖਵਿੰਦਰ ਰਫੀਕ, ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਹਾਜ਼ਰ ਸਨ। ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵਲੋਂ ਪੁਸਤਕ ਦਾ ਲੋਕ-ਅਰਪਣ ਕੀਤਾ ਗਿਆ। ਪ੍ਰੋ; ਸੁਖਵਿੰਦਰ ਸੁੱਖੀ ਜੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਵਿਚ ਚੁੱਪ ਅਤੇ ਪਿਆਰ ਕੇੰਦਰ ਬਿੰਦੂ ਹਨ।ਵੰਨ-ਸੁਵੰਨੀਆਂ ਕਵਿਤਾਂਵਾਂ ਵਿਚ ਖੂਬਸੂਰਤ ਬਿੰਬ ਵਰਤੇ ਹਨ।ਛੋਟੀਆਂ ਕਵਿਤਾਵਾਂ ਵਿਚ ਵਡੇ ਅਰਥ ਛੁਪੇ ਹੋੲਏ ਹਨ।ਡਾ. ਅਵਤਾਰ ਸਿੰਘ ਪਤੰਗ ਕਿਹਾ ਕਿ ਕਵਿਤਾ ਸਹਿਜ,ਸੁੰਦਰਤਾ ਅਤੇ ਇਸੰਵੇਦਨਸ਼ੀਲ ਵਿਚੋਂ ਉਪਜਦੀ ਹੈ।

ਇਹ ਕਵਿਤਾਵਾਂ ਸੱਚ ਦੇ ਨੇੜੇ ਹਨ।ਕਿਤਾਬ ਬਾਰੇ ਪ੍ਰਮੋਦ ਕੁਮਾਰ, ਸਾਬਕਾ ਜਿਲ੍ਹਾ ਅਤੇ ਸ਼ੈਸ਼ਨਜ ਜੱਜ ਜੇ. ਐੱਸ. ਖੁਸ਼ਦਿਲ, ਰਾਜਿੰਦਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਕਿਤਾਬ ਵਿਚੋਂ ਰਤਨ ਬਾਬਕਵਾਲਾ,ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ,ਨਰਿੰਦਰ ਕੌਰ ਲੌਂਗੀਆ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਜਗਦੀਪ ਨੂਰਾਨੀ ਨੇ ਕਿਹਾ ਕਿ ਭੱਜ-ਦੌੜ ਵਾਲੀ ਜਿੰਦਗੀ ਵਿਚ ਸਹਿਜ ਨਹਲ ਲਿਖਣਾ ਅਤੇ ਕਿਤਾਬ ਛਪਾਉਣਾ ਵੱਡੀ ਹਿੰਮਤ ਦਾ ਕੰਮ ਹੈ।ਰਾਜਿੰਦਰ ਕੌਰ ਨੇ ਕਿਹਾ ਇਹ ਕਵਿਤਾਵਾਂ ਪਿਆਰ,ਨਿਹੱਥੇ,ਯਾਦ, ਵਿਛੋੜਾ,ਦਰਦ ਪ੍ਰਮੁੱਖ ਤੌਰ ਤੇ ਸ਼ਾਮਲ ਹਨ।ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ।ਉਸਦੀਆਂ ਕਵਿਤਾਵਾਂ ਵਿਚ ਅਸੀਸਾਂ ਵਰਗੀਆਂ ਗੱਲਾਂ ਹਨ।ਸਾਹਿਤ ਵਿਗਿਆਨ ਕੇਂਦਰ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਡਾ. ਅਵਤਾਰ ਸਿੰਘ ਪਤੰਗ ਜੀ ਨੇ ਸਭ ਦਾ ਧੰਨਵਾਦ ਕੀਤਾ ਸਟੇਜ ਸੰਚਾਲਨ ਭਰਪੂਰ ਸਿੰਘ ਨੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਚੰਡੀਗੜ੍ਹ, ਮੋਹਾਲੀ,ਖਰੜ , ਪੰਚਕੂਲਾ ਤੋਂ ਲਗਭਗ ਅੱਸੀ ਲੇਖਕ,ਵਿਦਵਾਨ, ਰੰਗ-ਕਰਮੀ ਅਤੇ ਲੇਖਕ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।